🔥 TRENDING एसपी अमन कुमार ने कार्तिक पूर्णिमा पर... कोयलांचल के रैयतों में कानूनी मुआवजा औ... डेढ़ लाख की रिश्वत लेते गिरफ्तार GST स... મહેસાણા હેડ ક્વાર્ટરમાં કૂતરાના મોંમાં... Odisha Weather Update Released by Kana... India's First Quantum‑AI University In...
24 Nov 2026•
ગુજરાતી मराठी ਪੰਜਾਬੀ বাংলা
Religion

ਸ੍ਰੀ ਨਨਕਾਣਾ ਸਾਹਿਬ 'ਚ ਜਥੇ. ਗੜਗੱਜ ਦਾ ਵੱਡਾ ਸੰਦੇਸ਼, ਚੜ੍ਹਦੇ ਪੰਜਾਬ ਦੇ ਨੌਜਵਾਨ ਪਾਕਿ ਦੇ ਸਿੱਖਾਂ ਤੋਂ ਲੈਣ ਸਿੱਖਿਆ

✍️ Reporter: Shamsher Singh 🗓 24 Nov 2026, 05:24 PM 👁 20
Share: 💬 WhatsApp 📘 Facebook 𝕏 Post

ਸ੍ਰੀ ਨਨਕਾਣਾ ਸਾਹਿਬ 'ਚ ਜਥੇ. ਗੜਗੱਜ ਦਾ ਵੱਡਾ ਸੰਦੇਸ਼, ਚੜ੍ਹਦੇ ਪੰਜਾਬ ਦੇ ਨੌਜਵਾਨ ਪਾਕਿ ਦੇ ਸਿੱਖਾਂ ਤੋਂ ਲੈਣ ਸਿੱਖਿਆ

ਸ੍ਰੀ ਨਨਕਾਣਾ ਸਾਹਿਬ 'ਚ ਜਥੇ. ਗੜਗੱਜ ਦਾ ਵੱਡਾ ਸੰਦੇਸ਼, ਚੜ੍ਹਦੇ ਪੰਜਾਬ ਦੇ ਨੌਜਵਾਨ ਪਾਕਿ ਦੇ ਸਿੱਖਾਂ ਤੋਂ ਲੈਣ ਸਿੱਖਿਆ
‎Tuesday, Nov 24, 2026 ।
‎ਸ੍ਰੀ ਨਨਕਾਣਾ ਸਾਹਿਬ (need 24)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਸਮਾਗਮਾਂ ਦੇ ਚੱਲਦਿਆਂ ਬੀਤੀ ਰਾਤ ਗੁਰਮਤਿ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਜਥੇਦਾਰ ਗੜਗੱਜ ਨੇ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਨਾਲ ਜੁੜਨ ਦੀ ਪ੍ਰੇਰਨਾ ਕੀਤੀ।
‎ਜਥੇਦਾਰ ਗੜਗੱਜ ਨੇ ਸਿੰਧੀ ਭਾਈਚਾਰੇ ਨਾਲ ਸਬੰਧਤ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਆਪਣੀ ਪਹਿਲੀ ਰਵਾਇਤ ਅਨੁਸਾਰ ਪਰਿਵਾਰਾਂ ਵਿੱਚੋਂ ਪਹਿਲਾ ਬੱਚਾ ਸਾਬਤ ਸੂਰਤ ਸਿੱਖ ਜ਼ਰੂਰ ਬਣਾਈਏ। ਉਨ੍ਹਾਂ ਕਿਹਾ ਜਿਹੜੇ ਚੜ੍ਹਦੇ ਪੰਜਾਬ ਵਾਲੇ ਸਿੱਖ ਨੌਜਵਾਨਾਂ ਕੇਸ ਕਤਲ ਕਰਦੇ ਹਨ ਉਹ ਪਾਕਿਸਤਾਨ ਦੇ ਸਿੱਖਾਂ ਤੋਂ ਸਿੱਖਿਆ ਜ਼ਰੂਰ ਲੈਣ ਕਿ ਇਨ੍ਹਾਂ ਨੇ ਔਖੇ ਤੋਂ ਔਖੇ ਹਾਲਾਤ ਵਿੱਚ ਵੀ ਸਿੱਖੀ ਨਹੀਂ ਛੱਡੀ ਅਤੇ ਕੋਈ ਵੀ ਸਿੱਖ ਇੱਥੇ ਕੇਸ ਕਤਲ ਨਹੀਂ ਕਰਦਾ। ਉਨ੍ਹਾਂ ਚੜ੍ਹਦੇ ਪੰਜਾਬ ਤੋਂ ਆਈ ਸੰਗਤ ਨੂੰ ਕਿਹਾ ਕਿ ਸ੍ਰੀ ਨਨਕਾਣਾ ਸਾਹਿਬ ਤੋਂ ਪਿਸ਼ੌਰੀ ਅਤੇ ਸਿੰਧੀ ਸੰਗਤ ਪਾਸੋਂ ਸੇਵਾ ਤੇ ਸ਼ਰਧਾ ਦਾ ਪ੍ਰੇਰਣਾ ਜ਼ਰੂਰ ਲੈ ਕੇ ਜਾਣ ਜੋ ਬਹੁਤ ਹੀ ਪ੍ਰੇਮ ਨਾਲ ਗੁਰਪੁਰਬ ਮੌਕੇ ਵੱਡੀਆਂ ਸੇਵਾਵਾਂ ਨਿਭਾਉਂਦੇ ਹਨ।
📲Get App