🔥 TRENDING ਵਰਕਾ ਦੁੱਧ ਪਲਾਂਟ ਦੇ ਉਲਟ ਫਲਾਈਓਵਰ ਹੇਠਾਂ ਚ... एटीएम पर लूट की वारदात का कोतवाली पुलि... ਮਕਸੂਦਾਨ ਜੀਟੀ ਰੋਡ 'ਤੇ ਵਿਰਕਾ ਮਿਲਕ ਪਲਾਂਟ... ಶ್ರೀ ಬಿ.ವಿ. ನಾಯಕ್ ರವರ ಜನ್ಮದಿನದ ಪ್ರಯುಕ್... मंदिर से चांदी का मुकुट और छत्र चोरी क... ਪੰਜਾਬ: 50 ਰੁਪਏ ਨੇ ਬਦਲੀ ਕਿਸਮਤ! ਬਣ ਗਿਆ ਲ...
13 Nov 2026•
ગુજરાતી मराठी ਪੰਜਾਬੀ বাংলা
Viral & Trending

ਪੰਜਾਬ: 50 ਰੁਪਏ ਨੇ ਬਦਲੀ ਕਿਸਮਤ! ਬਣ ਗਿਆ ਲੱਖਪਤੀ, ਨਿਕਲਿਆ 21 ਲੱਖ ਦਾ ਇਨਾਮ

✍️ Reporter: Shamsher Singh 🗓 13 Nov 2026, 08:17 PM 👁 13
Share: 💬 WhatsApp 📘 Facebook 𝕏 Post

ਪੰਜਾਬ: 50 ਰੁਪਏ ਨੇ ਬਦਲੀ ਕਿਸਮਤ! ਬਣ ਗਿਆ ਲੱਖਪਤੀ, ਨਿਕਲਿਆ 21 ਲੱਖ ਦਾ ਇਨਾਮ

ਪੰਜਾਬ: 50 ਰੁਪਏ ਨੇ ਬਦਲੀ ਕਿਸਮਤ! ਬਣ ਗਿਆ ਲੱਖਪਤੀ, ਨਿਕਲਿਆ 21 ਲੱਖ ਦਾ ਇਨਾਮ
‎Friday, Nov 13, 2026।
‎ਪਟਿਆਲਾ (need24)- ਕਹਿੰਦੇ ਨੇ ਜਦੋਂ ਪਰਮਾਤਮਾ ਦਿੰਦਾ ਹੈ ਤਾਂ ਛੱਪੜ ਪਾੜ ਕੇ ਦਿੰਦਾ ਹੈ, ਅਜਿਹਾ ਹੀ ਕੁਝ ਪਟਿਆਲਾ ਦੇ ਰਹਿਣ ਵਾਲੇ ਸ਼ਖ਼ਸ ਨਾਲ ਵਾਪਰਿਆ, ਜਿਸ ਦੀ ਕਿਸਮਤ ਨੇ ਅਜਿਹੀ ਪਲਟੀ ਮਾਰੀ ਕਿ ਉਹ ਲੱਖਪਤੀ ਬਣ ਗਿਆ। ਦੀਵਾਲੀ ਬੰਪਰ ਦੌਰਾਨ ਪਟਿਆਲਾ ਦੀ ਅਗਰਵਾਲ ਲਾਟਰੀ ਏਜੰਸੀ ਤੋਂ ਲਾਟਰੀ ਖ਼ਰੀਦਣ ਵਾਲੇ ਵਿਅਕਤੀ ਦੀ ਕਿਸਮਤ ਚਮਕ ਗਈ। ਮਹਿਜ਼ 50 ਰੁਪਏ ਦੀ ਖ਼ਰੀਦੀ ਗਈ ਲਾਟਰੀ ਵਿੱਚੋਂ 21 ਲੱਖ ਰੁਪਏ ਦਾ ਇਨਾਮ ਨਿਕਲਣ ਕਾਰਨ ਲਾਟਰੀ ਏਜੰਸੀ 'ਤੇ ਖ਼ੁਸ਼ੀ ਦਾ ਮਾਹੌਲ ਬਣ ਗਿਆ।
‎
‎ਲਾਟਰੀ ਜਿੱਤਣ ਵਾਲੇ ਵਿਅਕਤੀ ਦੀ ਪਛਾਣ ਰੁਲਦੂ ਵਾਸੀ ਗੋਰਖਪੁਰ (ਯੂ.ਪੀ) ਹਾਲ ਵਾਸੀ ਸਮਾਣਾ ਵਜੋਂ ਹੋਈ ਹੈ। ਇਨਾਮ ਜਿੱਤਣ ਵਾਲੇ ਵਿਅਕਤੀ ਰੁਲਦੂ ਨੇ ਦੱਸਿਆ ਕਿ ਉਹ ਪਹਿਲਾਂ ਵੀ ਕਈ ਵਾਰ ਲਾਟਰੀ ਖ਼ਰੀਦਦਾ ਸੀ ਪਰ ਕਦੇ ਇਨਾਮ ਨਹੀਂ ਨਿਕਲਿਆ। ਇਸ ਵਾਰ ਉਸ ਦੇ ਇਕ ਦੋਸਤ ਅੰਗਰੇਜ਼ ਸਿੰਘ ਨੇ ਜ਼ੋਰ ਪਾ ਕੇ ਲਾਟਰੀ ਖ਼ਰੀਦਣ ਲਈ ਕਿਹਾ। ਦੋਸਤ ਨੇ ਵੀ 50 ਰੁਪਏ ਦੀ ਲਾਟਰੀ ਖ਼ਰੀਦੀ ਅਤੇ ਉਸ ਨੇ ਵੀ ਲਾਟਰੀ ਖ਼ਰੀਦੀ ਪਰ ਕਿਸਮਤ ਨੇ ਉਸ ਦਾ ਸਾਥ ਦਿੱਤਾ ਅਤੇ ਉਸ ਦੀ ਲਾਟਰੀ ਵਿੱਚੋਂ 21 ਲੱਖ ਰੁਪਏ ਦਾ ਇਨਾਮ ਨਿਕਲ ਆਇਆ।
📲Get App