🔥 TRENDING Delhi's Air Quality Plummets to 'Very... Delhi Public Grievance Hearing Conduct... CM Dr Mohan Yadav inspects ₹126.96 cr... MP MLA’s government house scandal: Cou... ਪੰਜਾਬ ''ਚ ਵੱਡੀ ਸਿਆਸੀ ਹਲਚਲ: 13 ਤਾਰੀਖ਼ ਨ... जालना शेतकरी दुहेरी संकटात: खरीप पिकां...
07 Nov 2026•
ગુજરાતી मराठी ਪੰਜਾਬੀ বাংলা
Travel

ਦੀਵਾਲੀ ਤੇ ਛੱਠ ਪੂਜਾ ਨੂੰ ਲੈ ਕੇ ਰੇਲਵੇ ਵਿਭਾਗ ਦਾ ਵੱਡਾ ਫ਼ੈਸਲਾ,ਚੱਲਣਗੀਆਂ 15 ਜੋੜੀ ਸਪੈਸ਼ਲ ਟਰੇਨਾਂ

✍️ Reporter: Shamsher Singh 🗓 07 Nov 2026, 08:18 PM 👁 11
Share: 💬 WhatsApp 📘 Facebook 𝕏 Post

ਦੀਵਾਲੀ ਤੇ ਛੱਠ ਪੂਜਾ ਨੂੰ ਲੈ ਕੇ ਰੇਲਵੇ ਵਿਭਾਗ ਦਾ ਵੱਡਾ ਫ਼ੈਸਲਾ,ਚੱਲਣਗੀਆਂ 15 ਜੋੜੀ ਸਪੈਸ਼ਲ ਟਰੇਨਾਂ

ਦੀਵਾਲੀ ਤੇ ਛੱਠ ਪੂਜਾ ਨੂੰ ਲੈ ਕੇ ਰੇਲਵੇ ਵਿਭਾਗ ਦਾ ਵੱਡਾ ਫ਼ੈਸਲਾ,ਚੱਲਣਗੀਆਂ 15 ਜੋੜੀ ਸਪੈਸ਼ਲ ਟਰੇਨਾਂ
‎Saturday, Nov 07, 2026।
‎ਜਲੰਧਰ (need24)- ਦੀਵਾਲੀ ਅਤੇ ਛੱਠ ਪੂਜਾ ਦੇ ਤਿਉਹਾਰਾਂ 'ਤੇ ਆਪਣੇ ਘਰਾਂ ਨੂੰ ਜਾਣ ਵਾਲੇ ਯਾਤਰੀਆਂ ਦੀ ਵਧਦੀ ਭੀੜ ਨੂੰ ਵੇਖਦੇ ਹੋਏ ਰੇਲਵੇ ਵੱਲੋਂ ਵਿਸ਼ੇਸ਼ ਟਰੇਨਾਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਤਿਉਹਾਰੀ ਸੀਜ਼ਨ ਵਿਚ ਵਿਸ਼ੇਸ਼ ਤੌਰ 'ਤੇ ਬਿਹਾਰ, ਉੱਤਰ ਪ੍ਰਦੇਸ਼ ਅਤੇ ਪੂਰਬੀ ਭਾਰਤ ਦੇ ਵੱਖ-ਵੱਖ ਖੇਤਰਾਂ ਵਿਚ ਜਾਣ ਵਾਲੇ ਯਾਤਰੀਆਂ ਨੂੰ ਰਾਹਤ ਦੇਣ ਲਈ ਉੱਤਰ ਰੇਲਵੇ ਦੀ ਫਿਰੋਜ਼ਪੁਰ ਡਿਵੀਜ਼ਨ ਵੱਲੋਂ ਵਿਆਪਕ ਪ੍ਰਬੰਧ ਕੀਤੇ ਗਏ ਹਨ। ਇਸੇ ਲੜੀ ਵਿਚ ਡੀ. ਆਰ. ਐੱਮ. ਸੰਜੀਵ ਕੁਮਾਰ ਆਪਣੀ ਸਪੈਸ਼ਲ ਟਰੇਨ ਤੋਂ ਜਲੰਧਰ ਪਹੁੰਚੇ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਡਿਵੀਜ਼ਨ ਵੱਲੋਂ ਕੁੱਲ੍ਹ 15 ਜੋੜੀ ਸਪੈਸ਼ਲ ਟਰੇਨਾਂ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਦੇ 98 ਫੇਰੇ ਤੈਅ ਕੀਤੇ ਗਏ ਹਨ।
‎ਇਨ੍ਹਾਂ ਵਿਚ ਅੰਮ੍ਰਿਤਸਰ ਤੋਂ ਚੱਲਣ ਵਾਲੀ 5 ਜੋੜੀ ਅਤੇ ਜਲੰਧਰ ਸਿਟੀ ਤੋਂ ਚੱਲਣ ਵਾਲੀ 1 ਜੋੜੀ ਟਰੇਨ ਸਮੇਤ ਛੇਹਰਟਾ ਤੋਂ ਚੱਲਣ ਵਾਲੀ 1 ਜੋੜੀ ਟਰੇਨ ਸ਼ਾਮਲ ਹੈ। ਇਸ ਤੋਂ ਇਲਾਵਾ ਫਿਰੋਜ਼ਪੁਰ ਕੈਂਟ ਤੋਂ 2 ਜੋੜੀ ਸਪੈਸ਼ਲ ਟਰੇਨਾਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਤਿਉਹਾਰਾਂ ਦੌਰਾਨ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ, ਇਸ ਲਈ ਟਰੇਨਾਂ ਦੀ ਗਿਣਤੀ ਵਧਾਉਣ ਦੇ ਨਾਲ-ਨਾਲ ਰੇਲਵੇ ਸਟੇਸ਼ਨਾਂ 'ਤੇ ਭੀੜ ਕੰਟਰੋਲ, ਟਿਕਟ ਵਿਵਸਥਾ, ਸੁਰੱਖਿਆ ਅਤੇ ਯਾਤਰੀ ਸਹੂਲਤਾਂ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਜ਼ਰੂਰਤ ਪੈਣ 'ਤੇ ਯਾਤਰੀਆਂ ਦੀ ਭੀੜ ਨੂੰ ਵੇਖਦੇ ਹੋਏ ਟਰੇਨਾਂ ਦੀ ਗਿਣਤੀ ਵਧਾਈ ਜਾ ਸਕਦੀ ਹੈ।
📲Get App