🔥 TRENDING कोथरा कला में दुर्गा पूजा की धूम न्यूज... ग्राम चुरहा नवदिया में भव्य ओपन दौड़ प... गंगेश्वरी: प्रधानाध्यापकों की बैठक में... मिलेट्स के व्यंजन बने प्रयागराज में मि... लहगपुर के गंगहरा कलां मे चल रहा रामलील... ਗਿੱਦੜਬਾਹਾ 'ਚ ਕਈ ਟਕਸਾਲੀ ਕਾਂਗਰਸੀ ਪਰਿਵਾਰ...
14 Oct 2026•
ગુજરાતી मराठी ਪੰਜਾਬੀ বাংলা
Local

ਰਾਮਾ ਮੰਡੀ ਵਾਸੀਆਂ ਨੂੰ ਮਿਲੀ ਵੱਡੀ ਰਾਹਤ

✍️ Reporter: Shamsher Singh 🗓 14 Oct 2026, 07:58 PM 👁 18
Watch on: ▶️ YouTube
Share: 💬 WhatsApp 📘 Facebook 𝕏 Post

ਰਾਮਾ ਮੰਡੀ ਵਾਸੀਆਂ ਨੂੰ ਮਿਲੀ ਵੱਡੀ ਰਾਹਤ

Need24, Shamsher Singh /ਜਲੰਧਰ ਕੈਂਟ : ਪਿਛਲੇ ਲੰਮੇ ਸਮੇਂ ਤੋਂ ਸਥਾਨਕ ਲੋਕਾਂ ਤੇ ਰਾਹਗੀਰਾਂ ਲਈ ਵੱਡੀ ਪ੍ਰੇਸ਼ਾਨੀ ਦਾ ਸਬੱਬ ਬਣੀ ਢਿੱਲਵਾਂ ਚੌਕ ਤੋਂ ਲੈ ਕੇ ਪਿੰਡ ਹਜ਼ਾਰਾ ਤੱਕ ਦੀ ਮੁੱਖ ਸੜਕ ਦੇ ਨਿਰਮਾਣ ਦਾ ਕੰਮ ਆਖਰਕਾਰ ਸ਼ੁਰੂ ਹੋ ਗਿਆ ਹੈ। ਸੜਕ ਦੀ ਖ਼ਸਤਾ ਹਾਲਤ ਕਾਰਨ ਇੱਥੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਦਾ ਹੁਣ ਪੱਕਾ ਹੱਲ ਹੋਣ ਜਾ ਰਿਹਾ ਹੈ।ਇਸ ਮਹੱਤਵਪੂਰਨ ਸੜਕ ਦੇ ਨਿਰਮਾਣ ਦਾ ਜ਼ਿੰਮਾ ਦੇਸ਼ ਦੀ ਪ੍ਰਸਿੱਧ ਬੁਨਿਆਦੀ ਢਾਂਚਾ ਕੰਪਨੀ ਐੱਲ ਐਂਡ ਟੀ ਵੱਲੋਂ ਸੰਭਾਲਿਆ ਗਿਆ ਹੈ, ਜਿਸ ਨੇ ਮੌਕੇ ਤੇ ਆਪਣੀਆਂ ਆਧੁਨਿਕ ਮਸ਼ੀਨਾਂ ਨਾਲ ਕੰਮ ਵਿੱਢ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਹ ਸੜਕ ਜਲੰਧਰ ਸ਼ਹਿਰ ਨੂੰ ਖੂਬਸੂਰਤ ਬਣਾਉਣ ਲਈ ਸ਼ੁਰੂ ਕੀਤੇ ਗਏ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਸਰਫੇਸ ਵਾਟਰ ਸਪਲਾਈ ਦੀ ਪਾਈਪ ਲਾਈਨ ਵਿਛਾਉਣ ਲਈ ਪੱਟੀ ਗਈ ਸੀ। ਲੰਬੇ ਸਮੇਂ ਤੋਂ ਪੁੱਟੀ ਹੋਣ ਕਾਰਨ ਬੁਰੀ ਤਰ੍ਹਾਂ ਟੁੱਟ ਗਈ ਸੀ ਤੇ ਇਸ ਉੱਪਰ ਵੱਡੇ-ਵੱਡੇ ਟੋਏ ਪੈ ਚੁੱਕੇ ਸਨ। ਸੜਕ ਦੀ ਮਾੜੀ ਹਾਲਤ ਕਾਰਨ ਰੋਜ਼ਾਨਾ ਕੋਈ ਨਾ ਕੋਈ ਵਾਹਨ ਚਾਲਕ ਹਾਦਸੇ ਦਾ ਸ਼ਿਕਾਰ ਹੁੰਦਾ ਰਹਿੰਦਾ ਸੀ।
📲Get App