🔥 TRENDING Delhi Police Bust Vehicle-Theft Ring A... गोपालगंज के कटेया ब्लॉक के विष्णु मठ म... DTU faculty to be trained on AI tools... ਠੰਢ ਕਾਰਨ ਬਦਲਿਆ ਸਕੂਲਾਂ ਦਾ ਸਮਾਂ ! ਕਸ਼ਮੀਰ... 1 Police Station Head Suspended in Purni...
17 Nov 2026•
ગુજરાતી मराठी ਪੰਜਾਬੀ বাংলা
Viral & Trending

Punjab Diwali Bumper : ਡੇਰਾਬੱਸੀ ਦੇ ਕਿਸਾਨ ਦਾ ਨਿਕਲੀ 12 ਕਰੋੜ ਦੀ ਲਾਟਰੀ, ਰਾਤ 11 ਵਜੇ ਮਿਲੀ ਖ਼ੁਸ਼ਖ਼ਬਰੀ

✍️ Reporter: Shamsher Singh 🗓 17 Nov 2026, 08:55 PM 👁 20
Share: 💬 WhatsApp 📘 Facebook 𝕏 Post

Punjab Diwali Bumper : ਡੇਰਾਬੱਸੀ ਦੇ ਕਿਸਾਨ ਦਾ ਨਿਕਲੀ 12 ਕਰੋੜ ਦੀ ਲਾਟਰੀ, ਰਾਤ 11 ਵਜੇ ਮਿਲੀ ਖ਼ੁਸ਼ਖ਼ਬਰੀ

Punjab Diwali Bumper : ਡੇਰਾਬੱਸੀ ਦੇ ਕਿਸਾਨ ਦਾ ਨਿਕਲੀ 12 ਕਰੋੜ ਦੀ ਲਾਟਰੀ, ਰਾਤ 11 ਵਜੇ ਮਿਲੀ ਖ਼ੁਸ਼ਖ਼ਬਰੀ
‎Tuesday, Nov 17, 2026 ।
‎ਡੇਰਾਬੱਸੀ (need24) : ਡੇਰਾਬੱਸੀ ਨੇੜਲੇ ਪਿੰਡ ਹਮਾਯੂੰਪੁਰ ਦੇ ਇਕ ਸਾਧਾਰਨ ਕਿਸਾਨ ਦੀ ਕਿਸਮਤ ਰਾਤੋ-ਰਾਤ ਚਮਕ ਗਈ, ਜਦੋਂ ਉਸ ਦੀ 12 ਕਰੋੜ ਰੁਪਏ ਦੀ ਦੀਵਾਲੀ ਬੰਪਰ ਲਾਟਰੀ ਨਿਕਲ ਆਈ। ਇਸ ਵੱਡੀ ਖ਼ੁਸ਼ਖ਼ਬਰੀ ਤੋਂ ਬਾਅਦ ਜਿੱਥੇ ਜੇਤੂ ਕਿਸਾਨ ਦੇ ਪਰਿਵਾਰ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ, ਉੱਥੇ ਹੀ ਪੂਰੇ ਪਿੰਡ 'ਚ ਜਸ਼ਨ ਵਰਗਾ ਮਾਹੌਲ ਬਣ ਗਿਆ। ਪਿੰਡ ਵਾਸੀ ਅਤੇ ਰਿਸ਼ਤੇਦਾਰ ਕਿਸਾਨ ਨੂੰ ਵਧਾਈਆਂ ਦੇ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਕਰੀਬ 45 ਸਾਲਾ ਬਲਜਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਹਮਾਯੂੰਪੁਰ ਖੇਤੀਬਾੜੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ। ਉਸ ਨੇ ਦੀਵਾਲੀ ਤੋਂ ਪਹਿਲਾਂ ਹੰਡੇਸਰਾ ਦੇ ਲਾਟਰੀ ਵਿਕਰੇਤਾ ਆਸ਼ੂ ਗਰਗ ਕੋਲੋਂ ਦੀਵਾਲੀ ਬੰਪਰ ਦੀ ਟਿਕਟ ਖ਼ਰੀਦੀ ਸੀ।
‎ਕਿਸਮਤ ਨੇ ਉਸ ਦਾ ਸਾਥ ਦਿੱਤਾ ਅਤੇ ਬੀਤੀ ਰਾਤ ਕਰੀਬ 11 ਵਜੇ ਉਸ ਨੂੰ ਪਤਾ ਲੱਗਿਆ ਕਿ ਉਸ ਦੀ ਟਿਕਟ 'ਤੇ 12 ਕਰੋੜ ਰੁਪਏ ਦਾ ਪਹਿਲਾ ਇਨਾਮ ਨਿਕਲਿਆ ਹੈ। ਇਹ ਖ਼ਬਰ ਮਿਲਦਿਆਂ ਹੀ ਬਲਜਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ, ਸਕੇ-ਸੰਬੰਧੀਆਂ ਅਤੇ ਜਾਣਕਾਰਾਂ 'ਚ ਖ਼ੁਸ਼ੀ ਦੀ ਲਹਿਰ ਦੌੜ ਗਈ। ਦੋ ਬੱਚਿਆਂ ਦੇ ਪਿਤਾ ਬਲਜਿੰਦਰ ਸਿੰਘ ਦਾ ਪਰਿਵਾਰ ਹੁਣ ਤੱਕ ਸਾਦਾ ਜੀਵਨ ਬਤੀਤ ਕਰ ਰਿਹਾ ਸੀ। ਅਚਾਨਕ ਮਿਲੀ ਇਸ ਵੱਡੀ ਖ਼ੁਸ਼ੀ ਨੇ ਪਰਿਵਾਰ ਦੀਆਂ ਖ਼ੁਸ਼ੀਆਂ ਨੂੰ ਚਾਰ ਚੰਨ ਲਗਾ ਦਿੱਤੇ ਹਨ।
‎ਪਰਿਵਾਰ ਦੇ ਨਜ਼ਦੀਕੀਆਂ ਅਨੁਸਾਰ ਹਾਲੇ ਤੱਕ ਇਨਾਮੀ ਰਾਸ਼ੀ ਦੀ ਵਰਤੋਂ ਸਬੰਧੀ ਕੋਈ ਯੋਜਨਾ ਨਹੀਂ ਬਣਾਈ ਗਈ। ਉੱਧਰ, ਇਨਾਮ ਦੀ ਰਕਮ ਹਾਸਲ ਕਰਨ ਲਈ ਜ਼ਰੂਰੀ ਕਾਗਜ਼ੀ ਕਾਰਵਾਈ ਪੂਰੀ ਕਰਨ ਵਾਸਤੇ ਬਲਜਿੰਦਰ ਸਿੰਘ ਆਪਣੇ ਸਾਥੀਆਂ ਸਮੇਤ ਜ਼ੀਰਕਪੁਰ ਸਥਿਤ ਰਤਨ ਲਾਟਰੀ ਦੇ ਦਫ਼ਤਰ ਲਈ ਰਵਾਨਾ ਹੋ ਗਿਆ ਹੈ। ਇਸ ਖ਼ਬਰ ਤੋਂ ਬਾਅਦ ਪਿੰਡ ਹਮਾਯੂੰਪੁਰ 'ਚ ਹਰ ਪਾਸੇ ਬਲਜਿੰਦਰ ਸਿੰਘ ਦੀ ਕਿਸਮਤ ਦੀ ਚਰਚਾ ਹੋ ਰਹੀ ਹੈ।
📲Get App