🔥 TRENDING Tripura CM Criticizes Congress and CPI... Tripura ITI trainee Pritam Biswas tops... Pakistani College Balloons Drift to Hi... UPFSDA Cracks Down on Fake Mankind Pha... Chief Minister Highlights Education as... Ujjain Standing Hanuman Statue Re‑scan...
22 Nov 2026•
ગુજરાતી मराठी ਪੰਜਾਬੀ বাংলা
Sports

IND Vs PAK: TEAM INDIA ਨੂੰ ਮਿਲਿਆ 314 ਦੌੜਾਂ ਦਾ ਟੀਚਾ, ਅਭਿਸ਼ੇਕ ਤੇ ਸੂਰਿਆਵੰਸ਼ੀ ''ਤੇ ਰਹਿਣਗੀਆਂ ਨਜ਼ਰਾਂ Sunday, Nov 22, 2026

✍️ Reporter: Shamsher Singh 🗓 22 Nov 2026, 07:52 PM 👁 18
Share: 💬 WhatsApp 📘 Facebook 𝕏 Post

IND Vs PAK: TEAM INDIA ਨੂੰ ਮਿਲਿਆ 314 ਦੌੜਾਂ ਦਾ ਟੀਚਾ, ਅਭਿਸ਼ੇਕ ਤੇ ਸੂਰਿਆਵੰਸ਼ੀ ''ਤੇ ਰਹਿਣਗੀਆਂ ਨਜ਼ਰਾਂ Sunday, Nov 22, 2026

Sunday, Nov 22, 2026 । ‎ਸਪੋਰਸਟ ਡੈਸਕ: ਅੱਜ ਏਸ਼ੀਆ ਕੱਪ ਰਾਈਜ਼ਿੰਗ ਸਟਾਰਜ਼ 2026 ਵਿਚ ਭਾਰਤ ਏ ਅਤੇ ਪਾਕਿਸਤਾਨ ਏ ਵਿਚਾਲੇ ਮੁਕਾਬਲਾ ਹੋ ਰਿਹਾ ਹੈ। ਦੋਹਾ ਵਿਚ ਹੋ ਰਹੇ ਇਸ ਮੈਚ ਵਿਚ ਪਾਕਿਸਤਾਨ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦਿਆਂ 313 ਦੌੜਾਂ 'ਤੇ ਆਲ ਆਊਟ ਹੋ ਗਈ ਹੈ ਤੇ ਭਾਰਤ ਨੂੰ ਜਿੱਤ ਲਈ ਨਿਰਧਾਰਤ 50 ਓਵਰਾਂ ਵਿਚ 314 ਦੌੜਾਂ ਦਾ ਟੀਚਾ ਮਿਲਿਆ ਹੈ। ਹੁਣ ਭਾਰਤੀ ਫੈਨਜ਼ ਦੀਆਂ ਨਜ਼ਰਾਂ ਅਭਿਸ਼ੇਕ ਸ਼ਰਮਾ ਅਤੇ ਵੈਭਵ ਸੂਰਿਆਵੰਸ਼ੀ 'ਤੇ ਰਹਿਣਗੀਆਂ ਕਿ ਉਹ ਆਪਣੇ ਅੰਦਾਜ਼ ਵਿਚ ਟੀਮ ਨੂੰ ਧਮਾਕੇਦਾਰ ਅਤੇ ਮਜ਼ਬੂਤ ਸ਼ੁਰੂਆਤ ਦਿਵਾਉਣ, ਤਾਂ ਜੋ ਟੀਮ ਇਹ ਵੱਡਾ ਟੀਚਾ ਹਾਸਲ ਕਰ ਸਕੇ।
‎ਪਹਿਲਾਂ ਬੱਲੇਬਾਜ਼ੀ ਕਰਦਿਆਂ ਪਾਕਿਸਤਾਨ ਦੇ 3 ਬੱਲੇਬਾਜ਼ਾਂ ਨੇ 50+ ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ ਮਾਜ਼ ਸਦਾਕਤ ਨੇ 59, ਹਸਨ ਨਵਾਜ਼ ਨੇ 79 ਅਤੇ ਫਰਹਾਨ ਯੁਸਫ਼ ਨੇ 56 ਦੌੜਾਂ ਬਣਾਈਆਂ। ਭਾਰਤ ਵੱਲੋਂ ਹਰਸ਼ਿਤ ਰਾਣਾ, ਪ੍ਰਿੰਸ ਯਾਦਵ, ਸੂਰਿਆਂਸ਼ ਸ਼ੇਡਗੇ ਅਤੇ ਵਿਪਰਜ ਨਿਗਮ ਨੇ 2-2 ਅਤੇ ਆਯੂਸ਼ ਬਡੌਨੀ ਨੇ 1 ਵਿਕਟ ਹਾਸਲ ਕੀਤੀ। ਅਭਿਸ਼ੇਕ ਸ਼ਰਮਾ ਨੇ ਵੀ ਵਿਚੋਂ ਕੁਝ ਓਵਰਾਂ ਲਈ ਕਿਫ਼ਾਇਤੀ ਗੇਂਦਬਾਜ਼ੀ ਕੀਤੀ।
📲Get App