🔥 TRENDING Chhattisgarh CM Unveils ₹63-Crore Deve... Christians in Chhattisgarh Face Growin... Doctor Releases Official Statement on... ਮੰਡੀਆਂ 'ਚ Moisture Meter ਦੇ ਵਖਰੇਵੇਂ ਕਾ... Goods Train Wagons Derail in Rampura P... Health Department Raids Expose Over 10...
16 Oct 2026•
ગુજરાતી मराठी ਪੰਜਾਬੀ বাংলা
'ਤਬਾਦਲੇ ਵੇਲੇ ਲੋਕ ਕਹਿਣ-ਸਾਹਿਬ, ਤੁਸੀਂ ਨਾ ਜਾਓ!', CM ਮਾਨ ਦੀ ਅਫ਼ਸਰਾਂ ਨੂੰ ਨਸੀਹਤ- ਇਮਾਨਦਾਰੀ ਨਾਲ ਦਿਲ ਜਿੱਤੋ, ਕੁਰਸੀ ਨਾਲ ਨਹੀਂ।
Politics

'ਤਬਾਦਲੇ ਵੇਲੇ ਲੋਕ ਕਹਿਣ-ਸਾਹਿਬ, ਤੁਸੀਂ ਨਾ ਜਾਓ!', CM ਮਾਨ ਦੀ ਅਫ਼ਸਰਾਂ ਨੂੰ ਨਸੀਹਤ- ਇਮਾਨਦਾਰੀ ਨਾਲ ਦਿਲ ਜਿੱਤੋ, ਕੁਰਸੀ ਨਾਲ ਨਹੀਂ।

✍️ Reporter: Shamsher Singh 🗓 16 Oct 2026, 03:05 PM 👁 13
Share: 💬 WhatsApp 📘 Facebook 𝕏 Post

'ਤਬਾਦਲੇ ਵੇਲੇ ਲੋਕ ਕਹਿਣ-ਸਾਹਿਬ, ਤੁਸੀਂ ਨਾ ਜਾਓ!', CM ਮਾਨ ਦੀ ਅਫ਼ਸਰਾਂ ਨੂੰ ਨਸੀਹਤ- ਇਮਾਨਦਾਰੀ ਨਾਲ ਦਿਲ ਜਿੱਤੋ, ਕੁਰਸੀ ਨਾਲ ਨਹੀਂ।

'ਤਬਾਦਲੇ ਵੇਲੇ ਲੋਕ ਕਹਿਣ-ਸਾਹਿਬ, ਤੁਸੀਂ ਨਾ ਜਾਓ!', CM ਮਾਨ ਦੀ ਅਫ਼ਸਰਾਂ ਨੂੰ ਨਸੀਹਤ- ਇਮਾਨਦਾਰੀ ਨਾਲ ਦਿਲ ਜਿੱਤੋ, ਕੁਰਸੀ ਨਾਲ ਨਹੀਂ।
ਸ਼ਮਸ਼ੇਰ ਸਿੰਘ ਮਰਾੜ;‎ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਧਿਕਾਰੀਆਂ ਨੂੰ ਇਮਾਨਦਾਰੀ ਅਤੇ ਨਿਸ਼ਠਾ ਨਾਲ ਆਪਣੀ ਡਿਊਟੀ ਨਿਭਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਅਜਿਹਾ ਕੰਮ ਕਰੋ ਕਿ ਤਬਾਦਲਾ ਹੋਣ ਵੇਲੇ ਲੋਕ ਕਹਿਣ ਕਿ ਅਧਿਕਾਰੀ ਨੂੰ ਇੱਥੇ ਹੀ ਰਹਿਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਇਮਾਨਦਾਰੀ ਨਾਲ ਮਿਲਣ ਵਾਲੇ ਸਕੂਨ ਦੀ ਕੋਈ ਕੀਮਤ ਨਹੀਂ ਹੁੰਦੀ।
‎ਮੁੱਖ ਮੰਤਰੀ ਨੇ ਡੀਜੀਪੀ ਸਮੇਤ ਮੌਜੂਦ ਡੀਐੱਸਪੀਜ਼, ਡਿਪਟੀ ਕਮਿਸ਼ਨਰਾਂ ਤੇ ਵਧੀਕ ਡਿਪਟੀ ਕਮਿਸ਼ਨਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਰੇ ਅਧਿਕਾਰੀ ਇਮਾਨਦਾਰੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣ। ਉਨ੍ਹਾਂ ਕਿਹਾ ਕਿ ਸਿਆਸੀ ਮਤਭੇਦ ਚੱਲਦੇ ਰਹਿਣਗੇ। ਕੇਂਦਰ ਸਰਕਾਰ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਮਤਭੇਦ ਵੀ ਲੋਕਤੰਤਰ ਦਾ ਹਿੱਸਾ ਹਨ, ਪਰ ਅਧਿਕਾਰੀਆਂ ਨੂੰ ਆਪਣਾ ਫ਼ਰਜ਼ ਨਿਭਾਉਣ 'ਤੇ ਧਿਆਨ ਦੇਣਾ ਚਾਹੀਦਾ ਹੈ।ਮਾਨ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਕਿਲ੍ਹੇ ਤੋਂ ਅਧਿਕਾਰੀ ਇਹ ਸੰਕਲਪ ਲੈ ਕੇ ਜਾਣ ਕਿ ਪੰਜਾਬ 'ਚ ਮਹਾਰਾਜਾ ਰਣਜੀਤ ਸਿੰਘ ਵਰਗਾ ਸ਼ਾਸਨ ਦੇਣ ਲਈ ਪੂਰੀ ਇਮਾਨਦਾਰੀ ਨਾਲ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਸਿਰਫ਼ ਮੁੱਖ ਮੰਤਰੀ ਜਾਂ ਮੰਤਰੀ ਹੀ ਸ਼ਾਸਨ ਨਹੀਂ ਚਲਾਉਂਦੇ, ਸਗੋਂ ਪ੍ਰਸ਼ਾਸਨਿਕ ਅਧਿਕਾਰੀ ਵੀ ਸਰਕਾਰ ਦਾ ਅਹਿਮ ਹਿੱਸਾ ਹੁੰਦੇ ਹਨ।
‎ਜੇ ਅਧਿਕਾਰੀ ਸਹੀ ਅਤੇ ਇਮਾਨਦਾਰ ਰਹਿਣਗੇ ਤਾਂ ਸਰਕਾਰ ਦੀ ਤਾਰੀਫ਼ ਹੋਵੇਗੀ, ਪਰ ਜੇ ਜ਼ਮੀਨੀ ਪੱਧਰ 'ਤੇ ਕੋਈ ਗ਼ਲਤੀ ਹੋਵੇਗੀ ਤਾਂ ਉਸ ਦੀ ਬਦਨਾਮੀ ਵੀ ਸਰਕਾਰ ਨੂੰ ਝੱਲਣੀ ਪਵੇਗੀ।ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨਾਲ ਅਧਿਕਾਰੀਆਂ ਦਾ ਸਿੱਧਾ ਸੰਪਰਕ ਹੁੰਦਾ ਹੈ। ਇਸ ਲਈ ਉਨ੍ਹਾਂ ਦਾ ਵਿਹਾਰ ਅਤੇ ਕੰਮਕਾਜ ਸਰਕਾਰ ਦੀ ਤਸਵੀਰ ਬਣਾਉਂਦਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਅਜਿਹਾ ਕਿਰਦਾਰ ਅਪਣਾਉਣ ਦੀ ਅਪੀਲ ਕੀਤੀ ਕਿ ਉਨ੍ਹਾਂ ਦੇ ਤਬਾਦਲੇ ਵੇਲੇ ਲੋਕ ਉਨ੍ਹਾਂ ਨੂੰ ਰੋਕਣ ਦੀ ਇੱਛਾ ਜ਼ਾਹਰ ਕਰਨ, ਨਾ ਕਿ ਉਨ੍ਹਾਂ ਦੇ ਜਾਣ 'ਤੇ ਰਾਹਤ ਮਹਿਸੂਸ ਕਰਨ।ਉਨ੍ਹਾਂ ਕਿਹਾ ਕਿ ਜ਼ਿੰਦਗੀ 'ਚ ਧਨ-ਦੌਲਤ ਨਾਲੋਂ ਇਮਾਨਦਾਰੀ ਅਤੇ ਲੋਕਾਂ ਦਾ ਭਰੋਸਾ ਵਧੇਰੇ ਮਹੱਤਵਪੂਰਨ ਹੈ। ਅਧਿਕਾਰੀਆਂ ਨੂੰ ਆਪਣੇ ਪਰਿਵਾਰ ਦੀ ਸਿਹਤ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਅਤੇ ਆਪਣੇ ਅਹੁਦੇ ਦੀ ਵਰਤੋਂ ਲੋਕਾਂ ਦੀ ਸੇਵਾ ਲਈ ਕਰਨੀ ਚਾਹੀਦੀ ਹੈ।ਮੁੱਖ ਮੰਤਰੀ ਨੇ ਪ੍ਰਸ਼ਾਸਨ 'ਚ ਔਰਤਾਂ ਅਤੇ ਨੌਜਵਾਨ ਅਧਿਕਾਰੀਆਂ ਦੀ ਵਧਦੀ ਭਾਗੀਦਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਕਈ ਨੌਜਵਾਨ ਅਧਿਕਾਰੀ ਡਿਪਟੀ ਕਮਿਸ਼ਨਰ, ਸੀਨੀਅਰ ਪੁਲਿਸ ਕਪਤਾਨ ਅਤੇ ਵਧੀਕ ਡਿਪਟੀ ਕਮਿਸ਼ਨਰ ਵਰਗੇ ਅਹੁਦਿਆਂ 'ਤੇ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਹਨ।
📲Get App