International
ਅਰਬ ਸਾਗਰ ''ਚ ਭਾਰਤੀ ਜਹਾਜ਼ ''ਤੇ ਹੋ ਗਿਆ ਹਮਲਾ ! 1 ਕ੍ਰੂ ਮੈਂਬਰ ਦੀ ਗਈ ਜਾਨ

Tuesday, Nov 03, 2026।
ਇੰਟਰਨੈਸ਼ਨਲ ਡੈਸਕ- ਅਮਰੀਕਾ ਵੱਲੋਂ ਇਰਾਨ ਦੇ ਕੇਸ਼ਮ ਟਾਪੂ 'ਤੇ ਕੀਤੇ ਗਏ ਤਾਜ਼ਾ ਹਮਲੇ ਤੋਂ ਬਾਅਦ ਮਿਡਲ ਈਸਟ 'ਚ ਹਾਲਾਤ ਇਕ ਵਾਰ ਫ਼ਿਰ ਤਣਾਅਪੂਰਨ ਹੋ ਗਏ ਹਨ। ਇਸੇ ਦੌਰਾਨ ਓਮਾਨ ਦੇ ਤੱਟ ਨੇੜੇ ਅਰਬ ਸਾਗਰ 'ਚ 14 ਭਾਰਤੀ ਕ੍ਰੂ ਮੈਂਬਰਾਂ ਨੂੰ ਲੈ ਕੇ ਜਾ ਰਹੇ ਭਾਰਤੀ ਝੰਡੇ ਵਾਲੇ ਇੱਕ ਵਪਾਰਕ ਜਹਾਜ਼ 'ਤੇ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਭਿਆਨਕ ਹਮਲੇ 'ਚ ਇੱਕ ਭਾਰਤੀ ਕ੍ਰੂ ਮੈਂਬਰ ਦੀ ਮੌਤ ਹੋ ਗਈ ਹੈ, ਜਦਕਿ ਬਾਕੀ ਕਰਮਚਾਰੀਆਂ ਨੂੰ ਸੁਰੱਖਿਅਤ ਬਚਾਉਣ ਲਈ ਰੈਸਕਿਊ ਆਪਰੇਸ਼ਨ ਚਲਾਏ ਜਾ ਰਹੇ ਹਨ।
ਓਮਾਨ ਦੇ ਸਮੁੰਦਰੀ ਖੇਤਰ 'ਚ ਹੋਏ ਇਸ ਹਮਲੇ ਦੌਰਾਨ ਜਹਾਜ਼ 'ਤੇ ਅੱਗ ਲੱਗਣ ਕਾਰਨ ਇੱਕ ਭਾਰਤੀ ਕ੍ਰੂ ਮੈਂਬਰ ਨੇ ਆਪਣੀ ਜਾਨ ਗੁਆ ਦਿੱਤੀ। ਹਮਲੇ ਸਮੇਂ ਜਹਾਜ਼ 'ਚ ਕੁੱਲ 14 ਕ੍ਰੂ ਮੈਂਬਰ ਸਵਾਰ ਸਨ, ਜੋ ਸਾਰੇ ਭਾਰਤੀ ਸਨ। ਓਮਾਨ 'ਚ ਭਾਰਤੀ ਦੂਤਾਵਾਸ ਅਤੇ ਓਮਾਨ ਦੀ ਕੋਸਟ ਗਾਰਡ ਵੱਲੋਂ ਤੁਰੰਤ ਰੈਸਕਿਊ ਆਪਰੇਸ਼ਨ ਸ਼ੁਰੂ ਕਰ ਦਿੱਤੇ ਗਏ ਹਨ। ਭਾਰਤੀ ਵਿਦੇਸ਼ ਮੰਤਰਾਲਾ ਅਤੇ ਨਵੀਂ ਦਿੱਲੀ ਸਥਿਤ ਕੰਟਰੋਲ ਰੂਮ ਮ੍ਰਿਤਕ ਦੇ ਪਰਿਵਾਰ ਅਤੇ ਹੋਰ ਕਰਮਚਾਰੀਆਂ ਨਾਲ ਸੰਪਰਕ 'ਚ ਹਨ।
ਜ਼ਿਕਰਯੋਗ ਹੈ ਕਿ ਖੇਤਰ 'ਚ ਚੱਲ ਰਹੇ ਜੰਗੀ ਤਣਾਅ ਅਤੇ ਸਮੁੰਦਰੀ ਰਸਤਿਆਂ 'ਚ ਵਧਦੇ ਹਮਲਿਆਂ ਕਾਰਨ ਅਰਬ ਸਾਗਰ ਅਤੇ ਹੋਰਮੁਜ਼ ਦੀ ਖਾੜੀ 'ਚ ਵਪਾਰਕ ਜਹਾਜ਼ਾਂ 'ਤੇ ਹਮਲਿਆਂ ਦੇ ਖ਼ਤਰੇ ਵਧ ਗਏ ਹਨ। ਭਾਰਤ ਸਰਕਾਰ ਨੇ ਸਾਰੇ ਵਪਾਰਕ ਜਹਾਜ਼ਾਂ ਨੂੰ ਇਸ ਇਲਾਕੇ ਤੋਂ ਲੰਘਣ ਵੇਲੇ ਸਖ਼ਤ ਸੁਰੱਖਿਆ ਨਿਯਮਾਂ ਦਾ ਪਾਲਣ ਕਰਨ ਦੀ ਸਲਾਹ ਦਿੱਤੀ ਹੈ।