🔥 TRENDING UAE ਨੂੰ 7 ਵਿਕਟਾਂ ਨਾਲ ਹਰਾ ਕੇ ਭਾਰਤ ਸੈਮੀਫ... ਬਾਬਾ ਰਾਮਦੇਵ ਦੇ ਬਿਆਨ 'ਤੇ ਬੋਲੇ ਧੀਰੇਂਦਰ ਸ... వైసీపీ అభ్యర్థులకు మద్దతుగా రంగంలోకి ద... NTK Demands Arrest of MLA Amid Collect... Gujarat Deputy CM Inspires Young Resea... Karnataka Launches 6,342 New Village L...
24 Nov 2026•
ગુજરાતી मराठी ਪੰਜਾਬੀ বাংলা
Automobile

ਪਵਾਣੀ ਪਿੰਡ ''ਚ ਲੱਗੀ ਭਿਆਨਕ ਅੱਗ, 10 ਮਕਾਨ ਸੜ ਕੇ ਸੁਆਹ

✍️ Reporter: Shamsher Singh 🗓 24 Nov 2026, 09:06 PM 👁 19
Share: 💬 WhatsApp 📘 Facebook 𝕏 Post

ਪਵਾਣੀ ਪਿੰਡ ''ਚ ਲੱਗੀ ਭਿਆਨਕ ਅੱਗ, 10 ਮਕਾਨ ਸੜ ਕੇ ਸੁਆਹ

ਪਵਾਣੀ ਪਿੰਡ ''ਚ ਲੱਗੀ ਭਿਆਨਕ ਅੱਗ, 10 ਮਕਾਨ ਸੜ ਕੇ ਸੁਆਹ
‎Tuesday, Nov 24, 2026 ।
‎
‎
‎ਉੱਤਰਕਾਸ਼ੀ : ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ਦੇ ਮੋਰੀ ਵਿਕਾਸ ਖੰਡ ਸਥਿਤ ਪਵਾਣੀ ਪਿੰਡ ਵਿੱਚ ਮੰਗਲਵਾਰ ਨੂੰ ਭਿਆਨਕ ਅੱਗ ਲੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਇਸ ਅਗਨੀਕਾਂਡ ਵਿੱਚ ਲੱਕੜ ਦੇ ਬਣੇ ਲਗਭਗ 10 ਮਕਾਨ ਸੜ ਕੇ ਸੁਆਹ ਹੋ ਗਏ ਹਨ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਪਿੰਡ ਵਾਸੀਆਂ ਨੂੰ ਘਰਾਂ ਵਿੱਚੋਂ ਸਾਮਾਨ ਕੱਢਣ ਦਾ ਮੌਕਾ ਤੱਕ ਨਹੀਂ ਮਿਲਿਆ। ਦੱਸਿਆ ਜਾ ਰਿਹਾ ਹੈ ਕਿ ਇੱਕ ਘਰ ਵਿੱਚ ਅੱਗ ਲੱਗਣ ਤੋਂ ਬਾਅਦ ਰਸੋਈ ਗੈਸ ਸਿਲੰਡਰ ਵਿੱਚ ਧਮਾਕਾ ਹੋ ਗਿਆ, ਜਿਸ ਕਾਰਨ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ।
‎
‎ਪ੍ਰਾਪਤ ਜਾਣਕਾਰੀ ਅਨੁਸਾਰ, ਪਵਾਣੀ ਪਿੰਡ ਦੇ ਜ਼ਿਆਦਾਤਰ ਘਰ ਲੱਕੜ ਦੇ ਬਣੇ ਹੋਣ ਕਾਰਨ ਅੱਗ ਦੀਆਂ ਲਪਟਾਂ ਨੇ ਦੇਖਦਿਆਂ ਹੀ ਦੇਖਦਿਆਂ ਆਸ-ਪਾਸ ਦੇ 10 ਮਕਾਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਘਰਾਂ ਵਿੱਚੋਂ ਉੱਠਦੇ ਧੂੰਏਂ ਦੇ ਗੁਬਾਰ ਅਤੇ ਅੱਗ ਦੀਆਂ ਲਪਟਾਂ ਦੇਖ ਕੇ ਪਿੰਡ ਵਾਸੀਆਂ ਵਿੱਚ ਹਫ਼ੜਾ-ਦਫ਼ੜੀ ਮਚ ਗਈ। ਲੋਕਾਂ ਨੇ ਇੱਕਜੁੱਟ ਹੋ ਕੇ ਬਾਲਟੀਆਂ ਅਤੇ ਹੋਰ ਉਪਲਬਧ ਸਾਧਨਾਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਉਣ ਅਤੇ ਇਸ ਨੂੰ ਬਾਕੀ ਪਿੰਡ ਵੱਲ ਫੈਲਣ ਤੋਂ ਰੋਕਣ ਦੀ ਕੋਸ਼ਿਸ਼ ਸ਼ੁਰੂ ਕੀਤੀ। ਇਸ ਹਾਦਸੇ ਕਾਰਨ ਪ੍ਰਭਾਵਿਤ ਪਰਿਵਾਰਾਂ ਦਾ ਸਾਰਾ ਘਰੇਲੂ ਸਾਮਾਨ ਸੜ ਕੇ ਨਸ਼ਟ ਹੋ ਗਿਆ ਹੈ ਅਤੇ ਉਨ੍ਹਾਂ ਸਾਹਮਣੇ ਸਿਰ ਛੁਪਾਉਣ ਦਾ ਸੰਕਟ ਖੜ੍ਹਾ ਹੋ ਗਿਆ ਹੈ।
‎
‎ਘਟਨਾ ਦੀ ਸੂਚਨਾ ਮਿਲਦਿਆਂ ਹੀ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਮੋਰੀ ਤਹਿਸੀਲ ਦੀ ਮਾਲ ਵਿਭਾਗ ਦੀ ਟੀਮ, ਫਾਇਰ ਸਰਵਿਸ, ਐੱਸ.ਡੀ.ਆਰ.ਐੱਫ. ਅਤੇ ਪੁਲਸ ਟੀਮਾਂ ਨੂੰ ਮੌਕੇ ਲਈ ਰਵਾਨਾ ਕੀਤਾ ਗਿਆ। ਮੋਰੀ ਦੇ ਤਹਿਸੀਲਦਾਰ ਸਰਦਾਰ ਸਿੰਘ ਚੌਹਾਨ ਨੇ ਦੱਸਿਆ ਕਿ ਮੋਰੀ ਤੋਂ ਪਵਾਣੀ ਪਿੰਡ ਦੀ ਦੂਰੀ ਲਗਭਗ 55 ਤੋਂ 60 ਕਿਲੋਮੀਟਰ ਹੋਣ ਕਾਰਨ ਬਚਾਅ ਟੀਮਾਂ ਨੂੰ ਘਟਨਾ ਸਥਾਨ 'ਤੇ ਪਹੁੰਚਣ ਵਿੱਚ ਕੁਝ ਸਮਾਂ ਲੱਗਿਆ। ਪ੍ਰਸ਼ਾਸਨ ਵੱਲੋਂ ਮੌਕੇ 'ਤੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ।
📲Get App