🔥 TRENDING इलाहाबाद प्रकरण को लेकर बेगसराय सिविल... रायबरेली में 17 वर्षीय किशोर का शव नाल... Luthra Brothers to Pay ₹20 Lakh Each t... Goa to File Supreme Court Petition Aga... Goa to Approach Supreme Court Over Sch... Amur Falcons Arrive in Nagaland on The...
03 Nov 2026•
ગુજરાતી मराठी ਪੰਜਾਬੀ বাংলা
International

ਹਵਾ ਵਿਚਾਲੇ 2 ਹੈਲੀਕਾਪਟਰਾਂ ਦੀ ਹੋਈ ਭਿਆਨਕ ਟੱਕਰ ! 1 ਟੂਰਿਸਟ ਦੀ ਮੌਤ, ਕੈਪਟਨ ਜ਼ਖ਼ਮੀ, ਮਾਊਂਟ ਐਵਰੈਸਟ ਨੇੜੇ...

✍️ Reporter: Shamsher Singh 🗓 03 Nov 2026, 01:15 PM 👁 17
Share: 💬 WhatsApp 📘 Facebook 𝕏 Post

ਹਵਾ ਵਿਚਾਲੇ 2 ਹੈਲੀਕਾਪਟਰਾਂ ਦੀ ਹੋਈ ਭਿਆਨਕ ਟੱਕਰ ! 1 ਟੂਰਿਸਟ ਦੀ ਮੌਤ, ਕੈਪਟਨ ਜ਼ਖ਼ਮੀ, ਮਾਊਂਟ ਐਵਰੈਸਟ ਨੇੜੇ...

ਹਵਾ ਵਿਚਾਲੇ 2 ਹੈਲੀਕਾਪਟਰਾਂ ਦੀ ਹੋਈ ਭਿਆਨਕ ਟੱਕਰ ! 1 ਟੂਰਿਸਟ ਦੀ ਮੌਤ, ਕੈਪਟਨ ਜ਼ਖ਼ਮੀ, ਮਾਊਂਟ ਐਵਰੈਸਟ ਨੇੜੇ...
‎Tuesday, Nov 03, 2026।
‎ਇੰਟਰਨੈਸ਼ਨਲ ਡੈਸਕ- ਗੁਆਂਢੀ ਮੁਲਕ ਨੇਪਾਲ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਸੋਲੂਖੁੰਭੂ ਜ਼ਿਲ੍ਹੇ 'ਚ ਮਾਊਂਟ ਐਵਰੈਸਟ ਖੇਤਰ ਨੇੜੇ ਫੇਰੀਚੇ ਹੈਲੀਪੈਡ 'ਤੇ ਮੰਗਲਵਾਰ ਸਵੇਰੇ ਲਗਭਗ 8:11 ਵਜੇ ਲੈਂਡਿੰਗ ਦੌਰਾਨ ਦੋ ਹੈਲੀਕਾਪਟਰਾਂ ਦੀ ਆਪਸ 'ਚ ਭਿਆਨਕ ਟੱਕਰ ਹੋ ਗਈ। ਇਸ ਹਾਦਸੇ 'ਚ ਇੱਕ ਵਿਦੇਸ਼ੀ ਸੈਲਾਨੀ ਦੀ ਮੌਤ ਹੋ ਗਈ, ਜਦਕਿ ਹੈਲੀਕਾਪਟਰ ਦਾ ਕੈਪਟਨ ਗੰਭੀਰ ਤੌਰ 'ਤੇ ਜ਼ਖ਼ਮੀ ਹੋ ਗਿਆ।
‎ਫਿਸ਼ਟੇਲ ਏਅਰ ਦੇ ਹੈਲੀਕਾਪਟਰ ਨੂੰ ਕੈਪਟਨ ਪ੍ਰਜਵਲ ਕੇ.ਸੀ. ਚਲਾ ਰਿਹਾ ਸੀ, ਜਦਕਿ ਏਅਰ ਡਾਇਨੈਸਟੀ ਦੇ ਹੈਲੀਕਾਪਟਰ ਦੀ ਕਮਾਨ ਕੈਪਟਨ ਰਬਿੰਦਰ ਪ੍ਰਜਾਪਤੀ ਦੇ ਹੱਥ ਸੀ। ਕੈਪਟਨ ਰਬਿੰਦਰ ਪ੍ਰਜਾਪਤੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਪ੍ਰਭੂ ਏਅਰ ਦੇ ਹੈਲੀਕਾਪਟਰ ਰਾਹੀਂ ਲੁਕਲਾ ਭੇਜਿਆ ਗਿਆ ਹੈ।
‎
‎ਘਟਨਾ ਤੋਂ ਤੁਰੰਤ ਬਾਅਦ ਸਿਮਰਿਕ ਏਅਰ ਦਾ ਹੈਲੀਕਾਪਟਰ ਰਾਹਤ ਟੀਮ ਨਾਲ ਮੌਕੇ 'ਤੇ ਪਹੁੰਚ ਗਿਆ, ਜਿੱਥੇ ਰੈਸਕਿਊ ਆਪਰੇਸ਼ਨ ਚਲਾਏ ਜਾ ਰਹੇ ਹਨ। ਫਿਲਹਾਲ ਸਥਾਨਕ ਪੁਲਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
📲Get App