🔥 TRENDING Central Government to Deploy 1,000 Mod... ਮੰਦਰ 'ਚ ਚੋਰ ਗੋਲਕ ਚੁੱਕ ਕੇ ਫ਼ਰਾਰ, ਘਟਨਾ ਸ... తణుకు సబ్ జైలును సందర్శించిన సీనియర్ స... Gold Prices Hit All-Time High Globally... Kaveri water supply disruption hits Ba... સુરત ઝોનમાં પોષણ ઉત્સવની ઉજવણી!
15 Oct 2026•
ગુજરાતી मराठी ਪੰਜਾਬੀ বাংলা

ਡਾ. ਮਿੰਕੂ ਜਵੰਧਾ ਦੇ ਉਪਰਾਲੇ ਸਦਕਾ ਜਪਹਰ ਵੈਲਫੇਅਰ ਸੁਸਾਇਟੀ ਨੇ 5 ਲੋੜਵੰਦ ਧੀਆਂ ਦੇ ਕਰਵਾਏ ਵਿਆਹ

✍️ Reporter: Amandeep sharma 🗓 15 Oct 2026, 08:05 PM 👁 16
Share: 💬 WhatsApp 📘 Facebook 𝕏 Post
ਡਾ. ਮਿੰਕੂ ਜਵੰਧਾ ਦੇ ਉਪਰਾਲੇ ਸਦਕਾ ਜਪਹਰ ਵੈਲਫੇਅਰ ਸੁਸਾਇਟੀ ਨੇ 5 ਲੋੜਵੰਦ ਧੀਆਂ ਦੇ ਕਰਵਾਏ ਵਿਆਹ

ਨਵ-ਵਿਆਹੇ ਜੋੜਿਆਂ ਨੂੰ ਘਰੇਲੂ ਵਰਤੋਂ ਦਾ ਜ਼ਰੂਰੀ ਸਾਮਾਨ ਵੀ ਦਿੱਤਾ, ਪਰਿਵਾਰਾਂ ਨੇ ਕੀਤਾ ਧੰਨਵਾਦ

ਸੰਗਰੂਰ, 15 ਅਕਤੂਬਰ (...........): ਲੋੜਵੰਦ ਪਰਿਵਾਰਾਂ ਦੀ ਸਹਾਇਤਾ ਅਤੇ ਮਾਨਵਤਾ ਦੀ ਸੇਵਾ ਦੇ ਉਦੇਸ਼ ਨਾਲ ਪੰਜਾਬ ਇਨਫੋਟੈਕ ਦੇ ਚੇਅਰਮੈਨ ਡਾ. ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਦੀ ਅਗਵਾਈ ਹੇਠ ਜਪਹਰ ਵੈਲਫੇਅਰ ਸੁਸਾਇਟੀ ਵੱਲੋਂ ਗੁਰਦੁਆਰਾ ਜੋਤੀ ਸਰ ਸਾਹਿਬ, ਸੰਗਰੂਰ ਵਿਖੇ ਸਮਾਜ ਸੇਵੀ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਪੰਜ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਅਨੰਦ ਕਾਰਜ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਕਰਵਾਏ ਗਏ। ਇਸ ਉਪਰਾਲੇ ਰਾਹੀਂ ਨਵ-ਵਿਆਹੇ ਜੋੜਿਆਂ ਨੂੰ ਨਵੇਂ ਜੀਵਨ ਦੀ ਸ਼ੁਰੂਆਤ ਕਰਨ ਲਈ ਸਹਾਇਤਾ ਪ੍ਰਦਾਨ ਕੀਤੀ ਗਈ।

ਨਵ-ਵਿਆਹੀਆਂ ਨੂੰ ਘਰੇਲੂ ਸਾਮਾਨ ਭੇਟ ਕੀਤਾ

ਅਨੰਦ ਕਾਰਜ ਦੀਆਂ ਰਸਮਾਂ ਉਪਰੰਤ ਡਾ. ਮਿੰਕੂ ਜਵੰਧਾ ਨੇ ਨਵ-ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਉਨ੍ਹਾਂ ਨੂੰ ਘਰੇਲੂ ਵਰਤੋਂ ਦਾ ਜ਼ਰੂਰੀ ਸਾਮਾਨ ਸ਼ਗਨ ਵਜੋਂ ਭੇਟ ਕੀਤਾ। ਇਸ ਸਾਮਾਨ ਵਿੱਚ ਬੈੱਡ, ਅਲਮਾਰੀ, ਪੇਟੀ, ਗੱਦੇ, ਟੇਬਲ, ਕੁਰਸੀਆਂ, ਬਰਤਨ ਅਤੇ ਕੱਪੜੇ ਆਦਿ ਸ਼ਾਮਲ ਸਨ।

ਡਾ. ਮਿੰਕੂ ਜਵੰਧਾ ਨੇ ਕਿਹਾ ਕਿ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਵਿੱਚ ਸਹਿਯੋਗ ਦੇਣਾ ਸਮਾਜ ਪ੍ਰਤੀ ਜ਼ਿੰਮੇਵਾਰੀ ਨਿਭਾਉਣ ਦਾ ਇੱਕ ਮਹੱਤਵਪੂਰਨ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਵਿਆਹ ਸਮੇਂ ਪਰਿਵਾਰਾਂ ਨੂੰ ਕਈ ਤਰ੍ਹਾਂ ਦੀਆਂ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਮੌਕਿਆਂ ’ਤੇ ਸਾਂਝੇ ਯਤਨਾਂ ਰਾਹੀਂ ਉਨ੍ਹਾਂ ਦੀ ਮਦਦ ਕਰਕੇ ਆਰਥਿਕ ਬੋਝ ਘਟਾਇਆ ਜਾ ਸਕਦਾ ਹੈ।

ਸਮਾਜ ਸੇਵਾ ਦੇ ਕਾਰਜ ਜਾਰੀ ਰੱਖਣ ਦਾ ਸੰਕਲਪ

ਡਾ. ਮਿੰਕੂ ਜਵੰਧਾ ਨੇ ਕਿਹਾ ਕਿ ਜਪਹਰ ਵੈਲਫੇਅਰ ਸੁਸਾਇਟੀ ਲੋੜਵੰਦ ਵਰਗਾਂ ਦੀ ਸਹਾਇਤਾ ਲਈ ਵਚਨਬੱਧ ਹੈ ਅਤੇ ਭਵਿੱਖ ਵਿੱਚ ਵੀ ਸਮਾਜ ਭਲਾਈ ਦੇ ਕਾਰਜ ਜਾਰੀ ਰੱਖੇਗੀ। ਉਨ੍ਹਾਂ ਅਨੁਸਾਰ ਧੀਆਂ ਦੇ ਵਿਆਹ ਵਿੱਚ ਸਹਿਯੋਗ ਦੇਣਾ ਸਿਰਫ਼ ਆਰਥਿਕ ਮਦਦ ਨਹੀਂ, ਸਗੋਂ ਪਰਿਵਾਰਾਂ ਨੂੰ ਸਨਮਾਨ ਅਤੇ ਸਹਾਰਾ ਦੇਣ ਦਾ ਯਤਨ ਵੀ ਹੈ।

ਇਸ ਮੌਕੇ ਨਵ-ਵਿਆਹੇ ਜੋੜਿਆਂ ਦੇ ਪਰਿਵਾਰਾਂ ਨੇ ਡਾ. ਮਿੰਕੂ ਜਵੰਧਾ ਅਤੇ ਜਪਹਰ ਵੈਲਫੇਅਰ ਸੁਸਾਇਟੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਸਹਾਇਤਾ ਨਾਲ ਉਨ੍ਹਾਂ ਨੂੰ ਧੀਆਂ ਦੇ ਵਿਆਹ ਸੁਚੱਜੇ ਢੰਗ ਨਾਲ ਕਰਨ ਵਿੱਚ ਮਦਦ ਮਿਲੀ ਹੈ। ਇਲਾਕੇ ਦੀਆਂ ਸਮਾਜ ਸੇਵੀ ਸ਼ਖ਼ਸੀਅਤਾਂ ਨੇ ਵੀ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਕਾਰਜ ਸਮਾਜ ਵਿੱਚ ਸਹਿਯੋਗ, ਸਾਂਝ ਅਤੇ ਮਨੁੱਖਤਾ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ।

ਫੋਟੋ ਕੈਪਸ਼ਨ: ਗੁਰਦੁਆਰਾ ਜੋਤੀ ਸਰ ਸਾਹਿਬ, ਸੰਗਰੂਰ ਵਿਖੇ ਪੰਜ ਲੋੜਵੰਦ ਧੀਆਂ ਦੇ ਅਨੰਦ ਕਾਰਜ ਕਰਵਾਉਣ ਉਪਰੰਤ ਨਵ-ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਪੰਜਾਬ ਇਨਫੋਟੈਕ ਦੇ ਚੇਅਰਮੈਨ ਡਾ. ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ।
📲Get App