🔥 TRENDING Meghalaya CM urges promotion of small-... Ludhiana Police Register Case Against... Punjab Police Raid Suspected Drug Smug... चाटली शासकीय हाई स्कूल में बाल स्वास्थ... Who is Himanshu Bhao, the man who clas... Thieves loot ₹5 million worth of jewel...
24 Oct 2026•
ગુજરાતી मराठी ਪੰਜਾਬੀ বাংলা
Health

'ਤੁਰੰਤ ਬੰਦ ਕਰ ਦਿਓ', ਹਸਪਤਾਲਾਂ 'ਚ ਸਿੰਗਲ ਯੂਜ਼ ਮੈਡੀਕਲ ਡਿਵਾਇਸਿਜ਼ ਦੇ ਦੁਬਾਰਾ ਇਸਤੇਮਾਲ 'ਤੇ ਕੇਂਦਰ ਨੇ ਲਗਾਈ ਰੋਕ।

✍️ Reporter: Shamsher Singh 🗓 24 Oct 2026, 10:08 PM 👁 15
Share: 💬 WhatsApp 📘 Facebook 𝕏 Post

'ਤੁਰੰਤ ਬੰਦ ਕਰ ਦਿਓ', ਹਸਪਤਾਲਾਂ 'ਚ ਸਿੰਗਲ ਯੂਜ਼ ਮੈਡੀਕਲ ਡਿਵਾਇਸਿਜ਼ ਦੇ ਦੁਬਾਰਾ ਇਸਤੇਮਾਲ 'ਤੇ ਕੇਂਦਰ ਨੇ ਲਗਾਈ ਰੋਕ।

'ਤੁਰੰਤ ਬੰਦ ਕਰ ਦਿਓ', ਹਸਪਤਾਲਾਂ 'ਚ ਸਿੰਗਲ ਯੂਜ਼ ਮੈਡੀਕਲ ਡਿਵਾਇਸਿਜ਼ ਦੇ ਦੁਬਾਰਾ ਇਸਤੇਮਾਲ 'ਤੇ ਕੇਂਦਰ ਨੇ ਲਗਾਈ ਰੋਕ।
‎24 oct 2026,ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਦੇਸ਼ ਭਰ ਦੇ ਸਰਕਾਰੀ ਅਤੇ ਨਿੱਜੀ ਸਿਹਤ ਕੇਂਦਰਾਂ ਨੂੰ ਹਦਾਇਤ ਦਿੱਤੀ ਹੈ ਕਿ ਇਕ ਵਾਰ ਵਰਤੋਂ ਲਈ ਬਣਾਏ ਗਏ ਮੈਡੀਕਲ ਉਪਕਰਨਾਂ ਅਤੇ ਡਿਸਪੋਜ਼ੇਬਲ ਸਰਜੀਕਲ ਸਮੱਗਰੀ ਦੀ ਮੁੜ ਵਰਤੋਂ ਪੂਰੀ ਤਰ੍ਹਾਂ ਬੰਦ ਕੀਤੀ ਜਾਵੇ। ਸਰਕਾਰ ਨੇ ਚਿਤਾਵਨੀ ਦਿੱਤੀ ਹੈ ਕਿ ਅਜਿਹਾ ਕਰਨ ਨਾਲ ਮਰੀਜ਼ਾਂ ਦੀ ਸੁਰੱਖਿਆ ਨੂੰ ਖ਼ਤਰਾ ਹੋ ਸਕਦਾ ਹੈ, ਖ਼ਾਸ ਕਰਕੇ ਗੰਭੀਰ ਬਿਮਾਰੀਆਂ ਦੇ ਇਲਾਜ ਦੌਰਾਨ।
‎16 ਅਕਤੂਬਰ ਨੂੰ ਜਾਰੀ ਇਕ ਪੱਤਰ 'ਚ ਸਿਹਤ ਸੇਵਾਵਾਂ ਦੇ ਡਾਇਰੈਕਟੋਰੇਟ ਜਨਰਲ (DGHS) ਨੇ ਕਿਹਾ ਕਿ ਉਸ ਦੇ ਧਿਆਨ 'ਚ ਆਇਆ ਹੈ ਕਿ ਕੁਝ ਨਿੱਜੀ ਅਤੇ ਕਾਰਪੋਰੇਟ ਹਸਪਤਾਲ ਸਿੰਗਲ-ਯੂਜ਼ ਮੈਡੀਕਲ ਉਪਕਰਨਾਂ ਨੂੰ ਸਟੀਰਲਾਈਜ਼ (ਕੀਟਾਣੂ-ਮੁਕਤ) ਕਰਕੇ ਮੁੜ ਵਰਤ ਰਹੇ ਹਨ। ਇਨ੍ਹਾਂ 'ਚ ਕਾਰਡੀਓਲੋਜੀ, ਨੇਫਰੋਲੋਜੀ, ਓਨਕੋਲੋਜੀ, ਕਾਰਡੀਓਥੋਰੇਸਿਕ ਐਂਡ ਵੈਸਕੁਲਰ ਸਰਜਰੀ (CTVS), ਨਿਊਰੋਸਰਜਰੀ ਅਤੇ ਹੋਰ ਕਲੀਨਿਕਲ ਸੇਵਾਵਾਂ 'ਚ ਵਰਤੇ ਜਾਣ ਵਾਲੇ ਉਪਕਰਨ ਸ਼ਾਮਲ ਹਨ।
‎ਮਰੀਜ਼ਾਂ ਦੀ ਜਾਨ ਨੂੰ ਹੋ ਸਕਦਾ ਹੈ ਖ਼ਤਰਾ
‎
‎DGHS ਨੇ ਕਿਹਾ ਹੈ ਕਿ ਸਿੰਗਲ-ਯੂਜ਼ ਉਪਕਰਨਾਂ ਦੀ ਮੁੜ ਵਰਤੋਂ ਨਾਲ ਮਰੀਜ਼ਾਂ ਨੂੰ ਇਕ-ਦੂਜੇ ਤੋਂ ਇਨਫੈਕਸ਼ਨ ਹੋਣ, ਉਪਕਰਨ ਖ਼ਰਾਬ ਹੋਣ, ਉਨ੍ਹਾਂ ਦੀ ਕਾਰਜਕੁਸ਼ਲਤਾ ਘਟਣ ਅਤੇ ਹੋਰ ਸਿਹਤ ਸਮੱਸਿਆਵਾਂ ਦਾ ਖ਼ਤਰਾ ਹੋ ਸਕਦਾ ਹੈ। ਵਿਭਾਗ ਮੁਤਾਬਕ, ਇਹ ਰੁਝਾਨ ਡਰੱਗਜ਼ ਐਂਡ ਕਾਸਮੈਟਿਕਸ ਐਕਟ, 1940, ਮੈਡੀਕਲ ਡਿਵਾਈਸਿਜ਼ ਰੂਲਜ਼, 2017, ਕਲੀਨਿਕਲ ਐਸਟੈਬਲਿਸ਼ਮੈਂਟਸ ਐਕਟ, 2010 ਅਤੇ ਇਨਫੈਕਸ਼ਨ ਕੰਟਰੋਲ ਤੇ ਬਾਇਓਮੈਡੀਕਲ ਕੂੜੇ ਦੇ ਪ੍ਰਬੰਧਨ ਨਾਲ ਜੁੜੇ ਨਿਯਮਾਂ ਦੀ ਉਲੰਘਣਾ ਹੋ ਸਕਦਾ ਹੈ।
‎ਨਿਯਮਾਂ ਦੀ ਉਲੰਘਣਾ ਕਰਨ 'ਤੇ ਹੋਵੇਗੀ ਕਾਰਵਾਈ
‎
‎ਇਸ ਹਦਾਇਤ 'ਚ ਸੂਬਾਈ ਸਿਹਤ ਅਥਾਰਟੀਆਂ ਅਤੇ ਡਰੱਗ ਕੰਟਰੋਲਰਾਂ ਨੂੰ ਕਿਹਾ ਗਿਆ ਹੈ ਕਿ ਉਹ ਸਖ਼ਤ ਨਿਗਰਾਨੀ ਰੱਖਣ, ਸਿਹਤ ਸੰਸਥਾਵਾਂ ਦਾ ਨਿਰੀਖਣ ਕਰਨ ਅਤੇ ਨਿਯਮਾਂ ਦੀ ਉਲੰਘਣਾ ਹੋਣ 'ਤੇ ਲਾਗੂ ਕਾਨੂੰਨਾਂ ਤਹਿਤ ਕਾਰਵਾਈ ਕਰਨ।
📲Get App