🔥 TRENDING ਘਰੇਲੂ ਕਲੇਸ਼ ਕਾਰਨ ਉੱਜੜ ਗਿਆ ਹੱਸਦਾ-ਖੇਡਦਾ... લાઠી તાલુકામાં સમાવિષ્ટ કુલ ૧૩ સેજામાં... હિંમતનગરમાં 'માં નો માંડવો 2026'માં ખે... અરવલ્લીના ભિલોડામાં બે બાઈકની ટક્કરથી... दुर्गा अष्टमी पर कंजकों का पूजन Mirzapur Season 4: Shweta Tripathi Sha...
18 Oct 2026•
ગુજરાતી मराठी ਪੰਜਾਬੀ বাংলা
Business

FSSAI ਨੇ ''ਬਾਲਾ ਜੀ'' ਫੂਡ ਪ੍ਰੋਡਕਟਸ ਦਾ ਲਾਈਸੈਂਸ ਕੀਤਾ ਰੱਦ ! Nestle ਤੇ HUL ਦੇ Horlics ਨੂੰ ਭੇਜਿਆ ਨੋਟਿਸ

✍️ Reporter: Shamsher Singh 🗓 18 Oct 2026, 10:22 AM 👁 22
Share: 💬 WhatsApp 📘 Facebook 𝕏 Post

FSSAI ਨੇ ''ਬਾਲਾ ਜੀ'' ਫੂਡ ਪ੍ਰੋਡਕਟਸ ਦਾ ਲਾਈਸੈਂਸ ਕੀਤਾ ਰੱਦ ! Nestle ਤੇ HUL ਦੇ Horlics ਨੂੰ ਭੇਜਿਆ ਨੋਟਿਸ

FSSAI ਨੇ ''ਬਾਲਾ ਜੀ'' ਫੂਡ ਪ੍ਰੋਡਕਟਸ ਦਾ ਲਾਈਸੈਂਸ ਕੀਤਾ ਰੱਦ ! Nestle ਤੇ HUL ਦੇ Horlics ਨੂੰ ਭੇਜਿਆ ਨੋਟਿਸ
‎Sunday, Oct 18, 2026 l
‎ਨਵੀਂ ਦਿੱਲੀ- ਤਿਉਹਾਰੀ ਸੀਜ਼ਨ ਦੌਰਾਨ ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਿਟੀ ਆਫ਼ ਇੰਡੀਆ (FSSAI) ਨੇ ਲੋਕਾਂ ਦੀ ਸਿਹਤ ਤੇ ਖਾਣ ਵਾਲੀਆਂ ਚੀਜ਼ਾਂ ਦੇ ਮਿਆਰ ਨੂੰ ਲੈ ਕੇ ਸਖ਼ਤ ਰੁਖ਼ ਅਖ਼ਤਿਆਰ ਕਰ ਲਿਆ ਹੈ। ਇਸੇ ਦੌਰਾਨ ਸ਼ਨੀਵਾਰ ਨੂੰ ਦੇਸ਼ ਦੀਆਂ ਦੋ ਮੁੱਖ ਕੰਪਨੀਆਂ ਨੈਸਲੇ ਇੰਡੀਆ ਅਤੇ ਹਿੰਦੁਸਤਾਨ ਯੂਨੀਲੀਵਰ ਲਿਮਟਿਡ (HUL) ਨੂੰ ਉਨ੍ਹਾਂ ਦੇ ਕੁੱਝ ਉਤਪਾਦਾਂ 'ਤੇ ਗੁੰਮਰਾਹਕੁੰਨ ਦਾਅਵਿਆਂ ਅਤੇ ਨਿਯਮਾਂ ਦੀ ਉਲੰਘਣਾ ਲਈ ਨੋਟਿਸ ਜਾਰੀ ਕੀਤੇ ਹਨ। ਇਸ ਤੋਂ ਇਲਾਵਾ, ਫੂਡ ਰੈਗੂਲੇਟਰ ਨੇ ਖਾਦ ਸੁਰੱਖਿਆ ਅਤੇ ਸਫ਼ਾਈ ਨਿਯਮਾਂ ਦੀਆਂ ਗੰਭੀਰ ਉਲੰਘਣਾਂ ਦੇ ਚਲਦਿਆਂ 'ਬਾਲਾ ਜੀ ਫੂਡ ਪ੍ਰੋਡਕਟਸ' ਦਾ ਲਾਇਸੈਂਸ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਹੈ।
‎Nestle ਦਾ ਮਾਮਲਾ
‎FSSAI ਅਨੁਸਾਰ ਨੈਸਲੇ ਦੇ ਉਤਪਾਦ "Nestle Resource Renal Vanilla Flavour Powder", ਜੋ ਕਿ ਗੁਰਦਿਆਂ ਦੇ ਮਰੀਜ਼ਾਂ ਦੀ ਖੁਰਾਕ ਲਈ ਵਰਤਿਆ ਜਾਂਦਾ ਹੈ, ਦੇ ਲੇਬਲ, ਇਸ਼ਤਿਹਾਰਾਂ ਅਤੇ ਈ-ਕਾਮਰਸ ਲਿਸਟਿੰਗ ਦੀ ਜਾਂਚ ਦੌਰਾਨ ਕਈ ਖਾਮੀਆਂ ਪਾਈਆਂ ਗਈਆਂ ਹਨ। 2022 ਦੇ ਨਿਯਮਾਂ ਤਹਿਤ ਅਜਿਹੇ ਵਿਸ਼ੇਸ਼ ਡਾਇਟਰੀ ਜਾਂ ਮੈਡੀਕਲ ਉਤਪਾਦਾਂ ਲਈ FSSAI ਤੋਂ ਪਹਿਲਾਂ ਮਨਜ਼ੂਰੀ ਲੈਣੀ ਲਾਜ਼ਮੀ ਹੈ, ਜੋ ਕੰਪਨੀ ਨੇ ਨਹੀਂ ਲਈ ਸੀ। ਇਸ ਤੋਂ ਇਲਾਵਾ ਉਤਪਾਦ ਦੇ ਲੇਬਲ 'ਤੇ ਮਾਸਾਹਾਰੀ-ਸ਼ਾਕਾਹਾਰੀ ਦਾ ਪ੍ਰਤੀਕ ਹਰਾ-ਲਾਲ ਨਿਸ਼ਾਨ ਵੀ ਗ਼ਾਇਬ ਸੀ। ਕੰਪਨੀ ਨੂੰ ਨਿਰਧਾਰਿਤ ਸਮੇਂ ਅੰਦਰ ਜਵਾਬ ਦੇਣ ਲਈ 'ਕਾਰਨ ਦੱਸੋ ਨੋਟਿਸ' ਜਾਰੀ ਕੀਤਾ ਗਿਆ ਹੈ।
📲Get App