🔥 TRENDING ਪਰਵਿੰਦਰ ਸਿੰਘ ਝੋਟੇ ਦਾ ਅੰਤਿਮ ਸੰਸਕਾਰ ਮਾਨਸ... जामिया तालीमुल कुरआन के जलसा में पूर्ण... Uttarakhand Trekking Tragedy: Body Rec... PM RAHAT Scheme: Road Accident Victims... 11 Killed, 33 Injured in Bus-Truck Col... करौली में 79 फीसदी से ज्यादा मतदानः रं...
07 Nov 2026•
ગુજરાતી मराठी ਪੰਜਾਬੀ বাংলা

ਯੁਵਾ ਸੰਸਦ 2027 ਵਿੱਚ ਆਕਾਂਕਸ਼ਾ ਤਿਵਾਰੀ ਨੇ ਮਾਰੀ ਬਾਜ਼ੀ, ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਕੀਤਾ ਹਾਸਲ

✍️ Reporter: Jiwan kumar 🗓 07 Nov 2026, 12:42 PM 👁 9
Share: 💬 WhatsApp 📘 Facebook 𝕏 Post

: ਮੇਰਾ ਯੁਵਾ ਭਾਰਤ, ਬਠਿੰਡਾ ਵੱਲੋਂ ਕਰਵਾਈ ਯੁਵਾ ਸੰਸਦ 2027 ਵਿੱਚ ਆਕਾਂਕਸ਼ਾ ਤਿਵਾਰੀ ਨੇ ਪਹਿਲਾ ਸਥਾਨ ਹਾਸਲ ਕੀਤਾ। ਦੀਆ ਅਤੇ ਸ਼ਾਹ ਫੈਸਲ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ’ਤੇ ਰਹੇ। ਤਿੰਨੇ ਜੇਤੂ ਰਾਜ ਪੱਧਰ ’ਤੇ ਬਠਿੰਡਾ ਜ਼ਿਲ੍ਹੇ ਦੀ

ਬਠਿੰਡਾ, 7 ਨਵੰਬਰ (ਜੀਵਨ ਬਾਂਸਲ): ਮੇਰਾ ਯੁਵਾ ਭਾਰਤ, ਬਠਿੰਡਾ ਵੱਲੋਂ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ, ਭਾਰਤ ਸਰਕਾਰ ਦੇ ਸਹਿਯੋਗ ਨਾਲ ਯੂਨੀਵਰਸਿਟੀ ਸਕੂਲ ਆਫ਼ ਲਾਅ, ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ‘ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ–ਯੁਵਾ ਸੰਸਦ 2027’ ਦਾ ਆਯੋਜਨ ਕੀਤਾ ਗਿਆ। ਇਸ ਮੁਕਾਬਲੇ ਵਿੱਚ ਆਕਾਂਕਸ਼ਾ ਤਿਵਾਰੀ ਨੇ ਪਹਿਲਾ ਸਥਾਨ ਹਾਸਲ ਕਰਕੇ ਬਠਿੰਡਾ ਜ਼ਿਲ੍ਹੇ ਵਿੱਚੋਂ ਬਾਜ਼ੀ ਮਾਰੀ।
ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨਾਂ ਵੱਲੋਂ ਜੋਤ ਜਗਾ ਕੇ ਕੀਤੀ ਗਈ। ਇਸ ਮੌਕੇ ਯੂਨੀਵਰਸਿਟੀ ਦੇ ਪ੍ਰੋ-ਵਾਈਸ ਚਾਂਸਲਰ ਅਤੇ ਰਜਿਸਟਰਾਰ ਪ੍ਰੋ. (ਡਾ.) ਜੇ.ਐੱਸ. ਧੀਮਾਨ, ਪ੍ਰੋ-ਵਾਈਸ ਚਾਂਸਲਰ (ਰਿਸਰਚ ਐਂਡ ਟੈਕਨਾਲੋਜੀ) ਡਾ. ਪੀਯੂਸ਼ ਵਰਮਾ ਅਤੇ ਡਾਇਰੈਕਟਰ ਸਕਿਉਰਿਟੀ ਸ੍ਰੀ ਦੇਸ਼ਰਾਜ ਕੰਬੋਜ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।
ਜ਼ਿਲ੍ਹਾ ਯੁਵਾ ਅਧਿਕਾਰੀ ਸ਼੍ਰੀਮਤੀ ਮਿਸ਼ਾ ਨੇ ਪ੍ਰੋਗਰਾਮ ਦੇ ਉਦੇਸ਼ ਅਤੇ ਮਹੱਤਵ ਬਾਰੇ ਜਾਣਕਾਰੀ ਦਿੰਦਿਆਂ ਨੌਜਵਾਨਾਂ ਨੂੰ ਇਸ ਦੀ ਰੂਪ-ਰੇਖਾ ਅਤੇ ਚੋਣ ਪ੍ਰਕਿਰਿਆ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਯੁਵਾ ਸੰਸਦ ਵਰਗੇ ਮੰਚ ਨੌਜਵਾਨਾਂ ਨੂੰ ਰਾਸ਼ਟਰ ਨਿਰਮਾਣ ਵਿੱਚ ਆਪਣੀ ਭੂਮਿਕਾ ਨਿਭਾਉਣ ਅਤੇ ਆਪਣੇ ਵਿਚਾਰ ਪੇਸ਼ ਕਰਨ ਦਾ ਮੌਕਾ ਦਿੰਦੇ ਹਨ। ਇਸ ਵਾਰ ਮੁਕਾਬਲੇ ਦਾ ਮੁੱਖ ਵਿਸ਼ਾ ‘ਇੱਕ ਰਾਸ਼ਟਰ, ਇੱਕ ਚੋਣ’ ਰੱਖਿਆ ਗਿਆ ਸੀ।
ਮੁਕਾਬਲੇ ਵਿੱਚ ਜੱਜਾਂ ਦੀ ਭੂਮਿਕਾ ਡਾ. ਨੇਹਾ ਪੁਰੋਹਿਤ, ਐਡਵੋਕੇਟ ਹਰੀਸ਼ ਜੋਸ਼ੀ, ਸ਼੍ਰੀਮਤੀ ਜਸਨਜੋਤ ਕੌਰ, ਸ੍ਰੀ ਅਨਿਲ ਰਾਣਵਾ ਅਤੇ ਸ੍ਰੀ ਹੁਸਨਦੀਪ ਸਿੰਘ ਵੱਲੋਂ ਨਿਭਾਈ ਗਈ। ਭਾਗੀਦਾਰਾਂ ਦੇ ਪ੍ਰਦਰਸ਼ਨ ਦੇ ਆਧਾਰ ’ਤੇ ਐਲਾਨੇ ਗਏ ਨਤੀਜਿਆਂ ਵਿੱਚ ਆਕਾਂਕਸ਼ਾ ਤਿਵਾਰੀ ਨੇ ਪਹਿਲਾ, ਦੀਆ ਨੇ ਦੂਜਾ ਅਤੇ ਸ਼ਾਹ ਫੈਸਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਜੇਤੂਆਂ ਨੂੰ ਟਰਾਫ਼ੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ, ਜਦਕਿ ਸਾਰੇ ਭਾਗੀਦਾਰਾਂ ਨੂੰ ਸ਼ਮੂਲੀਅਤ ਸਰਟੀਫਿਕੇਟ ਦਿੱਤੇ ਗਏ। ਜ਼ਿਲ੍ਹੇ ਵਿੱਚੋਂ ਚੁਣੇ ਗਏ ਇਹ ਤਿੰਨੇ ਜੇਤੂ ਹੁਣ ਰਾਜ ਪੱਧਰੀ ਯੁਵਾ ਸੰਸਦ ਵਿੱਚ ਬਠਿੰਡਾ ਜ਼ਿਲ੍ਹੇ ਦੀ ਨੁਮਾਇੰਦਗੀ ਕਰਨਗੇ।
ਪ੍ਰੋਗਰਾਮ ਦੇ ਆਯੋਜਨ ਵਿੱਚ ਸਹਿਯੋਗ ਅਤੇ ਤਾਲਮੇਲ ਲਈ ਯੂਨੀਵਰਸਿਟੀ ਸਕੂਲ ਆਫ਼ ਲਾਅ, ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਭਾਗ ਮੁਖੀ ਸ੍ਰੀ ਰਜਨੀਸ਼ ਬਿਸ਼ਨੋਈ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਪ੍ਰਿਯੰਕਾ ਦਹੀਆ, ਡਾ. ਧਰਮਿੰਦਰ ਅਤੇ ਉਨ੍ਹਾਂ ਦੀ ਟੀਮ ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ। ਮੇਰਾ ਯੁਵਾ ਭਾਰਤ, ਬਠਿੰਡਾ ਦੀ ਟੀਮ ਦੇ ਮੈਂਬਰ ਸ਼ਿਖਾ, ਮਨਦੀਪ ਕੁਮਾਰ ਅਤੇ ਹਰਪ੍ਰੀਤ ਕੌਰ ਨੇ ਵੀ ਪ੍ਰੋਗਰਾਮ ਦੇ ਸਫ਼ਲ ਆਯੋਜਨ ਵਿੱਚ ਯੋਗਦਾਨ ਪਾਇਆ।
📲Get App