यात्रा
ਦਿੱਲੀ ਤੋਂ ਦੁਬਈ ਜਾਣ ਵਾਲੀ ਫਲਾਈਟ ਹਾਦਸੇ ਦਾ ਸ਼ਿਕਾਰ, IGI ਏਅਰਪੋਰਟ ''ਤੇ ਮਚੀ ਹਾਹਾਕਾਰ, ਵਾਲ-ਵਾਲ ਬਚੇ ਯਾਤਰੀ
यहाँ देखें:
▶️ YouTube
ਦਿੱਲੀ ਤੋਂ ਦੁਬਈ ਜਾਣ ਵਾਲੀ ਫਲਾਈਟ ਹਾਦਸੇ ਦਾ ਸ਼ਿਕਾਰ, IGI ਏਅਰਪੋਰਟ ''ਤੇ ਮਚੀ ਹਾਹਾਕਾਰ, ਵਾਲ-ਵਾਲ ਬਚੇ ਯਾਤਰੀ
ਦਿੱਲੀ ਤੋਂ ਦੁਬਈ ਜਾਣ ਵਾਲੀ ਫਲਾਈਟ ਹਾਦਸੇ ਦਾ ਸ਼ਿਕਾਰ, IGI ਏਅਰਪੋਰਟ ''ਤੇ ਮਚੀ ਹਾਹਾਕਾਰ, ਵਾਲ-ਵਾਲ ਬਚੇ ਯਾਤਰੀ
Sunday, Oct 18, 2026 !
ਨਵੀਂ ਦਿੱਲੀ (ਏਜੰਸੀ) - ਸ਼ਨੀਵਾਰ ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (IGI) 'ਤੇ ਉਸ ਸਮੇਂ ਹਫ਼ੜਾ-ਦਫ਼ੜੀ ਮਚ ਗਈ, ਜਦੋਂ ਦਿੱਲੀ ਤੋਂ ਦੁਬਈ ਜਾਣ ਵਾਲੀ ਐਮੀਰੇਟਸ ਦੀ ਫਲਾਈਟ ਈ. ਕੇ. 517 ਟੇਕਆਫ ਦੌਰਾਨ ਇਕ ਪੰਛੀ ਨਾਲ ਟਕਰਾਅ ਗਈ। ਇਸ ਹਾਦਸੇ ਦੌਰਾਨ ਜਹਾਜ਼ ਦਾ ਅਗਲਾ ਹਿੱਸਾ ਪਿਚਕ ਗਿਆ। ਇਸ ਘਟਨਾ ਦੇ ਵਾਪਰ ਜਾਣ ਤੋਂ ਬਾਅਦ ਏਅਰਪੋਰਟ ’ਤੇ ਗ੍ਰਾਊਂਡ ਸਟਾਫ ਨੇ ਜਹਾਜ਼ ਦੀ ਜਾਂਚ ਕੀਤੀ।
ਮਿਲੀ ਜਾਣਕਾਰੀ ਮੁਤਾਬਕ ਐਮੀਰੇਟਸ ਦੀ ਫਲਾਈਟ ਨੇ ਸ਼ਾਮ 4:25 ਵਜੇ ਉਡਾਣ ਭਰਨੀ ਸੀ। ਇਸ ਤੋਂ ਬਾਅਦ ਉਡਾਣ ਸੰਚਾਲਨ ਰੋਕ ਦਿੱਤਾ ਗਿਆ। ਉਡਾਣ ਵਿੱਚ ਦੇਰੀ ਕਾਰਨ ਦੁਬਈ ਜਾਣ ਵਾਲੇ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਹਾਦਸੇ ਵਿਚ ਉਨ੍ਹਾਂ ਦੀ ਜਾਨ ਵਾਲ-ਵਾਲ ਬਚ ਗਈ ਅਤੇ ਕੋਈ ਵੱਡਾ ਹਾਦਸਾ ਨਹੀਂ ਵਾਪਰਿਆ। ਵੀਡੀਓ ’ਚ ਏਅਰਪੋਰਟ ਕਰਮਚਾਰੀ ਜਹਾਜ਼ ਦੇ ਅਗਲੇ ਹਿੱਸੇ ਦੀ ਜਾਂਚ ਕਰਦੇ ਨਜ਼ਰ ਆਏ। ‘ਬਰਡ ਸਟ੍ਰਾਈਕ’ ਉਦੋਂ ਹੁੰਦੀ ਹੈ, ਜਦੋਂ ਉਡਾਣ ਦੌਰਾਨ ਜਾਂ ਟੇਕਆਫ ਤੇ ਲੈਂਡਿੰਗ ਸਮੇਂ ਪੰਛੀ ਜਹਾਜ਼ ਨਾਲ ਟਕਰਾਉਂਦੇ ਹਨ। ਇਸ ਨਾਲ ਜਹਾਜ਼ ਦੇ ਇੰਜਣ ਤੇ ਵਿੰਡਸ਼ੀਲਡ ਨੂੰ ਨੁਕਸਾਨ ਪੁੱਜਣ ਦਾ ਖਤਰਾ ਰਹਿੰਦਾ ਹੈ।