🔥 ट्रेंडिंग साउथ गोवा डिस्ट्रिक्ट हॉस्पिटल ने बेड... थाने शिवसेना नेता के हत्या मामले में 3... सीआरपीएफ़ की 133वीं बैटालियन ने सैकुल... जामा मस्जिद क्षेत्र में 24 घंटे खुली र... बांका: नाबालिक छात्रा से छेड़खानी के आ... હિંમતનગર ગ્રામ્ય પોલીસ સ્ટેશનમાં સરપંચ...
02 अक्टू. 2026•
ગુજરાતી मराठी ਪੰਜਾਬੀ বাংলা
ਰੂਪਨਗਰ: ਸਰਸਾ ਰਾਹੀਂ ਸਤਲੁੱਜ ਦਰਿਆ ਵਿੱਚ ਸੀਵਰੇਜ ਪਾਣੀ ਪੈਣ ਦਾ ਮਾਮਲਾ ਲੈਬ ਟੈਸਟਾਂ ਰਾਹੀਂ ਸਾਹਮਣੇ ਆਇਆ

ਰੂਪਨਗਰ: ਸਰਸਾ ਰਾਹੀਂ ਸਤਲੁੱਜ ਦਰਿਆ ਵਿੱਚ ਸੀਵਰੇਜ ਪਾਣੀ ਪੈਣ ਦਾ ਮਾਮਲਾ ਲੈਬ ਟੈਸਟਾਂ ਰਾਹੀਂ ਸਾਹਮਣੇ ਆਇਆ

✍️ रिपोर्टर: Sandeep Kumar Joshi 🗓 02 अक्टू. 2026, 06:38 PM 👁 15
शेयर करें: 💬 WhatsApp 📘 Facebook 𝕏 Post

ਲੈਬ ਟੈਸਟਾਂ ਵਿੱਚ ਟੀ. ਕੋਲੀ 250 ਗੁਣਾ ਅਤੇ ਐੱਫ. ਕੋਲੀ 80 ਗੁਣਾ ਵੱਧ ਪਾਈ ਗਈ, ਜਿਸ ਕਾਰਨ ਦਰਿਆਈ ਪਾਣੀ ਦੀ ਗੁਣਵੱਤਾ 'ਤੇ ਗੰਭੀਰ ਚਿੰਤਾ।

ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਸਾ ਨਦੀ ਰਾਹੀਂ ਸਤਲੁੱਜ ਦਰਿਆ ਵਿੱਚ ਹਿਮਾਚਲ ਪ੍ਰਦੇਸ਼ ਵੱਲੋਂ ਵੱਡੀ ਮਾਤਰਾ ਵਿੱਚ ਸੀਵਰੇਜ ਦਾ ਗੰਦਾ ਪਾਣੀ ਪੈਣ ਦਾ ਮਾਮਲਾ ਲੈਬਾਰਟਰੀ ਟੈਸਟਾਂ ਰਾਹੀਂ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਪਾਣੀ ਦੇ ਨਮੂਨਿਆਂ ਦੀ ਜਾਂਚ ਦੌਰਾਨ ਕਈ ਅਹਿਮ ਪੈਰਾਮੀਟਰ ਨਿਰਧਾਰਤ ਮਾਪਦੰਡਾਂ ਨਾਲੋਂ ਕਈ ਗੁਣਾ ਵੱਧ ਪਾਏ ਗਏ ਹਨ, ਜਿਸ ਕਾਰਨ ਦਰਿਆ ਦੇ ਪਾਣੀ ਦੀ ਗੁਣਵੱਤਾ ਨੂੰ ਲੈ ਕੇ ਗੰਭੀਰ ਚਿੰਤਾ ਪੈਦਾ ਹੋਈ ਹੈ।

ਵਿਧਾਇਕ ਦਿਨੇਸ਼ ਚੱਢਾ ਨੇ ਦੱਸਿਆ ਕਿ ਲੈਬ ਟੈਸਟਾਂ ਵਿੱਚ ਟੀ. ਕੋਲੀ ਦੀ ਮਾਤਰਾ ਨਿਰਧਾਰਤ ਮਾਪਦੰਡ ਨਾਲੋਂ ਲਗਭਗ 250 ਗੁਣਾ ਅਤੇ ਐੱਫ. ਕੋਲੀ 80 ਗੁਣਾ ਵੱਧ ਪਾਈ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨਤੀਜਿਆਂ ਤੋਂ ਸਪੱਸ਼ਟ ਹੁੰਦਾ ਹੈ ਕਿ ਸਰਸਾ ਰਾਹੀਂ ਸਤਲੁੱਜ ਵਿੱਚ ਪਹੁੰਚ ਰਹੇ ਪਾਣੀ ਵਿੱਚ ਸੀਵਰੇਜ ਕਾਰਨ ਮਲ-ਮੂਤਰ ਨਾਲ ਸਬੰਧਤ ਪ੍ਰਦੂਸ਼ਣ ਦੀ ਮਾਤਰਾ ਕਾਫ਼ੀ ਜ਼ਿਆਦਾ ਹੈ। ਅਜਿਹੇ ਹਾਲਾਤਾਂ ਵਿੱਚ ਇਹ ਪਾਣੀ ਪੀਣਯੋਗ ਹੋਣਾ ਤਾਂ ਦੂਰ ਦੀ ਗੱਲ ਹੈ, ਸਗੋਂ ਨਹਾਉਣ ਲਈ ਵੀ ਸੁਰੱਖਿਅਤ ਨਹੀਂ ਮੰਨਿਆ ਜਾ ਸਕਦਾ।

ਉਨ੍ਹਾਂ ਕਿਹਾ ਕਿ ਇਸ ਮਾਮਲੇ ਦਾ ਇੱਕ ਹੋਰ ਗੰਭੀਰ ਪੱਖ ਇਹ ਹੈ ਕਿ ਪਿਛਲੇ ਲੰਮੇ ਸਮੇਂ ਦੌਰਾਨ ਸਰਸਾ ਨਦੀ ਦੇ ਪਾਣੀ ਵਿੱਚ ਉਦਯੋਗਿਕ ਵੇਸਟ, ਹੈਵੀ ਮੈਟਲ ਅਤੇ ਫਾਰਮਾਸਿਊਟੀਕਲ ਵੇਸਟ ਦੀ ਮੌਜੂਦਗੀ ਸਬੰਧੀ ਲੋੜੀਂਦੀ ਜਾਂਚ ਨਹੀਂ ਹੋ ਰਹੀ ਸੀ। ਉਨ੍ਹਾਂ ਕਿਹਾ ਕਿ ਹੁਣ ਇਨ੍ਹਾਂ ਸਾਰੇ ਸੰਭਾਵੀ ਪ੍ਰਦੂਸ਼ਕਾਂ ਦੀ ਵਿਸਥਾਰਪੂਰਵਕ ਜਾਂਚ ਕਰਵਾਉਣ ਲਈ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਗਈ ਹੈ।

ਵਿਧਾਇਕ ਚੱਢਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਇਨ੍ਹਾਂ ਟੈਸਟਾਂ ਦੇ ਨਤੀਜੇ ਵੀ ਸਾਹਮਣੇ ਲਿਆਂਦੇ ਜਾਣਗੇ, ਤਾਂ ਜੋ ਇਹ ਸਪੱਸ਼ਟ ਹੋ ਸਕੇ ਕਿ ਸਰਸਾ ਅਤੇ ਇਸ ਰਾਹੀਂ ਸਤਲੁੱਜ ਦਰਿਆ ਵਿੱਚ ਕਿਹੜੇ-ਕਿਹੜੇ ਪ੍ਰਦੂਸ਼ਕ ਤੱਤ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਦਰਿਆਈ ਪਾਣੀ ਦੀ ਗੁਣਵੱਤਾ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾ ਸਕਦਾ ਅਤੇ ਪਾਣੀ ਦੇ ਸਰੋਤਾਂ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਵਿਗਿਆਨਕ ਜਾਂਚ ਦੇ ਆਧਾਰ ’ਤੇ ਲੋੜੀਂਦੇ ਕਦਮ ਚੁੱਕੇ ਜਾਣਗੇ। ਉਨ੍ਹਾਂ ਕਿਹਾ ਕਿ ਸਰਸਾ ਨਦੀ ਅਤੇ ਸਤਲੁੱਜ ਦਰਿਆ ਦੇ ਪਾਣੀ ਦੀ ਗੁਣਵੱਤਾ ਸਬੰਧੀ ਅੱਗੇ ਵੀ ਨਿਯਮਤ ਜਾਂਚ ਕਰਵਾਈ ਜਾਵੇਗੀ ਅਤੇ ਲੈਬ ਰਿਪੋਰਟਾਂ ਦੇ ਆਧਾਰ ’ਤੇ ਸਥਿਤੀ ਲੋਕਾਂ ਦੇ ਸਾਹਮਣੇ ਰੱਖੀ ਜਾਵੇਗੀ।
📲Get App