🔥 TRENDING ਪੰਜਾਬ ਕਾਂਗਰਸ ਦੇ ਲੀਡਰਾਂ ਨਾਲ ਮੀਟਿੰਗ ਮਗਰੋ... लोकतंत्र बचाओ अराजकता हटाओ पदयात्रा मे... education सिकंदराराऊ के पुरदिल नगर मार्ग पर कूड़... Coimbatore Undertrial Escapes Again, R... Jailer 2 Hits ₹300 Cr Milestone, Hrith...
31 Oct 2026•
ગુજરાતી मराठी ਪੰਜਾਬੀ বাংলা
Automobile

ਸ਼ਾਹਕੋਟ ''ਚ ਨਵੇਂ ਬਣੇ ਟੈਂਟ ਹਾਊਸ ਦੇ ਗੋਦਾਮ ''ਚ ਮਚੇ ਅੱਗ ਦੇ ਭਾਂਬੜ! ਕਰੀਬ 20 ਲੱਖ ਦਾ ਨੁਕਸਾਨ

✍️ Reporter: Shamsher Singh 🗓 31 Oct 2026, 08:06 PM 👁 11
Share: 💬 WhatsApp 📘 Facebook 𝕏 Post

ਸ਼ਾਹਕੋਟ ''ਚ ਨਵੇਂ ਬਣੇ ਟੈਂਟ ਹਾਊਸ ਦੇ ਗੋਦਾਮ ''ਚ ਮਚੇ ਅੱਗ ਦੇ ਭਾਂਬੜ! ਕਰੀਬ 20 ਲੱਖ ਦਾ ਨੁਕਸਾਨ

ਸ਼ਾਹਕੋਟ ''ਚ ਨਵੇਂ ਬਣੇ ਟੈਂਟ ਹਾਊਸ ਦੇ ਗੋਦਾਮ ''ਚ ਮਚੇ ਅੱਗ ਦੇ ਭਾਂਬੜ! ਕਰੀਬ 20 ਲੱਖ ਦਾ ਨੁਕਸਾਨ
‎Saturday, Oct 31, 2026।
‎ਜਲੰਧਰ/ਸ਼ਾਹਕੋਟ (ਵੈੱਬ ਡੈਸਕ)- ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ ਨੇੜਲੇ ਪਿੰਡ ਨੰਗਲ ਅੰਬੀਆਂ 'ਚ ਦੇਰ ਰਾਤ ਰਣਜੀਤ ਕੁਮਾਰ ਬਿੱਲਾ ਦੇ 'ਬਿੱਲਾ ਟੈਂਟ ਐਂਡ ਸਾਊਂਡ ਸਰਵਿਸ' ਦੇ ਗੋਦਾਮ 'ਚ ਅਚਾਨਕ ਭਿਆਨਕ ਅੱਗ ਲੱਗ ਗਈ। ਇਸ ਅੱਗ ਲੱਗਣ ਦੀ ਘਟਨਾ 'ਚ ਗੋਦਾਮ ਅੰਦਰ ਰੱਖੀਆਂ 1300 ਕੁਰਸੀਆਂ, ਮੇਜ਼, 10 ਕੂਲਰ, ਪੱਖੇ, ਟੈਂਟ ਦਾ ਸਾਮਾਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ। ਅੱਗ ਨਾਲ ਗੋਦਾਮ ਦਾ ਸ਼ੈੱਡ ਵੀ ਤਬਾਹ ਹੋ ਗਿਆ ਅਤੇ ਕਰੀਬ 20 ਲੱਖ ਰੁਪਏ ਦਾ ਭਾਰੀ ਆਰਥਿਕ ਨੁਕਸਾਨ ਹੋਇਆ ਹੈ।
‎ਟੈਂਟ ਹਾਊਸ ਮਾਲਕ ਰਣਜੀਤ ਕੁਮਾਰ ਬਿੱਲਾ ਨੇ ਦੱਸਿਆ ਕਿ ਇਹ ਗੋਦਾਮ ਮਹਿਜ਼ ਇਕ ਮਹੀਨਾ ਪਹਿਲਾਂ ਹੀ ਤਿਆਰ ਕੀਤਾ ਗਿਆ ਸੀ। ਉਨ੍ਹਾਂ ਖ਼ਦਸ਼ਾ ਜਤਾਇਆ ਹੈ ਕਿ ਕਿਸੇ ਸ਼ਰਾਰਤੀ ਅਨਸਰ ਨੇ ਰੰਜਿਸ਼ ਤਹਿਤ ਜਾਨਬੁੱਝ ਕੇ ਉਨ੍ਹਾਂ ਦੇ ਗੋਦਾਮ ਨੂੰ ਅੱਗ ਲਗਾਈ ਹੈ। ਸੂਚਨਾ ਮਿਲਣ 'ਤੇ ਨਕੋਦਰ ਤੋਂ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਕੜੀ ਮਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਪੀੜਤ ਨੇ ਪ੍ਰਸ਼ਾਸਨ ਤੋਂ ਮਾਮਲੇ ਦੀ ਨਿਰਪੱਖ ਜਾਂਚ ਅਤੇ ਹੋਏ ਨੁਕਸਾਨ ਦੇ ਉਚਿਤ ਮੁਆਵਜ਼ੇ ਦੀ ਮੰਗ ਕੀਤੀ ਹੈ।
📲Get App