🔥 TRENDING ਪਟਿਆਲਾ 'ਚ ਪੁਲ ਡਿੱਗਣ ਦੇ ਮਾਮਲੇ 'ਤੇ DC ਦੇ... Chhattisgarh Announces ₹3 Lakh Aid for... 17‑year‑old prodigy Vikalp Tiwari shin... Chhattisgarh Doctor Honored by TIME fo... Knife Attack Between AAP and BJP Worke... Rajasthan Panchayat Election Results S...
21 Nov 2026•
ગુજરાતી मराठी ਪੰਜਾਬੀ বাংলা
Weather

22, 23, 24, 25 ਤੇ 26 ਨਵੰਬਰ ਨੂੰ ਪਵੇਗਾ ਭਾਰੀ ਮੀਂਹ ! IMD ਨੇ ਇਨ੍ਹਾਂ ਸੂਬਿਆਂ ਲਈ ਜਾਰੀ ਕੀਤਾ ਅਲਰਟ

✍️ Reporter: Shamsher Singh 🗓 21 Nov 2026, 08:07 PM 👁 14
Share: 💬 WhatsApp 📘 Facebook 𝕏 Post

22, 23, 24, 25 ਤੇ 26 ਨਵੰਬਰ ਨੂੰ ਪਵੇਗਾ ਭਾਰੀ ਮੀਂਹ ! IMD ਨੇ ਇਨ੍ਹਾਂ ਸੂਬਿਆਂ ਲਈ ਜਾਰੀ ਕੀਤਾ ਅਲਰਟ

IMD ਨੇ ਇਨ੍ਹਾਂ ਸੂਬਿਆਂ ਲਈ ਜਾਰੀ ਕੀਤਾ ਅਲਰਟ
‎Saturday, Nov 21, 2026 ।
‎ਨੈਸ਼ਨਲ ਡੈਸਕ- ਸਰਦੀਆਂ ਦੇ ਆਗਾਜ਼ ਦੌਰਾਨ ਭਾਰਤ ਦੇ ਸਾਰੇ ਸੂਬਿਆਂ 'ਚ ਮੌਸਮ ਦਾ ਮਿਜ਼ਾਜ ਤੇਜ਼ੀ ਨਾਲ ਬਦਲ ਰਿਹਾ ਹੈ। ਇਸੇ ਦੌਰਾਨ ਭਾਰਤੀ ਮੌਸਮ ਵਿਭਾਗ ਨੇ ਅੱਜ ਇੱਕ ਦਰਜਨ ਤੋਂ ਵੱਧ ਸੂਬਿਆਂ ਲਈ ਭਾਰੀ ਮੀਂਹ ਦਾ ਅਲਰਟ ਜਾਰੀ ਕੀਤੀ ਹੈ। IMD ਦੀ ਤਾਜ਼ਾ ਭਵਿੱਖਬਾਣੀ ਅਨੁਸਾਰ 26 ਨਵੰਬਰ ਤੱਕ ਵੱਖ-ਵੱਖ ਦੇਸ਼ ਦੇ ਕਈ ਸੂਬਿਆਂ 'ਚ ਮੀਂਹ ਪੈ ਸਕਦਾ ਹੈ।
‎
‎ਮੌਸਮ ਵਿਭਾਗ ਅਨੁਸਾਰ 21 ਤੋਂ 24 ਨਵੰਬਰ ਤੱਕ ਉੱਤਰ-ਪੂਰਬੀ ਸੂਬੇ ਅਰੁਣਾਚਲ ਪ੍ਰਦੇਸ਼, ਅਸਾਮ ਅਤੇ ਮੇਘਾਲਿਆ ਦੇ ਕੁਝ ਖੇਤਰਾਂ 'ਚ ਤੇਜ਼ ਹਵਾਵਾਂ ਦੇ ਨਾਲ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਹੈ, ਜਦਕਿ 22 ਤੋਂ 24 ਨਵੰਬਰ ਤੱਕ ਨਾਗਾਲੈਂਡ, ਮਣੀਪੁਰ, ਮਿਜ਼ੋਰਮ ਤੇ ਤ੍ਰਿਪੁਰਾ 'ਚ ਮੀਂਹ ਪਵੇਗਾ। ਇਨ੍ਹਾਂ ਸੂਬਿਆਂ ਤੋਂ ਇਲਾਵਾ ਮੱਧ ਭਾਰਤ 'ਚ ਮੌਸਮ ਕਰਵਟ ਲੈ ਰਿਹਾ ਹੈ। ਭਾਰਤੀ ਮੌਸਮ ਵਿਭਾਗ ਨੇ ਪੂਰਬੀ ਮੱਧ ਪ੍ਰਦੇਸ਼ 'ਚ 21 ਤੋਂ 22 ਨਵੰਬਰ ਤੱਕ, ਵਿਦਰਭ ਤੇ ਛੱਤੀਸਗੜ੍ਹ 'ਚ 22 ਤੋਂ 25 ਨਵੰਬਰ ਤੱਕ ਕਈ ਇਲਾਕਿਆਂ 'ਚ ਗਰਜ-ਤੂਫ਼ਾਨ ਦੇ ਨਾਲ ਹਲਕੀ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ। ਛੱਤੀਸਗੜ੍ਹ ਦੇ ਕਈ ਇਲਾਕਿਆਂ 'ਚ 21 ਤੋਂ 26 ਨਵੰਬਰ ਦੇ ਵਿਚਕਾਰ ਤੇਜ਼ ਗਰਜ-ਤੂਫ਼ਾਨ ਦੇ ਨਾਲ ਭਾਰੀ ਬਾਰਿਸ਼ ਹੋ ਸਕਦੀ ਹੈ। ਇਸ ਦੌਰਾਨ ਹਵਾ ਦੀ ਗਤੀ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ।
‎
‎ਨਾਲ ਹੀ ਪੰਜਾਬ 'ਚ ਵੀ ਅਗਲੇ 2 ਦਿਨ ਸੰਘਣੀ ਧੁੰਦ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਪਹਾੜੀ ਇਲਾਕਿਆਂ 'ਚ ਹੋਈ ਬਰਫ਼ਬਾਰੀ ਤੋਂ ਬਾਅਦ ਸੂਬੇ 'ਚ ਅਚਾਨਕ ਠੰਡ ਵੱਧ ਗਈ ਹੈ ਤੇ ਸਵੇਰ-ਸ਼ਾਮ ਵੇਲੇ ਲੋਕ ਮੋਟੇ ਕੱਪੜੇ ਪਾਉਣ ਨੂੰ ਮਜਬੂਰ ਹੋਏ ਹਨ। ਇੱਥੇ ਫ਼ਿਲਹਾਲ 26 ਨਵੰਬਰ ਤਕ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਤੋਂ ਇਲਾਵਾ ਕਈ ਦੱਖਣੀ ਸੂਬਿਆਂ 'ਚ ਵੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। IMD ਦੀ ਇਸ ਭਵਿੱਖਬਾਣੀ ਤੋਂ ਬਾਅਦ ਦੇਸ਼ ਭਰ 'ਚ ਮੌਸਮ ਕਰਵਟ ਬਦਲੇਗਾ ਤੇ ਸਰਦੀ ਜ਼ੋਰ ਫੜ ਲਵੇਗੀ
📲Get App