🔥 ट्रेंडिंग Tech Mahindra and Vipro Stocks Surge O... मोआप कलां खुटहा मोपति में दुर्गा पूजा... अग्रवाल समाज की नई कार्यकारिणी का गठन,... Millions of Voter Names Deleted in Tel... କଟକ ରେଭେନ୍ସା ବିଶ୍ବବିଦ୍ୟାଳୟରେ ବାଜି ମାରି... Congress Youth Meet: Kharge and Rahul...
16 अक्टू. 2026•
ગુજરાતી मराठी ਪੰਜਾਬੀ বাংলা
टेक्नोलॉजी

WhatsApp ਯੂਜ਼ਰਸ ਦੀ ਬੱਲੇ-ਬੱਲੇ ! ਹੁਣ ਬਿਨਾਂ ਅਕਾਊਂਟ ਵੀ ਹੋਵੇਗੀ ਵੀਡੀਓ ਕਾਲ, ਪੜ੍ਹੋ ਪੂਰੀ ਖਬਰ

✍️ रिपोर्टर: Shamsher Singh 🗓 16 अक्टू. 2026, 12:26 PM 👁 22
यहाँ देखें: ▶️ YouTube
शेयर करें: 💬 WhatsApp 📘 Facebook 𝕏 Post

WhatsApp ਯੂਜ਼ਰਸ ਦੀ ਬੱਲੇ-ਬੱਲੇ ! ਹੁਣ ਬਿਨਾਂ ਅਕਾਊਂਟ ਵੀ ਹੋਵੇਗੀ ਵੀਡੀਓ ਕਾਲ, ਪੜ੍ਹੋ ਪੂਰੀ ਖਬਰ

WhatsApp ਯੂਜ਼ਰਸ ਦੀ ਬੱਲੇ-ਬੱਲੇ ! ਹੁਣ ਬਿਨਾਂ ਅਕਾਊਂਟ ਵੀ ਹੋਵੇਗੀ ਵੀਡੀਓ ਕਾਲ, ਪੜ੍ਹੋ ਪੂਰੀ ਖਬਰ
‎Friday, Oct 16, 2026 ।
‎ਆਖਿਰਕਾਰ ਵਟਸਐਪ ਨੇ ਆਪਣਾ ਗੈਸਟ ਕਾਲ ਫੀਚਰ ਰੋਲ ਆਊਟ ਕੀਤਾ ਹੈ। ਇਸ ਫੀਚਰ ਨਾਲ, ਮੈਟਾ ਨੇ ਲੋਕਾਂ ਲਈ ਇੰਸਟੈਂਟ ਮੈਸੇਜਿੰਗ ਪਲੇਟਫਾਰਮ 'ਤੇ ਇਕ ਦੂਜੇ ਨਾਲ ਜੁੜਨਾ ਬੇਹੱਦ ਸੌਖਾ ਬਣਾ ਦਿੱਤਾ ਹੈ। ਇਹ ਫੀਚਰ ਉਨ੍ਹਾਂ ਲੋਕਾਂ ਨੂੰ ਵੀ ਆਡੀਓ ਜਾਂ ਵੀਡੀਓ ਕਾਲ 'ਚ ਸ਼ਾਮਲ ਹੋਣ ਦੀ ਇਜਾਜ਼ਤ ਦਿੰਦਾ ਹੈ ਜੋ WhatsApp ਦੀ ਵਰਤੋਂ ਨਹੀਂ ਕਰਦੇ ਜਾਂ ਜਿਨ੍ਹਾਂ ਕੋਲ ਅਕਾਊਂਟ ਨਹੀਂ ਹਨ। ਕਾਲ ਸ਼ੁਰੂ ਕਰਨ ਵਾਲੇ ਉਪਭੋਗਤਾ ਇੱਕ ਲਿੰਕ ਰਾਹੀਂ ਮਹਿਮਾਨਾਂ ਨੂੰ ਆਡੀਓ ਜਾਂ ਵੀਡੀਓ ਕਾਲਾਂ ਲਈ ਸੱਦਾ ਦੇ ਸਕਦੇ ਹਨ। ਇਸ ਫੀਚਰ ਨੂੰ ਹਾਲ ਹੀ 'ਚ ਬੀਟਾ 'ਚ ਦੇਖਿਆ ਗਿਆ ਸੀ।
‎ਇਸ ਨਵੇਂ ਗੈਸਟ ਕਾਲ ਫੀਚਰ ਦੀ ਜਾਣਕਾਰੀ WhatsApp ਨੇ ਆਪਣੇ ਇਕ ਬਲੌਗ ਪੋਸਟ ਰਾਹੀਂ ਦਿੱਤੀ ਸੀ ਅਤੇ ਇਸ ਫੀਚਰ ਦੀ ਵਰਤੋਂ ਆਉਣ ਵਾਲੇ ਕੁਝ ਦਿਨਾਂ 'ਚ ਸ਼ੁਰੂ ਹੋ ਜਾਵੇਗੀ। ਦੱਸ ਦਈਏ ਕਿ ਆਮ WhatsApp ਕਾਲਾਂ ਵਾਂਗ, ਗੈਸਟ ਕਾਲਾਂ ਪੂਰੀ ਤਰ੍ਹਾਂ ਐਂਡ-ਟੂ-ਐਂਡ ਇਨਕ੍ਰਿਪਟਡ ਹੋਣਗੀਆਂ। ਇਹ ਫੀਚਰ ਵਨ-ਓ-ਵਨ ਅਤੇ ਗਰੁੱਪ ਕਾਲਾਂ ਦੋਵਾਂ 'ਚ ਕੰਮ ਕਰੇਗਾ। ਵੱਧ ਤੋਂ ਵੱਧ 32 ਲੋਕ ਇੱਕੋ ਸਮੇਂ ਕਾਲ ਵਿੱਚ ਸ਼ਾਮਲ ਹੋ ਸਕਣਗੇ।
‎
‎ਇਸ ਦੌਰਾਨ WhatsApp ਗੈਸਟ ਕਾਲ ਫੀਚਰ ਦੀ ਵਰਤੋਂ ਕਰਨ ਲਈ, ਹੋਸਟ ਜੋ ਕਿ ਕਾਲ ਕਰਨ ਦੀ ਸ਼ੁਰੂਆਤ ਕਰਦੈ, ਕੋਲ ਇਕ WhatsApp ਅਕਾਊਂਟ ਹੋਣਾ ਚਾਹੀਦਾ ਹੈ। ਹੋਸਟ ਆਪਣੇ ਅਕਾਊਂਟ ਤੋਂ ਇਕ ਗੈਸਟ ਕਾਲ ਲਿੰਕ ਬਣਾ ਸਕਦਾ ਹੈ ਅਤੇ ਇਸਨੂੰ ਕਿਸੇ ਵੀ ਬੇਤਰਤੀਬ ਉਪਭੋਗਤਾ ਨੂੰ ਭੇਜ ਸਕਦਾ ਹੈ। ਇਸ ਦੌਰਾਨ ਜਿਨ੍ਹਾਂ ਕੋਲ ਕਾਲ ਲਿੰਕ ਹੈ, ਉਹ WhatsApp ਅਕਾਊਂਟ ਬਣਾਏ ਜਾਂ ਐਪ ਇੰਸਟਾਲ ਕੀਤੇ ਬਿਨਾਂ ਕਾਲ 'ਚ ਸ਼ਾਮਲ ਹੋ ਸਕਣਗੇ। ਰਿਪੋਰਟ ਦੇ ਅਨੁਸਾਰ, ਵਟਸਐਪ ਦਾ ਇਹ ਗੈਸਟ ਕਾਲ ਫੀਚਰ ਵੀ ਨਿਯਮਤ ਪਲੇਟਫਾਰਮ ਵਾਂਗ ਪੂਰੀ ਤਰ੍ਹਾਂ ਐਂਡ-ਟੂ-ਐਂਡ ਇਨਕ੍ਰਿਪਟਡ, ਯਾਨੀ ਸੁਰੱਖਿਅਤ ਹੋਵੇਗਾ। ਹੋਸਟ ਕੋਲ ਕਾਲ 'ਚ ਲੋਕਾਂ ਨੂੰ ਜੋੜਨ ਅਤੇ ਹਟਾਉਣ ਦਾ ਅਧਿਕਾਰ ਹੋਵੇਗਾ।
📲Get App