🔥 TRENDING ग्राम पंचायत अधिकारी पर गिरी गाज: उन्न... Renowned Filmmaker Sanjay Gupta Passes... Anaswara Rajan’s ‘Itlu Arjuna’ to Rele... Sandeep Pradeep Drops First Track of '... Sonu Sood and MLA T. Prakash Goud Unve... Star Trek Icon Sir Patrick Stewart Pas...
01 Nov 2026•
ગુજરાતી मराठी ਪੰਜਾਬੀ বাংলা

ਮੌੜ ਮੰਡੀ ਨੂੰ ਪੰਜਾਬ ਦੀ ਨੰਬਰ ਇੱਕ ਮੰਡੀ ਬਣਾਉਣ ਦਾ ਸੰਕਲਪ, ਸੰਘਰਸ਼ ਜਾਰੀ ਰਹੇਗਾ: ਮਨਿੰਦਰ ਸਿੰਘ ਸੇਖੋਂ

✍️ Reporter: Jiwan kumar 🗓 01 Nov 2026, 11:26 AM 👁 18
Watch on: ▶️ YouTube
Share: 💬 WhatsApp 📘 Facebook 𝕏 Post

ਮਨਿੰਦਰ ਸਿੰਘ ਸੇਖੋਂ ਨੇ ਮੌੜ ਮੰਡੀ ਨੂੰ ਪੰਜਾਬ ਦੀ ਨੰਬਰ ਇੱਕ ਮੰਡੀ ਬਣਾਉਣ ਦਾ ਸੰਕਲਪ ਦੁਹਰਾਉਂਦਿਆਂ ਸਿਵਲ ਹਸਪਤਾਲ ਅਤੇ ਅਦਾਲਤੀ ਸਹੂਲਤਾਂ ਨੂੰ ਆਪਣੇ ਅਗਲੇ ਟੀਚੇ ਦੱਸਿਆ। ਉਨ੍ਹਾਂ ਸੀਵਰੇਜ ਅਤੇ ਪੀਣ ਵਾਲੇ ਪਾਣੀ ਦੇ ਮੁੱਦੇ ’ਤੇ ਸਾਰੇ ਸਿਆਸੀ ਆਗੂਆਂ ਨੂੰ ਦਸਤਾਵੇਜ਼ਾਂ ਅਤੇ ਸਰਕਾਰੀ ਰਿਕਾਰਡ ਦੇ ਆਧਾਰ ’ਤੇ ਖੁੱਲ੍ਹੀ ਬਹਿਸ ਕਰਨ ਦਾ ਸੱਦਾ ਦਿੱਤਾ।

ਮੌੜ ਮੰਡੀ, 1 ਨਵੰਬਰ (ਜੀਵਨ ਬਾਂਸਲ): ਮੌੜ ਮੰਡੀ ਦੇ ਸਰਵਪੱਖੀ ਵਿਕਾਸ ਅਤੇ ਇਲਾਕੇ ਦੇ ਲੋਕਾਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਦਿਵਾਉਣ ਲਈ ਸ਼ੁਰੂ ਕੀਤਾ ਗਿਆ ਸੰਘਰਸ਼ ਹਰ ਹਾਲਤ ਵਿੱਚ ਜਾਰੀ ਰਹੇਗਾ ਅਤੇ ਮੌੜ ਮੰਡੀ ਨੂੰ ਪੰਜਾਬ ਦੀ ਨੰਬਰ ਇੱਕ ਮੰਡੀ ਬਣਾਉਣ ਦਾ ਟੀਚਾ ਪੂਰਾ ਕੀਤਾ ਜਾਵੇਗਾ। ਇਹ ਗੱਲ ਮਨਿੰਦਰ ਸਿੰਘ ਸੇਖੋਂ ਨੇ ਆਪਣੇ ਇੱਕ ਬਿਆਨ ਵਿੱਚ ਕਹੀ।
ਉਨ੍ਹਾਂ ਕਿਹਾ ਕਿ ਕਿਸੇ ਵੀ ਕੰਮ ਦਾ ਹਰ ਵਾਰ ਪ੍ਰਚਾਰ ਕਰਨਾ ਜ਼ਰੂਰੀ ਨਹੀਂ ਹੁੰਦਾ, ਕਈ ਕੰਮ ਚੁੱਪਚਾਪ ਵੀ ਕੀਤੇ ਜਾਂਦੇ ਹਨ। ਉਨ੍ਹਾਂ ਅਨੁਸਾਰ ਅਸਲ ਲੀਡਰਸ਼ਿਪ ਵਾਅਦਿਆਂ ਨਾਲ ਨਹੀਂ, ਸਗੋਂ ਕੰਮ ਕਰਕੇ ਦਿਖਾਉਣ ਨਾਲ ਸਾਬਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਸਿਆਸੀ ਪਾਰਟੀ ਦੇ ਸਹਾਰੇ ਅਤੇ ਬਿਨਾਂ ਕਿਸੇ ਅਹੁਦੇ ਦੇ, ਲੋਕਾਂ ਦੇ ਸਹਿਯੋਗ ਅਤੇ ਵਾਹਿਗੁਰੂ ਜੀ ਦੀ ਮੇਹਰ ਸਦਕਾ ਵੱਡੇ ਕਾਰਜ ਵੀ ਸੰਭਵ ਹਨ।
ਮਨਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਮੌੜ ਮੰਡੀ ਸਿਰਫ਼ ਇੱਕ ਸ਼ਹਿਰ ਨਹੀਂ, ਸਗੋਂ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਦੀਆਂ ਲੋੜਾਂ ਦਾ ਕੇਂਦਰ ਹੈ। ਇਲਾਕੇ ਦੇ ਲੋਕ ਬੱਚਿਆਂ ਦੀ ਪੜ੍ਹਾਈ ਤੋਂ ਲੈ ਕੇ ਬੈਂਕਾਂ, ਤਹਿਸੀਲ ਅਤੇ ਕਚਹਿਰੀਆਂ ਵਰਗੀਆਂ ਸਹੂਲਤਾਂ ਲਈ ਮੌੜ ਮੰਡੀ ’ਤੇ ਨਿਰਭਰ ਕਰਦੇ ਹਨ। ਇਸ ਲਈ ਸ਼ਹਿਰ ਅਤੇ ਇਲਾਕੇ ਦੇ ਲੋਕਾਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਮਿਲਣੀਆਂ ਉਨ੍ਹਾਂ ਦਾ ਹੱਕ ਹੈ।
ਉਨ੍ਹਾਂ ਦੱਸਿਆ ਕਿ ਪਿਛਲੇ ਪੰਜ ਸਾਲਾਂ ਤੋਂ ਦੋ ਪ੍ਰਮੁੱਖ ਮੁੱਦਿਆਂ ’ਤੇ ਸੰਘਰਸ਼ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿੱਚ ਮੌੜ-ਬਰਨਾਲਾ ਸੜਕ ਲਈ ਸਰਕਾਰੀ ਮਨਜ਼ੂਰੀ ਦਿਵਾਉਣ ਦੀ ਕੋਸ਼ਿਸ਼ ਅਤੇ ਲਗਭਗ ਦੋ ਸਾਲ ਲਗਾਤਾਰ ਸੰਘਰਸ਼ ਕਰਕੇ ਸੀਵਰੇਜ ਦੇ ਮੁੱਦੇ ਨੂੰ ਅੱਗੇ ਵਧਾਉਣਾ ਸ਼ਾਮਲ ਹੈ।
ਉਨ੍ਹਾਂ ਕਿਹਾ ਕਿ ਹੁਣ ਮੌੜ ਮੰਡੀ ਲਈ ਅਗਲੇ ਦੋ ਵੱਡੇ ਟੀਚੇ ਸਿਵਲ ਹਸਪਤਾਲ ਦੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਅਤੇ ਸ਼ਹਿਰ ਵਿੱਚ ਅਦਾਲਤਾਂ ਦੀਆਂ ਨਿਆਂਇਕ ਸਹੂਲਤਾਂ ਪ੍ਰਾਪਤ ਕਰਨਾ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਇਨ੍ਹਾਂ ਮੰਗਾਂ ਦੀ ਪੂਰਤੀ ਲਈ ਵੀ ਯਤਨ ਜਾਰੀ ਰਹਿਣਗੇ।
ਸੀਵਰੇਜ ਅਤੇ ਪੀਣ ਵਾਲੇ ਪਾਣੀ ਦੇ ਮੁੱਦੇ ’ਤੇ ਖੁੱਲ੍ਹੀ ਬਹਿਸ ਦਾ ਸੱਦਾ ਦਿੰਦੇ ਹੋਏ
ਮਨਿੰਦਰ ਸਿੰਘ ਸੇਖੋਂ ਨੇ ਹਰ ਸਿਆਸੀ ਪਾਰਟੀ ਦੇ ਆਗੂਆਂ ਨੂੰ ਖੁੱਲ੍ਹਾ ਸੱਦਾ ਦਿੰਦਿਆਂ ਕਿਹਾ ਕਿ ਜੇਕਰ ਕਿਸੇ ਆਗੂ ਦਾ ਮੌੜ ਮੰਡੀ ਵਿੱਚ ਸੀਵਰੇਜ ਜਾਂ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਕੋਈ ਯੋਗਦਾਨ ਰਿਹਾ ਹੈ ਤਾਂ ਉਹ ਸਾਹਮਣੇ ਆ ਕੇ ਆਪਣਾ ਪੱਖ ਰੱਖੇ। ਉਨ੍ਹਾਂ ਕਿਹਾ ਕਿ ਇਸ ਮੁੱਦੇ ’ਤੇ ਖੁੱਲ੍ਹੀ ਬਹਿਸ ਹੋਣੀ ਚਾਹੀਦੀ ਹੈ, ਪਰ ਬਹਿਸ ਸਿਆਸੀ ਬਿਆਨਾਂ ਜਾਂ ਪ੍ਰਚਾਰ ਦੀ ਬਜਾਏ ਤੱਥਾਂ, ਦਸਤਾਵੇਜ਼ਾਂ, ਸਰਕਾਰੀ ਰਿਕਾਰਡ ਅਤੇ ਕੀਤੇ ਗਏ ਅਸਲ ਉਪਰਾਲਿਆਂ ਦੇ ਆਧਾਰ ’ਤੇ ਹੋਵੇ।
ਉਨ੍ਹਾਂ ਕਿਹਾ ਕਿ ਉਹ ਆਪਣੇ ਸੰਘਰਸ਼ ਦਾ ਹਿਸਾਬ ਦੇਣ ਅਤੇ ਹਰ ਸਵਾਲ ਦਾ ਜਵਾਬ ਦੇਣ ਲਈ ਤਿਆਰ ਹਨ। ਉਨ੍ਹਾਂ ਅਨੁਸਾਰ ਉਨ੍ਹਾਂ ਦਾ ਮਕਸਦ ਕੋਈ ਅਹੁਦਾ ਜਾਂ ਸਿਆਸੀ ਲਾਭ ਹਾਸਲ ਕਰਨਾ ਨਹੀਂ, ਸਗੋਂ ਮੌੜ ਮੰਡੀ ਦਾ ਵਿਕਾਸ ਕਰਵਾਉਣਾ ਅਤੇ ਇਲਾਕੇ ਦੇ ਲੋਕਾਂ ਦੇ ਹੱਕਾਂ ਲਈ ਆਵਾਜ਼ ਉਠਾਉਣਾ ਹੈ।
📲Get App