🔥 TRENDING આખા વર્ષ ની મેહનત ઉપર પાણી ફરી વળીયુ વ... Karnataka Police to Recruit 7,925 New... Karnataka Health Dept Provides Free Co... India Sees 25% Rise in Millet Exports... एक्सरसाइज Banking Association Launches Free Digi...
23 Oct 2026•
ગુજરાતી मराठी ਪੰਜਾਬੀ বাংলা
Viral & Trending

7 ਰੁਪਏ ਨੇ ਬਣਾ 'ਤਾ ਕਰੋੜਪਤੀ, ਫਰੀਦਕੋਟ ਦੇ ਗਰੀਬ ਪਰਿਵਾਰ ਦੀ ਕਿਸਮਤ ਨੇ ਮਾਰੀ ਪਲਟੀ

✍️ Reporter: Shamsher Singh 🗓 23 Oct 2026, 08:22 PM 👁 10
Share: 💬 WhatsApp 📘 Facebook 𝕏 Post

7 ਰੁਪਏ ਨੇ ਬਣਾ 'ਤਾ ਕਰੋੜਪਤੀ, ਫਰੀਦਕੋਟ ਦੇ ਗਰੀਬ ਪਰਿਵਾਰ ਦੀ ਕਿਸਮਤ ਨੇ ਮਾਰੀ ਪਲਟੀ

7 ਰੁਪਏ ਨੇ ਬਣਾ 'ਤਾ ਕਰੋੜਪਤੀ, ਫਰੀਦਕੋਟ ਦੇ ਗਰੀਬ ਪਰਿਵਾਰ ਦੀ ਕਿਸਮਤ ਨੇ ਮਾਰੀ ਪਲਟੀ
‎Friday, Oct 23, 2026 ।
‎ਫਰੀਦਕੋਟ : ਕਹਿੰਦੇ ਨੇ ਰੱਬ ਜਦੋਂ ਵੀ ਦਿੰਦਾ ਹੈ ਛੱਪੜ ਪਾੜ ਕੇ ਦਿੰਦਾ ਹੈ। ਅਜਿਹਾ ਹੀ ਇਕ ਗਰੀਬ ਦਿਹਾੜੀਦਾਰ ਪਰਿਵਾਰ ਨਾਲ ਹੋਇਆ ਹੈ। ਇਸ ਗਰੀਬ ਪਰਿਵਾਰ ਦੀ ਕਿਸਮਤ ਅਜਿਹੀ ਚਮਕੀ ਕਿ ਉਹ ਕਰੋੜ ਬਣ ਗਿਆ। ਮਿਲੀ ਜਾਣਕਾਰੀ ਮੁਤਾਬਕ ਕੋਟਕਪੂਰਾ ਦੀ ਰਹਿਣ ਵਾਲੀ ਬਿਮਲਾ ਦੇਵੀ ਨੇ ਮਹਿਜ਼ 7 ਰੁਪਏ ਦੀ ਲਾਟਰੀ ਟਿਕਟ ਖ਼ਰੀਦ ਕੇ 1 ਕਰੋੜ ਰੁਪਏ ਦਾ ਜੈਕਪਾਟ ਜਿੱਤਿਆ ਹੈ। ਬਿਮਲਾ ਦੇਵੀ ਦਾ ਪਤੀ ਪਰਿਵਾਰ ਦੇ ਗੁਜ਼ਾਰੇ ਲਈ ਮਜ਼ਦੂਰੀ ਕਰਦਾ ਹੈ ਅਤੇ ਇਸ ਅਚਾਨਕ ਮਿਲੀ ਵੱਡੀ ਰਾਸ਼ੀ ਨੇ ਪਰਿਵਾਰ ਦੇ ਦਿਨ ਬਦਲ ਦਿੱਤੇ ਹਨ। ਬਿਮਲਾ ਨੇ ਇਹ ਟਿਕਟ ਰੇਲਵੇ ਰੋਡ ’ਤੇ ਰੇਲਵੇ ਸਟੇਸ਼ਨ ਨੇੜੇ ਸਥਿਤ ਇਕ ਲਾਟਰੀ ਸਟਾਲ ਤੋਂ ਖ਼ਰੀਦੀ ਸੀ। ਉਸ ਨੇ ਇਹ ਟਿਕਟ ਅਚਾਨਕ ਹੀ ਖ਼ਰੀਦ ਲਈ ਸੀ ਪਰ ਉਸ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਅਗਲੇ ਹੀ ਦਿਨ ਇਹ ਛੋਟਾ ਜਿਹਾ ਦਾਅ ਇੰਨੀ ਵੱਡੀ ਖ਼ੁਸ਼ਖ਼ਬਰੀ ਲੈ ਕੇ ਆਵੇਗਾ।
‎ਲਾਟਰੀ ਦੇ ਨਤੀਜੇ ਐਲਾਨੇ ਜਾਣ ਤੋਂ ਬਾਅਦ ਸਟਾਲ ਸੰਚਾਲਕ ਨੇ ਪਰਿਵਾਰ ਨੂੰ ਫ਼ੋਨ ਕਰਕੇ ਜਾਣਕਾਰੀ ਦਿੱਤੀ ਕਿ ਬਿਮਲਾ ਨੇ ਸਿੱਕਮ ਸਰਕਾਰ ਵੱਲੋਂ ਕਰਵਾਈ ਗਈ ਲਾਟਰੀ ਵਿਚ 1 ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਿਆ ਹੈ। ਉਸ ਨੇ ਦੱਸਿਆ ਕਿ ਮਜ਼ਦੂਰੀ ਦੀ ਕਮਾਈ ਨਾਲ ਘਰ ਦਾ ਖ਼ਰਚਾ ਚਲਾਉਣਾ ਕਦੇ ਵੀ ਆਸਾਨ ਨਹੀਂ ਸੀ ਪਰ ਇਸ ਜਿੱਤ ਨੇ ਉਨ੍ਹਾਂ ਨੂੰ ਬੱਚਿਆਂ ਦੇ ਭਵਿੱਖ ਲਈ ਨਵੀਂ ਉਮੀਦ ਦਿੱਤੀ ਹੈ। ਪਰਿਵਾਰ ਨੇ ਅਜੇ ਇਹ ਫ਼ੈਸਲਾ ਨਹੀਂ ਕੀਤਾ ਹੈ ਕਿ ਇਸ ਪੈਸੇ ਦੀ ਵਰਤੋਂ ਕਿਵੇਂ ਕੀਤੀ ਜਾਵੇ। ਬਿਮਲਾ ਨੇ ਕਿਹਾ ਕਿ ਉਹ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਸਲਾਹ-ਮਸ਼ਵਰਾ ਕਰਨਗੇ ਅਤੇ ਆਪਣੀ ਆਰਥਿਕ ਸਥਿਤੀ ਸੁਧਾਰਨ ਅਤੇ ਬੱਚਿਆਂ ਨੂੰ ਬਿਹਤਰ ਭਵਿੱਖ ਦੇਣ ਲਈ ਕੋਈ ਛੋਟਾ-ਮੋਟਾ ਕਾਰੋਬਾਰ ਸ਼ੁਰੂ ਕਰਨ ਬਾਰੇ ਵੀ ਵਿਚਾਰ ਕਰ ਰਹੇ ਹਨ।
📲Get App