ਜਲਾਲਾਬਾਦ ਰੋਡ ਓਵਰਬ੍ਰਿਜ ਹੇਠਾਂ ਲਾਂਘਾ ਖੋਲਣ ਦੀ ਮੰਗ ਨੇ ਫਡ਼ਿਆ ਜ਼ੋਰ

-- ਗੋਰਾ ਪਠੇਲਾ ਦੀ ਅਗਵਾਈ ਹੇਠ ਡੀਸੀ ਅਮਿਤ ਪੰਚਾਲ ਨੂੰ ਸੌਂਪਿਆ ਮੰਗ ਪੱਤਰ
ਸ੍ਰੀ ਮੁਕਤਸਰ ਸਾਹਿਬ, 18 ਅਗਸਤ (Inside Muktsar) - ਭਾਜਪਾ ਦੇ ਹਲਕਾ ਇੰਚਾਰਜ਼ ਰਾਜੇਸ਼ ਗੋਰਾ ਪਠੇਲਾ ਦੀ ਅਗਵਾਈ ਹੇਠ ਮੰਗਲਵਾਰ ਨੂੰ ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਬਾਂਸਲ ਤੇ ਹੋਰ ਦੁਕਾਨਦਾਰਾਂ ਨੇ ਡਿਪਟੀ ਕਮਿਸ਼ਨਰ ਅਮਿਤ ਪੰਚਾਲ ਨੂੰ ਮੰਗ ਪੱਤਰ ਸੌਂਪਿਆ। ਇਸ ਮੌਕੇ ਹਲਕਾ ਇੰਚਾਰਜ਼ ਗੋਰਾ ਪਠੇਲਾ, ਮੰਡਲ 3 ਦੇ ਪ੍ਰਧਾਨ ਰਾਜਿੰਦਰ ਭੁਜੀਆ ਵਾਲੇ, ਪ੍ਰਧਾਨ ਇੰਦਰਜੀਤ ਬਾਂਸਲ, ਪੱਪੂ ਬਾਂਸਲ, ਰਾਜੇਸ਼ ਕਟਾਰਿਆ, ਨੀਟਾ ਤੰਵਰ ਸਮੇਤ ਹੋਰ ਦੁਕਾਨਦਾਰਾਂ ਨੇ ਕਿਹਾ ਕਿ ਓਵਰਬ੍ਰਿਜ ਹੇਠਾਂ ਜੇਕਰ ਦੋਪਹਿਆ ਵਹੀਕਲਾਂ ਵਾਸਤੇ ਹੀ ਲਾਂਘਾ ਖੁਲ ਜਾਂਦਾ ਹੈ ਤਾਂ ਲੋਕਾਂ ਨੂੰ ਬਹੁਤ ਲਾਭ ਮਿਲੇਗਾ। ਓਵਰਬ੍ਰਿਜ ਹੇਠਾਂ ਰਾਹ ਬੰਦ ਹੋਣ ਕਰਕੇ ਵਪਾਰਕ ਸੰਸਥਾਨ ਬੰਦ ਹੋਣ ਨੇਡ਼ੇ ਪਹੁੰਚ ਚੁੱਕੇ ਨੇ। ਫਾਟਕ ਦੇ ਦੂਜੇ ਪਾਸੇ ਜਾਣ ਲਈ ਲੋਕਾਂ ਨੂੰ ਓਵਰਬ੍ਰਿਜ ਦੇ ਉਪਰੋਂ ਜਾਂ ਬੂਡ਼ਾਗੁੱਜਰ ਜਾਂ ਮੌਡ਼ ਰੋਡ ਵਾਲੇ ਪਾਸਿਓ ਲੰਬਾ ਰਸਤਾ ਤੈਅ ਕਰਕੇ ਜਾਣਾ ਪੈਂਦਾ ਹੈ, ਜਿਸ ਨਾਲ ਸਮਾਂ ਤੇ ਨਜ਼ਾਇਜ ਤੇਲ ਖਰਚ ਪੈਂਦਾ ਹੈ। ਜੇਕਰ ਇਹ ਲਾਂਘਾ ਖੁਲ ਜਾਂਦਾ ਹੈ ਤਾਂ ਲੋਕ ਸਕੂਟਰ, ਮੋਟਰਸਾਇਕਲ ਜਾਂ ਦੋਪਹਿਆ ਹੋਰ ਵਹੀਕਲਾਂ ਜਰੀਏ ਦੂਜੇ ਪਾਸੇ ਖੇਤਰ ਚ ਆਪਣੇ ਕੰਮ ਕਰਕੇ ਆਸਾਨੀ ਨਾਲ ਆ ਜਾ ਸਕਦੇ ਨੇ। ਇਸ ਤੇ ਡੀਸੀ ਅਮਿਤ ਪੰਚਾਲ ਨੇ ਲਗਭਗ ਇੱਕ ਹਫਤੇ ਅੰਦਰ ਇਸ ਮਸਲੇ ਚ ਅਗਲੇਰੀ ਕਾਰਵਾਈ ਕਰਵਾਉਣ ਦਾ ਭਰੋਸਾ ਦੁਆਇਆ। ਦੁਕਾਨਦਾਰਾਂ ਨੇ ਡੀਸੀ ਨੂੰ ਇੱਕ ਵੱਖਰਾ ਸੱਦਾ ਪੱਦਰ ਦਿੰਦਿਆਂ ਓਵਰਬ੍ਰਿਜ ਹੇਠਾਂ ਮੌਕਾ ਦੇਖਣ ਦਾ ਸੱਦਾ ਵੀ ਦਿੱਤਾ, ਤਾਂ ਜੋ ਡੀਸੀ ਲੋਕਾਂ ਦੀਆਂ ਮੁਸ਼ਕਿਲਾਂ ਤੇ ਇਸ ਜਾਇਜ ਮੰਗ ਤੋਂ ਭਲੀ-ਭਾਂਤ ਜਾਣੂੰ ਹੋ ਸਕਣ।
ਫੋਟੋ ਕੈਪਸ਼ਨ- ਸ੍ਰੀ ਮੁਕਤਸਰ ਸਾਹਿਬ ਦੇ ਡੀਸੀ ਅਮਿਤ ਪੰਚਾਲ ਨੂੰ ਮੰਗ ਪੱਤਰ ਸੌਂਪਦੇ ਹੋਏ ਭਾਜਪਾ ਹਲਕਾ ਇੰਚਾਰਜ਼ ਗੋਰਾ ਪਠੇਲਾ, ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਬਾਂਸਲ ਤੇ ਹੋਰ।