🔥 TRENDING মুখ্যমন্ত্রী শুভেন্দু অধিকারী সাংবাদিক... जदयू एमएलसी खालिद अनवर का बड़ा बयान गरजू विद्यार्थ्यांच्या शिक्षणाला चालना... বাংলাদেশের ভাষা নীতি হিন্দু সংখ্যালঘুর... IND Vs PAK: TEAM INDIA ਨੂੰ ਮਿਲਿਆ 314 ਦ... 4.20 करोड़ रुपए की लागत से आलनपुर सर्क...
22 Nov 2026•
ગુજરાતી मराठी ਪੰਜਾਬੀ বাংলা
Entertainment

ਸੇਵਾ ਤੇ ਵੰਡ ਛਕਣ ਦਾ ਰੂਹਾਨੀ ਸੁਨੇਹਾ ਦਿੰਦੀ ਹੈ Pinkoo TV ਦੀ ਨਵੀਂ ਵੀਡੀਓ 'ਗੁਰੂ ਕਾ ਲੰਗਰ'

✍️ Reporter: Shamsher Singh 🗓 22 Nov 2026, 07:41 PM 👁 28
Share: 💬 WhatsApp 📘 Facebook 𝕏 Post

ਸੇਵਾ ਤੇ ਵੰਡ ਛਕਣ ਦਾ ਰੂਹਾਨੀ ਸੁਨੇਹਾ ਦਿੰਦੀ ਹੈ Pinkoo TV ਦੀ ਨਵੀਂ ਵੀਡੀਓ 'ਗੁਰੂ ਕਾ ਲੰਗਰ'

ਸੇਵਾ ਤੇ ਵੰਡ ਛਕਣ ਦਾ ਰੂਹਾਨੀ ਸੁਨੇਹਾ ਦਿੰਦੀ ਹੈ Pinkoo TV ਦੀ ਨਵੀਂ ਵੀਡੀਓ 'ਗੁਰੂ ਕਾ ਲੰਗਰ'
‎Sunday, Nov 22, 2026।
‎ਜਲੰਧਰ (ਵੈੱਬ ਡੈਸਕ)- ਬੱਚਿਆਂ ਦੇ ਮਨੋਰੰਜਨ ਅਤੇ ਸਿੱਖਿਆ ਲਈ ਜਾਣੇ ਜਾਂਦੇ ਯੂ-ਟਿਊਬ ਚੈਨਲ ‘ਪਿੰਕੂ ਟੀ. ਵੀ’ ਵੱਲੋਂ ਇਕ ਨਵੀਂ ਵੀਡੀਓ 'ਗੁਰੂ ਕਾ ਲੰਗਰ' ਜਾਰੀ ਕੀਤੀ ਗਈ ਹੈ। ਇਸ ਵੀਡੀਓ ਰਾਹੀਂ ਬੱਚਿਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆ ਨੂੰ ਲੈ ਕੇ ਸੁਨੇਹਾ ਦਿੱਤਾ ਗਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਮੌਕੇ ਪਿੰਕੂ ਟੀ. ਵੀ. ਵੱਲੋਂ ਜਾਰੀ ਕੀਤੀ ਗਈ ਵੀਡੀਓ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਸਿੱਖ ਧਰਮ 'ਚ ਆਰੰਭ ਕੀਤੀ ਗਈ ਲੰਗਰ ਦੀ ਪਵਿੱਤਰ ਪ੍ਰਥਾ ਸਮੁੱਚੀ ਮਨੁੱਖਤਾ ਲਈ ਬਰਾਬਰੀ ਅਤੇ ਪ੍ਰੇਮ ਦਾ ਵੱਡਾ ਸੁਨੇਹਾ ਦਿੱਤਾ ਗਿਆ ਹੈ। ਇਸ ਮਹਾਨ ਪ੍ਰਥਾ ਰਾਹੀਂ ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਆਪਣੀ ਨੇਕ ਕਮਾਈ ਵਿੱਚੋਂ ਦਸਵੰਧ ਕੱਢਣ, ਮਿਲ ਕੇ ਵੰਡ ਛਕਣ ਅਤੇ ਆਪਸੀ ਪਿਆਰ ਨਾਲ ਰਹਿਣ ਦਾ ਰੂਹਾਨੀ ਪਾਠ ਪੜ੍ਹਾਇਆ ਹੈ।
‎ਵੀਡੀਓ ਵਿਚ ਦਰਸਾਇਆ ਗਿਆ ਹੈ ਕਿ ਗੁਰੂ ਕੇ ਲੰਗਰ ਦੀ ਤਿਆਰੀ ਪੂਰੀ ਸ਼ਰਧਾ ਨਾਲ ਪਵਿੱਤਰ ਬਾਣੀ ਦਾ ਪਾਠ ਕਰਦਿਆਂ ਕੀਤੀ ਜਾਂਦੀ ਹੈ। ਲੰਗਰ ਤਿਆਰ ਹੋਣ ਤੋਂ ਬਾਅਦ ਸਭ ਤੋਂ ਪਹਿਲਾਂ ਅਰਦਾਸ ਕਰਕੇ ਗੁਰੂ ਸਾਹਿਬ ਨੂੰ ਭੋਗ ਲਗਾਇਆ ਜਾਂਦਾ ਹੈ। ਇਸ ਉਪਰੰਤ ਸੇਵਾਦਾਰ ਬੜੀ ਨਿਮਰਤਾ ਨਾਲ ਪੰਗਤ 'ਚ ਬੈਠੀਆਂ ਸੰਗਤਾਂ ਨੂੰ ਲੰਗਰ ਵਰਤਾਉਂਦੇ ਹਨ।
📲Get App