🔥 TRENDING Teen Receptionist Ankita Bhandari Murd... Delhi Restaurant Fire: Man Saves Toddl... Bomb threats sent to several Delhi sch... कांग्रेस प्रत्याशी संगीता बेनीवाल को ज... Indore’s 74‑Year‑Old Malhar Ganj Polic... Government School Principal Dies After...
15 Oct 2026•
ગુજરાતી मराठी ਪੰਜਾਬੀ বাংলা
ਦੇਰ ਰਾਤ ਹੋਈ ਬਰਸਾਤ ਨੇ ਫ਼ਾਜ਼ਿਲਕਾ ਦੇ ਕਿਸਾਨਾਂ ਤੇ ਆੜ੍ਹਤੀਆਂ ਦੀਆਂ ਵਧਾਈਆਂ ਮੁਸ਼ਕਲਾਂ, ਚਿਹਰੇ ਫਿਰ ਮੁਰਝਾਏ
Agriculture

ਦੇਰ ਰਾਤ ਹੋਈ ਬਰਸਾਤ ਨੇ ਫ਼ਾਜ਼ਿਲਕਾ ਦੇ ਕਿਸਾਨਾਂ ਤੇ ਆੜ੍ਹਤੀਆਂ ਦੀਆਂ ਵਧਾਈਆਂ ਮੁਸ਼ਕਲਾਂ, ਚਿਹਰੇ ਫਿਰ ਮੁਰਝਾਏ

✍️ Reporter: Shamsher Singh 🗓 15 Oct 2026, 11:38 AM 👁 15
Share: 💬 WhatsApp 📘 Facebook 𝕏 Post

ਦੇਰ ਰਾਤ ਹੋਈ ਬਰਸਾਤ ਨੇ ਫ਼ਾਜ਼ਿਲਕਾ ਦੇ ਕਿਸਾਨਾਂ ਤੇ ਆੜ੍ਹਤੀਆਂ ਦੀਆਂ ਵਧਾਈਆਂ ਮੁਸ਼ਕਲਾਂ, ਚਿਹਰੇ ਫਿਰ ਮੁਰਝਾਏ

ਦੇਰ ਰਾਤ ਹੋਈ ਬਰਸਾਤ ਨੇ ਫ਼ਾਜ਼ਿਲਕਾ ਦੇ ਕਿਸਾਨਾਂ ਤੇ ਆੜ੍ਹਤੀਆਂ ਦੀਆਂ ਵਧਾਈਆਂ ਮੁਸ਼ਕਲਾਂ, ਚਿਹਰੇ ਫਿਰ ਮੁਰਝਾਏ। ।, ਨੀਡ24 ਨਿਊਜ਼, ਫ਼ਾਜ਼ਿਲਕਾ। ਫ਼ਾਜ਼ਿਲਕਾ ਵਿਖੇ ਦੇਰ ਰਾਤ ਹੋਈ ਬਰਸਾਤ ਨੇ ਕਿਸਾਨਾਂ ਅਤੇ ਆੜ੍ਹਤੀਆਂ ਦੀਆਂ ਮੁਸ਼ਕਲਾਂ ਇੱਕ ਵਾਰ ਫਿਰ ਵਧਾ ਦਿੱਤੀਆਂ ਹਨ। ਬਰਸਾਤ ਕਾਰਨ ਪਹਿਲਾਂ ਹੀ ਨਵੀਂ ਅਨਾਜ ਮੰਡੀ 'ਚ ਝੋਨੇ ਦੀ ਫ਼ਸਲ ਨੂੰ ਹੋਏ ਨੁਕਸਾਨ ਤੋਂ ਕਿਸਾਨ ਅਤੇ ਆੜ੍ਹਤੀ ਚਿੰਤਤ ਸਨ।ਕਿਸਾਨਾਂ ਨੂੰ ਆਪਣੀ ਮਹੀਨਿਆਂ ਦੀ ਮਿਹਨਤ ਨਾਲ ਤਿਆਰ ਕੀਤੀ ਫ਼ਸਲ ਦੀ ਸਾਂਭ-ਸੰਭਾਲ ਦਾ ਫ਼ਿਕਰ ਸਤਾ ਰਿਹਾ ਹੈ, ਜਦਕਿ ਆੜ੍ਹਤੀਆਂ ਨੂੰ ਮੰਡੀ 'ਚ ਪਏ ਝੋਨੇ ਦੇ ਨੁਕਸਾਨ ਅਤੇ ਖ਼ਰੀਦ ਪ੍ਰਕਿਰਿਆ ਪ੍ਰਭਾਵਿਤ ਹੋਣ ਦਾ ਡਰ ਹੈ।
‎
‎ਇਸ ਸਬੰਧੀ ਆੜ੍ਹਤੀਆਂ ਯੂਨੀਅਨ ਦੇ ਪ੍ਰਧਾਨ ਗੋਲਡੀ ਸਚਦੇਵਾ ਅਤੇ ਕਿਸਾਨ ਸੰਦੀਪ ਕੁਮਾਰ, ਲਵਿਸ਼, ਰਜਿੰਦਰ ਕੁਮਾਰ, ਰਜਿੰਦਰ ਸਿੰਘ ਅਤੇ ਸ਼ੈਲੀ ਕਾਠਪਾਲ ਨੇ ਦੱਸਿਆ ਕਿ ਬਰਸਾਤ ਦੇ ਮੌਸਮ ਦੌਰਾਨ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਪਹਿਲਾਂ ਹੀ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਡੀਆਂ 'ਚ ਝੋਨੇ ਦੀ ਫ਼ਸਲ ਆਉਣ ਦਾ ਸਿਲਸਿਲਾ ਜਾਰੀ ਹੈ ਅਤੇ ਅਜਿਹੇ ਸਮੇਂ ਬਰਸਾਤ ਹੋਣ ਕਾਰਨ ਫ਼ਸਲ ਦੀ ਸਾਂਭ-ਸੰਭਾਲ ਕਰਨਾ ਵੱਡੀ ਚੁਣੌਤੀ ਬਣ ਜਾਂਦਾ ਹੈ।
📲Get App