🔥 TRENDING ಬಂಗಾರಪೇಟೆ ತಾಲ್ಲೂಕಿನ ಪೋಲೆನಹಳ್ಳಿ ಗ್ರಾಮದಲ... बस्ती में 26 वर्षीय शिक्षिका ने 16 वर्... वाराणसी पुलिस आयुक्त ने पुलिस झंडा दिव... ਬਦਲ ਗਿਆ ਇਸ ਸੂਬੇ ਦਾ ਨਾਂ ! CM ਅਧਿਕਾਰੀ ਨੇ... Bodoland Lottery Results Announced for... Raas Mahotsav kicks off on Majuli isla...
23 Nov 2026•
ગુજરાતી मराठी ਪੰਜਾਬੀ বাংলা
International

ਵਿਕਟੋਰੀਆ 'ਚ ਪਹਿਲੇ 'ਸਿੱਖ ਸਕੂਲ' ਦੀ ਸਥਾਪਨਾ ਦਾ ਐਲਾਨ, ਸਰਕਾਰ ਦੇਵੇਗੀ 1.5 ਕਰੋੜ ਡਾਲਰ

✍️ Reporter: Shamsher Singh 🗓 23 Nov 2026, 10:41 PM 👁 21
Share: 💬 WhatsApp 📘 Facebook 𝕏 Post

ਵਿਕਟੋਰੀਆ 'ਚ ਪਹਿਲੇ 'ਸਿੱਖ ਸਕੂਲ' ਦੀ ਸਥਾਪਨਾ ਦਾ ਐਲਾਨ, ਸਰਕਾਰ ਦੇਵੇਗੀ 1.5 ਕਰੋੜ ਡਾਲਰ

Monday, Nov 23, 2026 ।
‎
‎
‎ਮੈਲਬੌਰਨ (need 24) : ਵਿਕਟੋਰੀਆ ਦੇ ਸਿੱਖ ਭਾਈਚਾਰੇ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਇੱਕ ਅਹਿਮ ਉਮੀਦ ਨੂੰ ਹੁਣ ਨਵੀਂ ਦਿਸ਼ਾ ਮਿਲਦੀ ਦਿਖਾਈ ਦੇ ਰਹੀ ਹੈ। ਸੂਬੇ ਵਿੱਚ ਪਹਿਲਾ ਸਿੱਖ ਸਕੂਲ ਸਥਾਪਤ ਕਰਨ ਦੀ ਯੋਜਨਾ ਨੂੰ ਅੱਗੇ ਵਧਾਉਣ ਲਈ ਲੇਬਰ ਪਾਰਟੀ ਨੇ 1.5 ਕਰੋੜ ਆਸਟ੍ਰੇਲੀਆਈ ਡਾਲਰ ਦੇਣ ਦਾ ਵੱਡਾ ਚੋਣ ਵਾਅਦਾ ਕੀਤਾ ਹੈ। ਇਸ ਪਹਿਲਕਦਮੀ ਨਾਲ ਵਿਕਟੋਰੀਆ ਵਿੱਚ ਰਹਿੰਦੇ ਸਿੱਖ ਪਰਿਵਾਰਾਂ ਦੇ ਬੱਚਿਆਂ ਨੂੰ ਆਧੁਨਿਕ ਸਿੱਖਿਆ ਦੇ ਨਾਲ ਆਪਣੀ ਮਾਂ-ਬੋਲੀ, ਧਰਮ ਅਤੇ ਸੱਭਿਆਚਾਰਕ ਵਿਰਸੇ ਨਾਲ ਜੋੜਨ ਦਾ ਰਾਹ ਖੁੱਲ੍ਹ ਸਕਦਾ ਹੈ। ਸੂਬੇ ਦੇ ਮੁੱਖ ਮੰਤਰੀ (ਪ੍ਰੀਮੀਅਰ) ਬੈਨ ਕੈਰੋਲ ਨੇ ਇਹ ਐਲਾਨ 22 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਗੁਰਦੁਆਰਾ ਸਾਹਿਬ ਅਕਾਲ ਛਾਉਣੀ ਲੈਂਗਵਾਰਿਨ ਵਿਖੇ ਸਜਾਏ ਨਗਰ ਕੀਰਤਨ ਦੌਰਾਨ ਕੀਤਾ। ਇਸ ਮੌਕੇ ਸਿੱਖ ਵਲੰਟੀਅਰਜ਼ ਆਸਟ੍ਰੇਲੀਆ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
‎ਪਿਛਲੀ ਦਿਨੀ ਸਿੱਖ ਭਾਈਚਾਰੇ ਦੀ ਮੁੱਖ ਮੰਤਰੀ ਨਾਲ ਹੋਈ ਬੈਠਕ ਵਿੱਚ ਸਿੱਖ ਵਲੰਟੀਅਰਜ਼ ਵੱਲੋਂ ਚਾਰ ਪ੍ਰਸਤਾਵ ਰੱਖੇ ਗਏ ਸਨ, ਜਿਨ੍ਹਾਂ ਵਿੱਚ ਸਿੱਖ ਸਕੂਲ ਤੋਂ ਇਲਾਵਾ ਅੰਮ੍ਰਿਤਧਾਰੀ ਸਿੱਖਾਂ ਨੂੰ ਸਥਾਨਕ ਅਦਾਲਤਾਂ ਵਿੱਚ ਕਿਰਪਾਨ ਲਿਜਾਉਣ ਸੰਬੰਧੀਆਂ ਪਾਬੰਦੀਆਂ ਦਾ ਹੱਲ, ਮੈਲਬੌਰਨ ਕ੍ਰਿਕਟ ਗਰਾਉਡ ਵਿੱਚ ਕ੍ਰਿਪਾਨ ਸੰਬੰਧੀ ਛੋਟ , ਇਮਾਰਤਾਂ ਬਣਾਉਣ ਅਤੇ ਮੋਟਰਸਾਇਕਲ ਚਲਾਉਣ ਸਮੇਂ ਹੈਲਮੈਂਟ ਦੀ ਛੋਟ ਸੰਬੰਧੀ ਪ੍ਰਸਤਾਵ ਰੱਖੇ ਗਏ ਸਨ । ਮੁੱਖ ਮੰਤਰੀ ਨੇ ਇਨ੍ਹਾਂ ਮੰਗਾਂ ਤੇ ਵਿਚਾਰ ਕਰਨ ਦਾ ਵਾਅਦਾ ਕੀਤਾ ਸੀ । ਸਿੱਖਿਆ ਮੰਤਰੀ ਗੈਬਰੀਏਲ ਵਿਲੀਅਮਜ਼ ਨੇ ਸਿੱਖ ਵਲੰਟੀਅਰਸ ਦੇ ਆਪਣੇ ਦੌਰੇ ਮੌਕੇ ਦੱਸਿਆ ਕਿ ਸਰਕਾਰ ਅਦਾਲਤਾਂ ਵਿੱਚ ਸਿੱਖਾਂ ਨੂੰ ਕਿਰਪਾਨ ਪਾ ਕੇ ਜਾਣ ਦੀ ਛੋਟ ਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ।
📲Get App