🔥 TRENDING અમદાવાદમાં કરોડો રૂપિયાના ડ્રગ્સના જથ્... Senior Kannada theatre artists to rece... तारानगर में नगर पालिका अध्यक्ष हरि इंद... Industries Department to Offer Free Pa... Karnataka Agriculture Department Launc... शादी के 15 दिन बाद लड़की भगाई, साथ में...
22 Oct 2026•
ગુજરાતી मराठी ਪੰਜਾਬੀ বাংলা
Crime

ਟੋਲ ਪਲਾਜ਼ਾ ''ਤੇ ਫੜਿਆ ਗਿਆ 25 ਕਰੋੜ ਦਾ ਨਸ਼ਾ ! 3 ਲੋਕ ਗ੍ਰਿਫ਼ਤਾਰ

✍️ Reporter: Shamsher Singh 🗓 22 Oct 2026, 07:54 PM 👁 20
Share: 💬 WhatsApp 📘 Facebook 𝕏 Post

ਟੋਲ ਪਲਾਜ਼ਾ ''ਤੇ ਫੜਿਆ ਗਿਆ 25 ਕਰੋੜ ਦਾ ਨਸ਼ਾ ! 3 ਲੋਕ ਗ੍ਰਿਫ਼ਤਾਰ

ਟੋਲ ਪਲਾਜ਼ਾ ''ਤੇ ਫੜਿਆ ਗਿਆ 25 ਕਰੋੜ ਦਾ ਨਸ਼ਾ ! 3 ਲੋਕ ਗ੍ਰਿਫ਼ਤਾਰ
‎Thursday, Oct 22, 2026।
‎ਅਹਿਮਦਾਬਾਦ (ਏਜੰਸੀ)- ਪੁਲਸ ਨੇ ਗੁਜਰਾਤ ਦੇ ਅਹਿਮਦਾਬਾਦ 'ਚ ਅਹਿਮਦਾਬਾਦ-ਵਡੋਦਰਾ ਐਕਸਪ੍ਰੈਸਵੇਅ 'ਤੇ ਇਕ ਟੋਲ ਪਲਾਜ਼ਾ ਨੇੜੇ ਲਗਭਗ 25 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ ਅਤੇ ਇਸ ਮਾਮਲੇ ਦੇ ਸਬੰਧ 'ਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਡਿਪਟੀ ਕਮਿਸ਼ਨਰ ਆਫ਼ ਪੁਲਸ (ਅਪਰਾਧ) ਅਜੀਤ ਰਾਜਿਆਨ ਨੇ ਕਿਹਾ ਕਿ ਅੰਤਰਰਾਜੀ ਨਸ਼ੀਲੇ ਪਦਾਰਥ ਤਸਕਰੀ ਗਿਰੋਹ ਦਾ ਪਰਦਾਫਾਸ਼ ਕਰਨ ਲਈ ਸੂਰਤ ਅਤੇ ਅਹਿਮਦਾਬਾਦ ਦੀਆਂ ਅਪਰਾਧ ਸ਼ਾਖਾਵਾਂ ਦੀ ਇਕ ਸੰਯੁਕਤ ਟੀਮ ਨੇ ਬੁੱਧਵਾਰ ਨੂੰ ਰਾਮੋਲ ਥਾਣਾ ਖੇਤਰ 'ਚ ਇਹ ਮੁਹਿੰਮ ਚਲਾਈ।
‎ਇਕ ਰਿਲੀਜ਼ ਅਨੁਸਾਰ, ਪੁਲਸ ਨੇ ਹਾਈਵੇਅ 'ਤੇ ਸੀਟੀਐੱਮ ਟੋਲ ਪਲਾਜ਼ਾ ਨੇੜੇ 4.53 ਕਿਲੋਗ੍ਰਾਮ ਹੈਰੋਇਨ ਅਤੇ 2.49 ਕਿਲੋਗ੍ਰਾਮ ਮੈਫੇਡ੍ਰੋਨ ਜ਼ਬਤ ਕੀਤਾ, ਜਿਸ ਦੀ ਕੀਮਤ ਲਗਭਗ 25 ਕਰੋੜ ਰੁਪਏ ਹੈ। ਰਿਲੀਜ਼ 'ਚ ਕਿਹਾ ਗਿਆ ਹੈ ਕਿ ਪੁਲਸ ਨੇ ਇਸ ਮਾਮਲੇ 'ਚ ਨਵੀਂ ਦਿੱਲੀ ਵਾਸੀ ਟਿਫੇਲ ਨੋਖੇਜ਼ (44) ਅਤੇ ਕਫੀਲ ਅਹਿਮਦ (59) ਅਤੇ ਉੱਤਰ ਪ੍ਰਦੇਸ਼ ਦੇ ਮੇਰਠ ਵਾਸੀ ਮੁਹੰਮਦ ਇਮਰਾਨ ਅਲਵੀ (38) ਨੂੰ ਗ੍ਰਿਫ਼ਤਾਰ ਕੀਤਾ ਹੈ। ਰਿਪੋਰਟ ਦੇ ਅਨੁਸਾਰ, ਨੋਖੇਜ਼ ਕਥਿਤ ਤੌਰ 'ਤੇ ਪਹਿਲਾਂ 2014 'ਚ ਅੰਮ੍ਰਿਤਸਰ 'ਚ 100 ਗ੍ਰਾਮ ਹੈਰੋਇਨ ਅਤੇ 2019 'ਚ 300 ਕਿਲੋਗ੍ਰਾਮ ਹੈਰੋਇਨ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਪਹੁੰਚਾਉਣ 'ਚ ਸ਼ਾਮਲ ਸੀ।
‎
‎ਰਿਲੀਜ਼ 'ਚ ਕਿਹਾ ਗਿਆ ਹੈ ਕਿ ਅਲਵੀ ਦਾ ਨਾਂ ਵੀ ਛੇੜਛਾੜ, ਮਨੁੱਖੀ ਤਸਕਰੀ ਅਤੇ ਧੋਖਾਧੜੀ ਸਮੇਤ ਕਈ ਅਪਰਾਧਿਕ ਮਾਮਲਿਆਂ ਨਾਲ ਵੀ ਜੁੜਿਆ ਹੋਇਆ ਹੈ। ਰਿਪੋਰਟ ਦੇ ਅਨੁਸਾਰ, ਅਹਿਮਦ ਨੂੰ ਪਹਿਲਾਂ ਜੈਪੁਰ 'ਚ 18.5 ਕਿਲੋਗ੍ਰਾਮ ਚਰਸ, ਅਹਿਮਦਾਬਾਦ 'ਚ 100 ਗ੍ਰਾਮ ਮੈਫੇਡ੍ਰੋਨ ਅਤੇ ਰਾਜਸਥਾਨ 'ਚ ਪੈਰੋਲ 'ਤੇ ਰਹਿਣ ਦੌਰਾਨ ਤਿੰਨ ਕਿਲੋਗ੍ਰਾਮ ਅਲਪਰਾਜ਼ੋਲਮ ਜ਼ਬਤ ਕਰਨ ਦੇ ਸਬੰਧ 'ਚ ਗ੍ਰਿਫਤਾਰ ਕੀਤਾ ਗਿਆ ਸੀ। ਮਾਮਲੇ ਦੀ ਹੋਰ ਜਾਂਚ ਜਾਰੀ ਹੈ।
📲Get App