🔥 ट्रेंडिंग 2000 रुपये कमाने के लालच में बैंक खाता... बिहार सरकार के कृषि मंत्री विजय कुमार... भारी बारिश से किसानों को हुआ व्यापक नु... जनपद श्रावस्ती इकौना क्षेत्र హరిదాస్ నగర్ గ్రామంలో 8 సీసీటీవీ కెమెర... असम‑अरुणाचल क्षेत्रीय समिति ने रोइंग म...
02 नव. 2026•
ગુજરાતી मराठी ਪੰਜਾਬੀ বাংলা
अपराध

Big Breaking: ਲੱਖਾ ਸਿਧਾਣਾ ਨੂੰ ਆਇਆ ਹਾਰਟ ਅਟੈਕ! ਅਦਾਲਤ ਤੋਂ ਮੰਗੀ ਮੈਡੀਕਲ ਸਹਾਇਤਾ

✍️ रिपोर्टर: Shamsher Singh 🗓 02 नव. 2026, 06:19 PM 👁 22
शेयर करें: 💬 WhatsApp 📘 Facebook 𝕏 Post

Big Breaking: ਲੱਖਾ ਸਿਧਾਣਾ ਨੂੰ ਆਇਆ ਹਾਰਟ ਅਟੈਕ! ਅਦਾਲਤ ਤੋਂ ਮੰਗੀ ਮੈਡੀਕਲ ਸਹਾਇਤਾ

Big Breaking: ਲੱਖਾ ਸਿਧਾਣਾ ਨੂੰ ਆਇਆ ਹਾਰਟ ਅਟੈਕ! ਅਦਾਲਤ ਤੋਂ ਮੰਗੀ ਮੈਡੀਕਲ ਸਹਾਇਤਾ
‎Monday, Nov 02, 2026 - 06:03 PM ।
‎ਮਾਨਸਾ : ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ 'ਵਾਰਿਸ ਪੰਜਾਬ ਦੇ' ਦੇ ਆਗੂ ਲੱਖਾ ਸਿੰਘ ਸਿਧਾਣਾ ਨੂੰ ਮਾਈਨਰ ਹਾਰਟ ਅਟੈਕ ਆਇਆ ਹੈ, ਇਸ ਦੀ ਜਾਣਕਾਰੀ ਲੱਖਾ ਸਿਧਾਣਾ ਅਤੇ ਉਨ੍ਹਾਂ ਦੇ ਵਕੀਲਾਂ ਵੱਲੋਂ ਅੱਜ ਅਦਾਲਤ ਵਿਚ ਲੱਖਾ ਸਿਧਾਣਾ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਪੇਸ਼ੀ ਦੌਰਾਨ ਦਿੱਤੀ ਗਈ ਹੈ। ਲੱਖਾ ਸਿਧਾਣਾ ਦੇ ਵਕੀਲਾਂ ਗੁਰਪ੍ਰੀਤ ਸਿੰਘ ਸੰਧੂ ਅਤੇ ਹਰਜੋਤ ਸਿੰਘ ਮਾਨ ਨੇ ਦੱਸਿਆ ਕਿ ਲੱਖਾ ਸਿਧਾਣਾ ਨੂੰ ਮਾਈਨਰ ਹਾਰਟ ਅਟੈਕ ਆਇਆ ਹੈ ਅਤੇ ਉਨ੍ਹਾਂ ਦੀ ਛਾਤੀ ਵਿਚ ਦਰਦ ਹੈ ਤੇ ਉਨ੍ਹਾਂ ਦਾ ਸਾਹ ਵੀ ਫੁੱਲ ਰਿਹਾ ਹੈ। ਹਾਲਾਂਕਿ ਪੁਲਸ ਨੇ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ ਸੀ ਪਰ ਉਨ੍ਹਾਂ ਨੇ ਇਸ ਦੇ ਬਾਵਜੂਦ ਛਾਤੀ ਵਿਚ ਦਰਦ ਦੱਸਿਆ ਹੈ, ਲਿਹਾਜ਼ਾ ਉਨ੍ਹਾਂ ਨੇ ਲੱਖਾ ਦੀ ਡਾਕਟਰੀ ਜਾਂਚ ਕਰਵਾਉਣ ਲਈ ਅਰਜ਼ੀ ਦਾਇਰ ਕੀਤੀ ਸੀ, ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ ਹੈ।
‎ਉਨ੍ਹਾਂ ਇਹ ਵੀ ਦੱਸਿਆ ਕਿ ਪੁਲਸ ਲੱਖਾ ਸਿਧਾਣਾ ਦਾ ਮੋਬਾਈਲ ਰਿਕਵਰ ਕਰਵਾਉਣ ਦੀ ਗੱਲ ਆਖ ਕੇ 7 ਦਿਨ ਦਾ ਹੋਰ ਰਿਮਾਂਡ ਮੰਗ ਰਹੀ ਸੀ ਪਰ ਉਨ੍ਹਾਂ ਨੇ ਅਦਾਲਤ ਵਿਚ ਇਸ ਦਾ ਵਿਰੋਧੀ ਕੀਤਾ। ਉਨ੍ਹਾਂ ਨੇ ਅਦਾਲਤ ਵਿਚ ਜਾਣਕਾਰੀ ਦਿੱਤੀ ਕਿ ਜਿਸ ਦਿਨ ਪੁਲਸ ਨੇ ਲੱਖੇ ਨੂੰ ਗ੍ਰਿਫ਼ਤਾਰ ਕੀਤਾ ਉਸ ਦਿਨ ਫੋਨ ਉਸ ਦੀ ਜੇਬ੍ਹ ਵਿਚ ਸੀ, ਜਾਂ ਤਾਂ ਫੋਨ ਉਥੇ ਡਿੱਗ ਗਿਆ ਜਾਂ ਫਿਰ ਉਸ ਦੀ ਜੇਬ੍ਹ ਵਿਚੋਂ ਕੱਢਿਆ ਗਿਆ ਹੈ। ਉਨ੍ਹਾਂ ਇਹ ਵੀ ਪੁੱਛਿਆ ਕਿ ਇੰਨੇ ਦਿਨ ਬੀਤਣ ਦੇ ਬਾਵਜੂਦ ਕੀ ਪੁਲਸ ਨੇ ਫੋਨ ਟ੍ਰੇਸ ਕਰਣ ਜਾਂ ਉਸ ਦੀ ਆਖਰੀ ਲੋਕੇਸ਼ਨ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ, ਇਸ 'ਤੇ ਪੁਲਸ ਕੋਲ ਕੋਈ ਜਵਾਬ ਨਾ ਮਿਲਿਆ। ਲਿਹਾਜ਼ਾ ਅਦਾਲਤ ਨੇ ਇਕ ਦਾ ਰਿਮਾਂਡ ਦਿੱਤਾ।
‎ਦੱਸਣਯੋਗ ਹੈ ਕਿ ਲੱਖਾ ਸਿੰਘ ਸਧਾਣਾ ਪੁਲਸ ਨੇ 28 ਅਕਤੂਬਰ ਨੂੰ ਡੀ ਸੀ ਦੀ ਰਿਹਾਇਸ਼ ਸਾਹਮਣੇ ਜਬਰੀ ਚੁੱਕ ਲਿਆ ਸੀ। ਕੁਝ ਨੌਜਵਾਨਾਂ ਨੇ ਭਾਵੇਂ ਉਸ ਦੀ ਮਦਦ ਕਰਨੀ ਚਾਹੀ ਪਰ ਸਿਵਲ ਵਰਦੀ ’ਚ ਪੁੱਜੀ ਪੁਲਸ ਨੇ ਉਸ ਨੂੰ ਧੂਹ ਕੇ ਗੱਡੀ ਵਿਚ ਸੁੱਟ ਲਿਆ ਜਦਕਿ ਹੋਰ ਨੌਜਵਾਨਾਂ ਨੂੰ ਪੁਲਸ ਧੱਕੇ ਨਾਲ ਗੱਡੀਆਂ ਵਿਚ ਲੈ ਗਈ। ਪੁਲਸ ਨੇ ਇਹ ਕਾਰਵਾਈ ਪਿੰਡ ਭੰਮੇ ਕਲਾਂ ਦੇ ਨੌਜਵਾਨ ਦਲਜੀਤ ਸਿੰਘ ਦੀ ਸ਼ੱਕੀ ਹਾਲਾਤ ਵਿਚ ਹੋਈ ਮੌਤ ਮਗਰੋਂ ਪੈਦਾ ਹੋਏ ਤਣਾਅਪੂਰਨ ਮਾਹੌਲ ਦੌਰਾਨ ਕੀਤੀ ਸੀ ਜੋ ਕਿ ਦਲਜੀਤ ਦੀ ਮੌਤ ਨੂੰ ਓਵਰਡੋਜ਼ ਨਾਲ ਹੋਈ ਮੌਤ ਦੱਸਦਿਆਂ ਲਾਸ਼ ਨੂੰ ਪਰਵਿੰਦਰ ਝੋਟਾ ਦੇ ਇਨਸਾਫ ਲਈ ਲਗਾਏ ਧਰਨੇ ਵਿਚ ਲੈ ਕੇ ਜਾਣਾ ਚਾਹੁੰਦੇ ਸਨ।
📲Get App