🔥 TRENDING ગણપતિ ઉત્સવના ત્રીજા દિવસે ભરૂચમાં આર્... સર્કુંડલાના વિજપડી ગામમાં બાબુગીરી બાપ... Supreme Court cuts NEET-SS qualifying... Drug Trafficking Threat Links Tamil Na... Madhya Pradesh High Court Upholds Time... Community Protest Shakes Political Lan...
17 Sep 2026
ગુજરાતી मराठी ਪੰਜਾਬੀ বাংলা
Politics

ਰੂਪਨਗਰ ਵਿੱਚ ਝੋਨੇ ਦੀ ਖਰੀਦ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ 2 ਅਕਤੂਬਰ ਦੇ ਮਾਰਚ 'ਤੇ ਚਰਚਾ

✍️ Reporter: Sandeep Kumar Joshi 🗓 17 Sep 2026, 07:56 PM 👁 9
Share: 💬 WhatsApp 📘 Facebook 𝕏 Post

ਸ਼ੇਰ ਏ ਪੰਜਾਬ ਕਿਸਾਨ ਯੂਨੀਅਨ ਦੀ ਮੀਟਿੰਗ ਵਿੱਚ ਝੋਨੇ ਦੀ ਖਰੀਦ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦੀ ਮੰਗ ਕੀਤੀ ਗਈ। ਸੰਗਠਨ ਨੇ 2 ਅਕਤੂਬਰ ਨੂੰ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਦਮਦਮਾ ਸਾਹਿਬ ਤੱਕ ਹੋਣ ਵਾਲੇ ਵਿਸ਼ਾਲ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ।

ਰੂਪਨਗਰ, 17 ਸਤੰਬਰ: ਸ਼ੇਰ ਏ ਪੰਜਾਬ ਕਿਸਾਨ ਯੂਨੀਅਨ ਦੀ ਮੀਟਿੰਗ ਬਾਬਾ ਸਤਨਾਮ ਸਿੰਘ ਜੀ ਗੁਰਦੁਆਰਾ ਸਾਹਿਬ ਵਿਖੇ ਜਿਲਾ ਪ੍ਰਧਾਨ ਮਲਕੀਤ ਸਿੰਘ ਸੇਖੋਂ ਕਕਰਾਲੀ ਦੀ ਪ੍ਰਧਾਨਗੀ ਵਿੱਚ ਹੋਈ। ਇਸ ਮੌਕੇ ਪੰਜਾਬ ਪ੍ਰਧਾਨ ਗੁਰਿੰਦਰ ਸਿੰਘ ਭੰਗੂ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਦਿੱਤੀ। ਮੀਟਿੰਗ ਵਿੱਚ ਸਭ ਤੋਂ ਪਹਿਲਾਂ ਝੋਨੇ ਦੀ ਖਰੀਦ ਦੀ ਸਮੱਸਿਆ 'ਤੇ ਗੱਲਬਾਤ ਕੀਤੀ ਗਈ। ਕਿਸਾਨ ਯੂਨੀਅਨ ਨੇ ਸਰਕਾਰ ਤੋਂ ਮੰਗ ਕੀਤੀ ਕਿ ਝੋਨੇ ਦੀ ਖਰੀਦ ਅੱਜ ਤੋਂ ਹੀ ਯਕੀਨੀ ਬਣਾਈ ਜਾਵੇ, ਕਿਉਂਕਿ ਸਰਕਾਰ ਵੱਲੋਂ 1 ਜੂਨ ਤੋਂ ਝੋਨਾ ਲਾਉਣ ਦੀ ਗੱਲ ਕੀਤੀ ਗਈ ਸੀ ਪਰ ਲਗਭਗ 105 ਦਿਨ ਹੋ ਚੁੱਕੇ ਹਨ। ਝੋਨਾ ਪੱਕ ਕੇ ਤਿਆਰ ਹੋ ਚੁੱਕਿਆ ਹੈ ਅਤੇ ਮੰਡੀਆਂ ਵਿੱਚ ਆ ਰਿਹਾ ਹੈ, ਪਰ ਖਰੀਦ ਨਾ ਹੋਣ ਕਾਰਨ ਕਿਸਾਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਕਣਕ ਦੇ ਢੇਰ ਵੀ ਮੰਡੀਆਂ ਵਿੱਚ ਲੱਗੇ ਹੋਏ ਹਨ, ਜਿਸ ਦੀ ਚੱਕ-ਚਕਾਈ ਦੇ ਬਾਰੇ ਵਿੱਚ ਪਤਾ ਨਹੀਂ।

ਮੀਟਿੰਗ ਵਿੱਚ ਕੌਮੀ ਇਨਸਾਫ਼ ਮੋਰਚਾ ਮੋਹਾਲੀ ਦੇ ਸੱਦੇ 'ਤੇ ਬੰਦੀ ਸਿੰਘਾਂ ਦੀ ਰਿਹਾਈ ਲਈ 2 ਅਕਤੂਬਰ ਨੂੰ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਸ੍ਰੀ ਦਮਦਮਾ ਸਾਹਿਬ ਤੱਕ ਹੋਣ ਵਾਲੇ ਵਿਸ਼ਾਲ ਮਾਰਚ 'ਤੇ ਵੀ ਚਰਚਾ ਕੀਤੀ ਗਈ। ਜਥੇਬੰਦੀ ਵੱਲੋਂ ਫੈਸਲਾ ਕੀਤਾ ਗਿਆ ਕਿ ਇਸ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਸਮੂਲੀਅਤ ਕੀਤੀ ਜਾਵੇਗੀ। ਇਸ ਸਿਵਾਏ, ਹੀਰ ਗੁਜਰਾਂ ਦੀਆਂ ਮੱਝਾਂ ਦੇ ਮਾਮਲੇ 'ਤੇ ਵੀ ਗੱਲਬਾਤ ਕੀਤੀ ਗਈ, ਜੋ ਕਿਸਾਨਾਂ ਲਈ ਸਿਰਦਰਦੀ ਹਨ ਅਤੇ ਜੰਗਲਾਤ ਅਤੇ ਰਾਹਗੀਰਾਂ ਲਈ ਵੱਡਾ ਸੰਕਟ ਬਣ ਰਹੀਆਂ ਹਨ। ਜਿਲਾ ਮੀਤ ਪ੍ਰਧਾਨ ਗੁਰਮੀਤ ਸਿੰਘ ਮਾਣੇ ਅਤੇ ਮਾਜਰਾ ਸੁਖਵਿੰਦਰ ਸਿੰਘ ਵਿਰਕ ਗੱਗੋ ਆਪਣੀ ਟੀਮ ਨਾਲ ਹੀਰ ਗੁਜਰਾਂ ਵਿਰੁੱਧ ਬਣੀ ਸੰਘਰਸ਼ ਕਮੇਟੀ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ, ਜਿਸ ਲਈ ਮੀਟਿੰਗ ਵਿੱਚ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ।

ਬਿਜਲੀ ਦੇ ਕੱਟਾਂ 'ਤੇ ਵੀ ਚਰਚਾ ਕੀਤੀ ਗਈ, ਜਿਸ ਨੇ ਸਰਕਾਰ ਦਾ ਅਸਲੀ ਚਿਹਰਾ ਨੰਗਾ ਕਰ ਦਿੱਤਾ ਹੈ। ਇਸ ਵਾਰੀ ਬਾਰਿਸ਼ ਘੱਟ ਹੋਣ ਕਾਰਨ ਸਰਪਲਸ ਬਿਜਲੀ ਦੀਆਂ ਗੱਲਾਂ ਕਰਨ ਵਾਲੀਆਂ ਸਰਕਾਰਾਂ ਦਾ ਪਰਦਾ ਫਾਸ਼ ਹੋ ਗਿਆ ਹੈ। ਮੀਟਿੰਗ ਵਿੱਚ ਪ੍ਰੋਫੈਸਰ ਬਲਿੰਦਰ ਸਿੰਘ, ਜ਼ਿਲਾ ਸੀਨੀਅਰ ਮੀਤ ਪ੍ਰਧਾਨ ਜਗਮੀਤ ਸਿੰਘ ਮੁਗਲ ਮਾਜਰੀ, ਸ਼ਹਿਰੀ ਪ੍ਰਧਾਨ ਦਲਜੀਤ ਸਿੰਘ ਗਿੱਲ, ਭੁਪਿੰਦਰ ਸਿੰਘ ਡੇਕ ਵਾਲਾ, ਜਗਦੀਪ ਸਿੰਘ ਚੂਹੜ ਮਾਜਰਾ, ਕੁਲਵਿੰਦਰ ਸਿੰਘ ਭਾਗੋ ਮਾਜਰਾ, ਬਾਬਾ ਮੇਜਰ ਸਿੰਘ ਕਤਲੋਰ, ਜਸਵੀਰ ਸਿੰਘ ਗੋਰਾ ਸਮਰਾਲਾ, ਮੁੱਖਵਾਲ ਸਿੰਘ ਫਿਰੋਜ਼ਪੁਰ, ਸੋਹਣ ਸਿੰਘ ਮਗਰੋੜ, ਗੁਰਿੰਦਰ ਸਿੰਘ ਕਤਲੋਰ, ਕਲਵੀਰ ਸਿੰਘ ਹਾਫਿਜਾਬਾਦ, ਗੁਰਤੇਜ ਸਿੰਘ ਬਿੰਦਰਖ, ਦੀਦਾਰ ਸਿੰਘ ਫੂਲ, ਰਣਜੀਤ ਸਿੰਘ ਸਲੇਮਪੁਰ, ਜਰਨੈਲ ਸਿੰਘ ਗੋਗੀ, ਗੁਰਦੀਪ ਸਿੰਘ ਪੰਜੋਲਾ, ਹਰਚੰਦ ਸਿੰਘ ਤਾਲਾਪੁਰ, ਅੰਮ੍ਰਿਤਪਾਲ ਸਿੰਘ ਮਾਹਲਾਂ, ਨਰਿੰਦਰ ਸਿੰਘ ਦੁਗਰੀ, ਮਿਹਰ ਸਿੰਘ ਮੀਆਪੁਰ, ਸੋਨੂ ਕਿਸ਼ਨਪੁਰਾ, ਨਵਜੋਤ ਸਿੰਘ ਜੋਤੀ ਦੁਗਰੀ, ਸੁਖਵੰਤ ਸਿੰਘ ਚੁਬਕੀ, ਗੁਰਕੀਰਤ ਸਿੰਘ ਢੇਸਪੁਰਾ, ਮਨਪ੍ਰੀਤ ਸਿੰਘ ਅਮਰਾਲੀ, ਜਗਤਾਰ ਸਿੰਘ ਹਰੀਪੁਰ, ਚਰਨਜੀਤ ਸਿੰਘ ਰੁੜਕੀ, ਗੁਰਪ੍ਰੀਤ ਸਿੰਘ ਹਾਫਿਜ਼ਾਬਾਦ ਅਤੇ ਬਨਵਾਰੀ ਲਾਲ ਸ਼ਰਮਾ ਨੂਰਪੁਰ ਬੇਦੀ ਸਮੇਤ ਬਹੁਤ ਸਾਰੇ ਕਿਸਾਨ ਹਾਜ਼ਰ ਸਨ।
📲Get App