🔥 TRENDING गोधरा के पॉलन बाज़ार में स्थित रानी मस... उमरीतील प्रेरणा भवनात रविवार स्वच्छता... समरदह में हैप्पी फैमिली रेस्टोरेंट का... ''ਮੈਂ ਕਿਹਾ ਸੋਨਾ ਘੱਟ ਖ਼ਰੀਦੋ, ਲੋਕਾਂ ਨੇ ਗ... बोकारो में DPS स्कूल बस और टोटो की टक्... 22, 23, 24, 25 ਤੇ 26 ਨਵੰਬਰ ਨੂੰ ਪਵੇਗਾ ਭ...
21 Nov 2026•
ગુજરાતી मराठी ਪੰਜਾਬੀ বাংলা
Crime

GST ਸੁਪਰਡੈਂਟ ਦੇ ਘਰ ਪੈ ਗਈ CBI ਦੀ ਰੇਡ ! 1,86,000,00 ਕਰੋੜ ਦੇ ਗਹਿਣੇ ਤੇ ਨਕਦੀ ਜ਼ਬਤ

✍️ Reporter: Shamsher Singh 🗓 21 Nov 2026, 07:58 PM 👁 14
Share: 💬 WhatsApp 📘 Facebook 𝕏 Post

GST ਸੁਪਰਡੈਂਟ ਦੇ ਘਰ ਪੈ ਗਈ CBI ਦੀ ਰੇਡ ! 1,86,000,00 ਕਰੋੜ ਦੇ ਗਹਿਣੇ ਤੇ ਨਕਦੀ ਜ਼ਬਤ

GST ਸੁਪਰਡੈਂਟ ਦੇ ਘਰ ਪੈ ਗਈ CBI ਦੀ ਰੇਡ ! 1,86,000,00 ਕਰੋੜ ਦੇ ਗਹਿਣੇ ਤੇ ਨਕਦੀ ਜ਼ਬਤ
‎Saturday, Nov 21, 2026 ।
‎
‎ਨਵੀਂ ਦਿੱਲੀ (ਏਜੰਸੀ)- ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਹਾਲ ਹੀ 'ਚ ਰਿਸ਼ਵਤਖੋਰੀ ਦੇ ਇਕ ਮਾਮਲੇ 'ਚ ਗ੍ਰਿਫ਼ਤਾਰ ਕੇਂਦਰੀ ਵਸਤੂ ਅਤੇ ਸੇਵਾ ਟੈਕਸ (ਸੀਜੀਐੱਸਟੀ) ਸੁਪਰਡੈਂਟ ਦੇ ਘਰ ਦੀ ਤਲਾਸ਼ੀ ਦੌਰਾਨ ਲਗਭਗ 1.86 ਕਰੋੜ ਰੁਪਏ ਦੀ ਨਕਦੀ, ਵਿਦੇਸ਼ੀ ਕਰੰਸੀ, ਸੋਨਾ ਅਤੇ ਚਾਂਦੀ ਜ਼ਬਤ ਕੀਤੀ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਪੰਚਕੂਲਾ 'ਚ ਤਾਇਨਾਤ ਅਧਿਕਾਰੀ ਨੂੰ ਕਥਿਤ ਤੌਰ 'ਤੇ 10 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ।
‎ਸੁਪਰਡੈਂਟ ਖ਼ਿਲਾਫ਼ ਇਕ ਨਿੱਜੀ ਕੰਪਨੀ ਵਿਰੁੱਧ ਜੀਐੱਸਟੀ ਕਾਰਵਾਈ 'ਚ ਅਣਉਚਿਤ ਲਾਭ ਪਹੁੰਚਾਉਣ ਦੇ ਬਦਲੇ ਰਿਸ਼ਵਤ ਮੰਗਣ ਦੇ ਦੋਸ਼ 'ਚ ਵੀਰਵਾਰ ਨੂੰ ਐੱਫਆਈਆਰ ਦਰਜ ਕੀਤੀ ਗਈ ਸੀ। ਇਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ। ਸੀਬੀਆਈ ਬੁਲਾਰੇ ਨੇ ਇਕ ਬਿਆਨ 'ਚ ਕਿਹਾ,"ਦੋਸ਼ੀ ਨੂੰ 19 ਨਵੰਬਰ 2026 ਨੂੰ ਪੰਚਕੂਲਾ 'ਚ ਸ਼ਿਕਾਇਤਕਰਤਾ ਤੋਂ 10 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜਿਆ ਗਿਆ ਸੀ।''
‎
‎ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਨੂੰ ਦੋਸ਼ੀ ਦੇ ਘਰ ਦੀ ਤਲਾਸ਼ੀ ਦੌਰਾਨ 24.29 ਲੱਖ ਰੁਪਏ, 15.65 ਲੱਖ ਰੁਪਏ ਦੇ ਬਰਾਬਰ ਦੀ ਵਿਦੇਸ਼ੀ ਕਰੰਸੀ ਅਤੇ ਲਗਭਗ 1.46 ਕਰੋੜ ਰੁਪਏ ਦੇ ਸੋਨੇ ਅਤੇ ਚਾਂਦੀ ਦੇ ਗਹਿਣੇ ਜ਼ਬਤ ਕੀਤੇ ਗਏ। ਬਿਆਨ 'ਚ ਕਿਹਾ ਗਿਆ ਹੈ ਕਿ ਇਨ੍ਹਾਂ ਸਾਰੀਆਂ ਜ਼ਬਤ ਕੀਤੀਆਂ ਗਈਆਂ ਚੀਜ਼ਾਂ ਦੀ ਕੁੱਲ ਕੀਮਤ ਲਗਭਗ 1.86 ਕਰੋੜ ਰੁਪਏ ਹੈ।
📲Get App