🔥 ट्रेंडिंग केसी वेणुगोपाल बोले-मोदी के सामन े सरे... स्वामित्व अधिकार योजना से मिली नई उड़ा... करमावास-पट्टा गांव में पोलिंग पार्टी क... ડૉ. પ્રવીણભાઈ તોગડિયાનો માંડવી બાલકૃષ્... उदयपुर मे ं सीआई को हटान े की मांग पर... સુરતમાં અડાજણના વેપારીને 23.38 લાખની છ...
25 अक्टू. 2026•
ગુજરાતી मराठी ਪੰਜਾਬੀ বাংলা
स्थानीय

ਪਾਵਰਕਾਮ ਦਾ ਬਿਜਲੀ ਖ਼ਪਤਕਾਰਾਂ ਖ਼ਿਲਾਫ਼ ਵੱਡਾ ਐਕਸ਼ਨ! ਬਿੱਲ ਨਾ ਭਰਨ ਵਾਲੇ ਹੋ ਜਾਣ ALERT

✍️ रिपोर्टर: Shamsher Singh 🗓 25 अक्टू. 2026, 09:22 PM 👁 19
शेयर करें: 💬 WhatsApp 📘 Facebook 𝕏 Post

ਪਾਵਰਕਾਮ ਦਾ ਬਿਜਲੀ ਖ਼ਪਤਕਾਰਾਂ ਖ਼ਿਲਾਫ਼ ਵੱਡਾ ਐਕਸ਼ਨ! ਬਿੱਲ ਨਾ ਭਰਨ ਵਾਲੇ ਹੋ ਜਾਣ ALERT

ਪਾਵਰਕਾਮ ਦਾ ਬਿਜਲੀ ਖ਼ਪਤਕਾਰਾਂ ਖ਼ਿਲਾਫ਼ ਵੱਡਾ ਐਕਸ਼ਨ! ਬਿੱਲ ਨਾ ਭਰਨ ਵਾਲੇ ਹੋ ਜਾਣ ALERT
‎Sunday, Oct 25, 2026 ।
‎
‎ਲੁਧਿਆਣਾ (need24) : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ (ਪਾਵਰਕਾਮ) ਦੇ ਸੈਂਟਰਲ ਜ਼ੋਨ ਵਲੋਂ ਡਿਫਾਲਟਰ ਖ਼ਪਤਕਾਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਪਿਛਲੇ ਕਰੀਬ ਢਾਈ ਮਹੀਨਿਆਂ ਦੌਰਾਨ 231.43 ਕਰੋੜ ਰੁਪਏ ਦੇ ਬਕਾਇਆ ਬਿੱਲਾਂ ਦੀ ਸਫ਼ਲਤਾ ਪੂਰਵਕ ਰਿਕਵਰੀ ਕੀਤੀ ਗਈ ਹੈ। ਪ੍ਰਾਪਤ ਅੰਕੜਿਆਂ ਅਨੁਸਾਰ 31 ਜੁਲਾਈ 2026 ਤੱਕ ਲੁਧਿਆਣਾ ਸ਼ਹਿਰ ਦੀਆਂ 9 ਵੱਖ-ਵੱਖ ਡਵੀਜ਼ਨਾਂ, ਖੰਨਾ ਸਰਕਲ ਅਤੇ ਸਬ ਅਰਬਨ ਇਲਾਕਿਆਂ ਵਿਚ ਖ਼ਪਤਕਾਰਾਂ ਵੱਲ ਕੁੱਲ 564.43 ਕਰੋੜ ਰੁਪਏ ਦੀ ਡਿਫਾਲਟਿੰਗ ਰਾਸ਼ੀ ਖੜ੍ਹੀ ਸੀ।
‎
‎ਇਸ ਨੂੰ ਧਿਆਨ 'ਚ ਰੱਖਦਿਆਂ ਸੈਂਟਰਲ ਜ਼ੋਨ ਦੇ ਚੀਫ਼ ਇੰਜੀਨੀਅਰ ਜਗਦੇਵ ਸਿੰਘ ਹਾਂਸ ਅਤੇ ਉਨ੍ਹਾਂ ਦੀ ਟੀਮ ਨੇ ਘਰ-ਘਰ ਜਾ ਕੇ ਖ਼ਪਤਕਾਰਾਂ ਨੂੰ ਬਕਾਇਆ ਬਿੱਲ ਭਰਨ ਲਈ ਜਾਗਰੂਕ ਕੀਤਾ, ਤਾਂ ਜੋ ਲੋਕਾਂ ਨੂੰ ਜੁਰਮਾਨੇ ਅਤੇ ਕਨੈਕਸ਼ਨ ਕੱਟਣ ਵਰਗੀਆਂ ਸਮੱਸਿਆਵਾਂ ਤੋਂ ਬਚਾਇਆ ਜਾ ਸਕੇ। ਚੀਫ਼ ਇੰਜੀਨੀਅਰ ਨੇ ਦੱਸਿਆ ਕਿ ਇਸ ਜਾਗਰੂਕਤਾ ਮੁਹਿੰਮ ਸਦਕਾ 10 ਅਕਤੂਬਰ ਤੱਕ 231.43 ਕਰੋੜ ਰੁਪਏ ਸਰਕਾਰੀ ਖ਼ਜ਼ਾਨੇ 'ਚ ਜਮ੍ਹਾਂ ਹੋ ਚੁੱਕੇ ਹਨ।
‎ਬਾਕੀ ਰਹਿੰਦੇ 333 ਕਰੋੜ ਰੁਪਏ ਦੀ ਵਸੂਲੀ ਲਈ ਵੀ ਵਿਭਾਗੀ ਟੀਮਾਂ ਖ਼ਪਤਕਾਰਾਂ ਨਾਲ ਲਗਾਤਾਰ ਰਾਬਤਾ ਕਾਇਮ ਕਰ ਰਹੀਆਂ ਹਨ। ਉਨ੍ਹਾਂ ਅਪੀਲ ਕੀਤੀ ਕਿ ਖ਼ਪਤਕਾਰ ਕਿਸੇ ਵੀ ਪਰੇਸ਼ਾਨੀ ਤੋਂ ਬਚਣ ਲਈ ਸਮੇਂ ਸਿਰ ਆਪਣੇ ਬਿੱਲ ਜਮ੍ਹਾਂ ਕਰਵਾਉਣ।
📲Get App