🔥 ट्रेंडिंग लॉकबिट रैनसमवेयर ने भोपाल पुलिस थानों... अर्नब तूफान ने सीधी (सेओनी) में 50 से... भोपाल में 13-16 नवंबर तक छठ महापर्व के... राजस्थान के लसोड़िया पाड़ी के पास हाई‑... उपमुख्यमंत्री शुक्ल ने राष्ट्रीय स्वास... कानपुर में हुई खतरनाक सड़क दुर्घटना
01 नव. 2026•
ગુજરાતી मराठी ਪੰਜਾਬੀ বাংলা
ऑटोमोबाइल

Speed Records ਕੰਪਨੀ ਦੇ ਮਾਲਕ ਦੇ ਪੁੱਤ ਸਣੇ 2 ਦੀ ਸੜਕ ਹਾਦਸੇ ‘ਚ ਮੌਤ, 3 ਨੌਜਵਾਨ ਜ਼ਖਮੀ

✍️ रिपोर्टर: Shamsher Singh 🗓 01 नव. 2026, 02:33 PM 👁 22
शेयर करें: 💬 WhatsApp 📘 Facebook 𝕏 Post

Speed Records ਕੰਪਨੀ ਦੇ ਮਾਲਕ ਦੇ ਪੁੱਤ ਸਣੇ 2 ਦੀ ਸੜਕ ਹਾਦਸੇ ‘ਚ ਮੌਤ, 3 ਨੌਜਵਾਨ ਜ਼ਖਮੀ

Speed Records ਕੰਪਨੀ ਦੇ ਮਾਲਕ ਦੇ ਪੁੱਤ ਸਣੇ 2 ਦੀ ਸੜਕ ਹਾਦਸੇ ‘ਚ ਮੌਤ, 3 ਨੌਜਵਾਨ ਜ਼ਖਮੀ
‎
‎Nov 01, 2026,need24:ਜਲੰਧਰ ਵਿੱਚ ਬੀਤੀ ਰਾਤ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਦੋ ਦੋਸਤਾਂ ਦੀ ਦਰਦਨਾਕ ਮੌਤ ਹੋ ਗਈ। ਇਸ ਹਾਦਸੇ ਵਿੱਚ ਵਿੱਚ ਤਿੰਨ ਹੋਰ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ। ਇਹ ਹਾਦਸਾ ਪੁਲਿਸ ਲਾਈਨਾਂ ਨੇੜੇ ਇੱਕ ਫਲਾਈਓਵਰ ‘ਤੇ ਵਾਪਰਿਆ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਹਾਦਸੇ ਵਾਲੀ ਥਾਂ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
‎
‎ਮਿਲੀ ਜਾਣਕਾਰੀ ਅਨੁਸਾਰ ਸਾਰੇ ਨੌਜਵਾਨ ਇੱਕ ਦੋਸਤ ਦੀ ਜਨਮਦਿਨ ਦੀ ਪਾਰਟੀ ਤੋਂ ਵੋਲਕਸਵੈਗਨ ਕਾਰ ਵਿੱਚ ਘਰ ਵਾਪਸ ਆ ਰਹੇ ਸਨ ਜਦੋਂ ਉਨ੍ਹਾਂ ਦੀ ਕਾਰ ਫਲਾਈਓਵਰ ‘ਤੇ ਖੜੀ ਨਗਰ ਨਿਗਮ ਦੀ ਟਰੈਕਟਰ ਟਰਾਲੀ ਨਾਲ ਟਕਰਾ ਗਈ। ਹਾਦਸੇ ਵਿੱਚ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਅਤੇ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ 3 ਜ਼ਖਮੀ ਦੱਸੇ ਜਾ ਰਹੇ ਹਨ।
‎ਮ੍ਰਿਤਕਾਂ ਦੀ ਪਛਾਣ ਮਸ਼ਹੂਰ ਪੰਜਾਬੀ ਸੰਗੀਤ ਕੰਪਨੀ ਸਪੀਡ ਰਿਕਾਰਡਸ ਦੇ ਮਾਲਕ ਦਿਨੇਸ਼ ਦੇ ਪੁੱਤਰ ਵਿਦਿਤ ਓਲਕ ਅਤੇ ਪੱਪੀ ਸਵੀਟਸ ਦੇ ਮਾਲਕ ਦੇ ਪੁੱਤਰ ਆਰਵ ਤਲਵਾਰ ਵਜੋਂ ਹੋਈ ਹੈ। ਦੋਵੇਂ 18 ਅਤੇ 19 ਸਾਲ ਦੇ ਸਨ। ਉਨ੍ਹਾਂ ਦੇ ਨਾਲ ਤਿੰਨ ਹੋਰ ਨੌਜਵਾਨ ਸਨ, ਪਰ ਉਨ੍ਹਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਨੂੰ ਅੱਜ ਸਵੇਰੇ 3 ਵਜੇ ਹਾਦਸੇ ਦੀ ਸੂਚਨਾ ਮਿਲੀ। ਬਾਰਾਂਦਰੀ ਥਾਣੇ ਦੀ ਪੁਲਿਸ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।
📲Get App