🔥 TRENDING Delhi sees surge in preschool enrollme... मुख्यमंत्री जनविश्वास अभियान के अंतर्ग... मुख्यमंत्री जनविश्वास अभियान के अंतर्ग... Bihar Fireworks Blast in Siwan: Three... मेहंदीपुर बालाजी पुलिस की कार्रवाई, 5.... ગુજરાતમાં ૧૭ IAS અધિકારીઓની બદલી
23 Oct 2026•
ગુજરાતી मराठी ਪੰਜਾਬੀ বাংলা

ਨਿੱਜੀ ਕੰਪਨੀ ਦਾ ਠੇਕਾ ਰੱਦ ਕਰਨ ਦੇ ਫ਼ੈਸਲੇ ਮਗਰੋਂ ਸਿਹਤ ਮੁਲਾਜ਼ਮਾਂ ਦਾ ਧਰਨਾ ਸਮਾਪਤ

✍️ Reporter: Jiwan kumar 🗓 23 Oct 2026, 05:59 PM 👁 14
Share: 💬 WhatsApp 📘 Facebook 𝕏 Post

ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਪੰਜਾਬ ਨੇ ਨਿੱਜੀ ਕੰਪਨੀ ਦਾ ਠੇਕਾ ਰੱਦ ਕਰਨ ਅਤੇ ਮੁਲਾਜ਼ਮਾਂ ਦੀਆਂ ਹੋਰ ਮੰਗਾਂ ਮੰਨਣ ਸਬੰਧੀ ਅਧਿਕਾਰੀਆਂ ਨਾਲ ਹੋਈ ਮੀਟਿੰਗ ਮਗਰੋਂ ਸਿਵਲ ਸਰਜਨ ਦਫ਼ਤਰ ਬਠਿੰਡਾ ਅੱਗੇ ਚੱਲ ਰਿਹਾ ਨੌਂ ਦਿਨਾਂ ਦਾ ਧਰਨਾ ਸਮਾਪਤ ਕਰ ਦਿੱਤਾ। ਯੂਨੀਅਨ ਆਗੂਆਂ ਮੁਤਾਬਕ, ਮੁਲਾਜ਼ਮਾਂ ਦੀ ਗ਼ੈਰਹਾਜ਼ਰੀ ਨਾ ਲਗਾਉਣ, ਜਵਾਬ-ਤਲਬੀ ਪੱਤਰ ਰੱਦ ਕਰਨ ਅਤੇ ਬਕਾਇਆ ਤਨਖ਼ਾਹਾਂ, ਬੋਨਸ ਤੇ ਈ.ਪੀ.ਐੱਫ. ਸਮੇਤ ਹੋਰ ਮਸਲੇ ਹੱਲ ਕਰਨ ਬਾਰੇ ਸਹਿਮਤੀ ਬਣੀ।

ਨੌਂ ਦਿਨਾਂ ਤੋਂ ਸਿਵਲ ਸਰਜਨ ਦਫ਼ਤਰ ਅੱਗੇ ਚੱਲ ਰਿਹਾ ਸੀ ਧਰਨਾ; ਡੀ.ਸੀ. ਦਫ਼ਤਰ ਅੱਗੇ ਪੁਤਲਾ ਫੂਕ ਕੇ ਕੀਤਾ ਸੀ ਰੋਸ ਪ੍ਰਦਰਸ਼ਨ

ਬਠਿੰਡਾ, 23 ਅਕਤੂਬਰ (ਜੀਵਨ ਬਾਂਸਲ): ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਸਿਵਲ ਸਰਜਨ ਦਫ਼ਤਰ ਬਠਿੰਡਾ ਅੱਗੇ ਪਿਛਲੇ ਨੌਂ ਦਿਨਾਂ ਤੋਂ ਚੱਲ ਰਿਹਾ ਧਰਨਾ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਮੰਗਾਂ ਮੰਨਣ ਅਤੇ ਨਿੱਜੀ ਕੰਪਨੀ ਦਾ ਠੇਕਾ ਰੱਦ ਕਰਨ ਦਾ ਫ਼ੈਸਲਾ ਹੋਣ ਮਗਰੋਂ ਸਮਾਪਤ ਕਰ ਦਿੱਤਾ ਗਿਆ।
ਯੂਨੀਅਨ ਦੇ ਸੂਬਾ ਪ੍ਰਧਾਨ ਗੁਰਜਿੰਦਰ ਸਿੰਘ ਔਲਖ ਦੀ ਅਗਵਾਈ ਹੇਠ ਸਫ਼ਾਈ ਸੇਵਕ ਮੁਲਾਜ਼ਮਾਂ ਵੱਲੋਂ ਇਹ ਧਰਨਾ ਦਿੱਤਾ ਜਾ ਰਿਹਾ ਸੀ। ਯੂਨੀਅਨ ਆਗੂਆਂ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਡਾਇਰੈਕਟਰ ਅਤੇ ਹੋਰ ਅਧਿਕਾਰੀਆਂ ਨਾਲ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਦੌਰਾਨ 14 ਅਕਤੂਬਰ 2026 ਤੋਂ ਨਿੱਜੀ ਕੰਪਨੀ ਨੂੰ ਦਿੱਤਾ ਗਿਆ ਸਫ਼ਾਈ ਕਰਮਚਾਰੀਆਂ ਦਾ ਠੇਕਾ ਰੱਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਅਨੁਸਾਰ ਭਵਿੱਖ ਵਿੱਚ ਵੀ ਕੰਪਨੀ ਨੂੰ ਮੁਲਾਜ਼ਮਾਂ ਦਾ ਠੇਕਾ ਨਾ ਦੇਣ ਬਾਰੇ ਸਹਿਮਤੀ ਬਣੀ ਹੈ। ਅਗਲੇ ਠੇਕੇ ਲਈ ਸਿਵਲ ਸਰਜਨ ਪੱਧਰ ’ਤੇ ਪ੍ਰਸਤਾਵ ਤਿਆਰ ਕੀਤਾ ਜਾਵੇਗਾ।
ਯੂਨੀਅਨ ਆਗੂਆਂ ਨੇ ਇਹ ਵੀ ਦੱਸਿਆ ਕਿ ਧਰਨੇ ਦੌਰਾਨ ਮੁਲਾਜ਼ਮਾਂ ਦੀ ਗ਼ੈਰਹਾਜ਼ਰੀ ਨਹੀਂ ਲਗਾਈ ਜਾਵੇਗੀ ਅਤੇ ਉਨ੍ਹਾਂ ਨੂੰ ਜਾਰੀ ਕੀਤੇ ਗਏ ਜਵਾਬ-ਤਲਬੀ ਪੱਤਰ ਰੱਦ ਕੀਤੇ ਜਾਣਗੇ। ਆਊਟਸੋਰਸ ਮੁਲਾਜ਼ਮਾਂ ਦੀਆਂ ਬਕਾਇਆ ਤਨਖ਼ਾਹਾਂ, ਬੋਨਸ, ਈ.ਪੀ.ਐੱਫ. ਅਤੇ ਹੋਰ ਸੇਵਾ-ਸਬੰਧੀ ਮਸਲੇ ਜ਼ਿਲ੍ਹਾ ਪੱਧਰੀ ਕਮੇਟੀਆਂ ਰਾਹੀਂ ਹੱਲ ਕਰਨ ਬਾਰੇ ਵੀ ਸਹਿਮਤੀ ਬਣਨ ਦਾ ਦਾਅਵਾ ਕੀਤਾ ਗਿਆ।
ਯੂਨੀਅਨ ਨੇ ਕੰਪਨੀ ’ਤੇ ਦੋਸ਼ ਲਾਇਆ ਕਿ ਉਹ ਹੋਰ ਥਾਵਾਂ ’ਤੇ ਕੰਮ ਕਰਦੇ ਆਊਟਸੋਰਸ ਮੁਲਾਜ਼ਮਾਂ ਦੇ ਏ.ਟੀ.ਐੱਮ. ਕਾਰਡ, ਪਾਸਬੁੱਕਾਂ ਅਤੇ ਚੈੱਕ ਬੁੱਕਾਂ ਆਪਣੇ ਕੋਲ ਰੱਖਦੀ ਹੈ ਅਤੇ ਤਨਖ਼ਾਹ ਵਿੱਚੋਂ ਕਥਿਤ ਤੌਰ ’ਤੇ 4,000 ਤੋਂ 5,000 ਰੁਪਏ ਤੱਕ ਕੱਟ ਲੈਂਦੀ ਹੈ। ਆਗੂਆਂ ਨੇ ਕਿਹਾ ਕਿ ਕੰਪਨੀ ਖ਼ਿਲਾਫ਼ ਪਹਿਲਾਂ ਵੀ ਸ਼ਿਕਾਇਤਾਂ ਕੀਤੀਆਂ ਗਈਆਂ ਹਨ ਅਤੇ ਇਸੇ ਕਾਰਨ ਬਠਿੰਡਾ ਵਿੱਚ ਕੰਪਨੀ ਨੂੰ ਠੇਕਾ ਦੇਣ ਦਾ ਵਿਰੋਧ ਕੀਤਾ ਗਿਆ। ਇਹ ਦੋਸ਼ ਯੂਨੀਅਨ ਵੱਲੋਂ ਲਗਾਏ ਗਏ ਹਨ।
ਇਸ ਸੰਘਰਸ਼ ਦੌਰਾਨ ਯੂਨੀਅਨ ਵੱਲੋਂ ਸਿਵਲ ਹਸਪਤਾਲ ਬਠਿੰਡਾ ਵਿਖੇ ਰੋਸ ਰੈਲੀ ਕੀਤੀ ਗਈ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੇ ਡਾਇਰੈਕਟਰ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ। ਯੂਨੀਅਨ ਆਗੂਆਂ ਅਨੁਸਾਰ, 22 ਅਕਤੂਬਰ ਨੂੰ ਕੈਬਨਿਟ ਸਬ-ਕਮੇਟੀ ਨਾਲ ਤੈਅ ਮੀਟਿੰਗ ਮੁਲਤਵੀ ਹੋਣ ਅਤੇ ਕੰਪਨੀ ਨੂੰ ਠੇਕਾ ਦੇਣ ਦੇ ਵਿਰੋਧ ਵਿੱਚ ਇਹ ਪ੍ਰਦਰਸ਼ਨ ਕੀਤਾ ਗਿਆ ਸੀ।
ਇਸ ਮੌਕੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਵਿਗਿਆਨਕ) ਦੇ ਸੂਬਾ ਪ੍ਰਧਾਨ ਗਗਨਦੀਪ ਸਿੰਘ ਭੁੱਲਰ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੀਨੀਅਰ ਆਗੂ ਹਨੀ ਸਿੰਘ, ਲਹਿਰ ਥਰਮਲ ਦੇ ਪ੍ਰਧਾਨ ਸੁਖਵਿੰਦਰ ਸਿੰਘ, ਥਰਮਲ ਬਠਿੰਡਾ ਦੇ ਸਾਬਕਾ ਪ੍ਰਧਾਨ ਸੰਪੂਰਨ ਸਿੰਘ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੁਖਪਾਲ ਸਿੰਘ, ਜਤਿੰਦਰ ਸਿੰਘ, ਜਗਮੀਤ ਸਿੰਘ, ਗੁਰਿੰਦਰ ਸਿੰਘ ਵਿੱਕੀ, ਵੀਰਪਾਲ ਕੌਰ, ਬਲਵੰਤ ਸਿੰਘ ਬੱਲੀ, ਰਮਨਪ੍ਰੀਤ ਕੌਰ ਅਤੇ ਹੋਰ ਆਗੂਆਂ ਨੇ ਮੁਲਾਜ਼ਮਾਂ ਦੇ ਸੰਘਰਸ਼ ਦੀ ਹਮਾਇਤ ਕੀਤੀ।
📲Get App