🔥 TRENDING Prisoner attacks jailer with tea mug d... ପୁଲିସ୍ SIଙ୍କୁ ବାନ୍ଧିଲା ଭିଜିଲାନ୍ସ; ଲାଞ୍... મોડાસા જયપુર રોડ લાઇન્સ નવા વર્ષની શુભ... କେନ୍ଦ୍ରକୁ ପ୍ରସ୍ତାବ: ‘ଅର୍ଣ୍ଣବ’ କ୍ଷୟକ୍ଷତ... ଅଫିସରଙ୍କୁ ବିଧାୟକଙ୍କ ହତ୍ୟା ଧମକ ଘଟଣା: ହୋ... એક્સિસ બેંક કર્મચારીની કારથી વસ્ત્રાપુ...
06 Nov 2026•
ગુજરાતી मराठी ਪੰਜਾਬੀ বাংলা
Food

ਬਾਜ਼ਾਰ 'ਚ ਆਈ ਸ਼ਾਹੀ ਮਠਿਆਈ, ਸਵਾ ਲੱਖ ਰੁਪਏ 'ਚ ਮਿਲੇਗੀ 1 ਕਿੱਲੋ ! ਜਾਣੋ ਕਿਉਂ ਖ਼ਾਸ ਹੈ 'ਅਸ਼ਰਫੀ'

✍️ Reporter: Shamsher Singh 🗓 06 Nov 2026, 01:13 PM 👁 14
Share: 💬 WhatsApp 📘 Facebook 𝕏 Post

ਬਾਜ਼ਾਰ 'ਚ ਆਈ ਸ਼ਾਹੀ ਮਠਿਆਈ, ਸਵਾ ਲੱਖ ਰੁਪਏ 'ਚ ਮਿਲੇਗੀ 1 ਕਿੱਲੋ ! ਜਾਣੋ ਕਿਉਂ ਖ਼ਾਸ ਹੈ 'ਅਸ਼ਰਫੀ'

ਬਾਜ਼ਾਰ 'ਚ ਆਈ ਸ਼ਾਹੀ ਮਠਿਆਈ, ਸਵਾ ਲੱਖ ਰੁਪਏ 'ਚ ਮਿਲੇਗੀ 1 ਕਿੱਲੋ ! ਜਾਣੋ ਕਿਉਂ ਖ਼ਾਸ ਹੈ 'ਅਸ਼ਰਫੀ'
‎Friday, Nov 06, 2026।
‎ਨੈਸ਼ਨਲ ਡੈਸਕ- ਜੈਪੁਰ 'ਚ ਦੀਵਾਲੀ ਲਈ ਅਜਿਹੀ ਮਠਿਆਈ ਬਣੀ ਹੈ, ਜਿਸ ਨੂੰ ਇਕ ਕਿਲੋ ਖਰੀਦਣ ਲਈ ਸਵਾ ਲੱਖ ਰੁਪਏ ਖਰਚ ਕਰਨੇ ਪੈਣਗੇ। 'ਤਿਉਹਾਰ ਅਸ਼ਰਫੀ' ਨਾਂ ਦੀ ਇਹ ਮਠਿਆਈ ਸੋਨੇ ਦੇ ਸਿੱਕੇ ਵਰਗੀ ਦਿੱਸਦੀ ਹੈ। ਇਸ ਦਾ ਸਿਰਫ਼ 9 ਗ੍ਰਾਮ ਦਾ ਇਕ ਟੁਕੜਾ 1,111 ਰੁਪਏ 'ਚ ਮਿਲ ਰਿਹਾ ਹੈ। ਇਸ ਮਠਿਆਈ ਦੇ ਅੰਦਰ ਬਾਦਾਮ ਦਾ ਬੇਸ ਹੈ, ਜਿਸ 'ਚ ਖਾਣ ਯੋਗ ਸੋਨਾ ਯਾਨੀ ਸੋਨੇ ਦੀ ਭਸਮ ਮਿਲਾਈ ਗਈ ਹੈ। ਇਸ ਦੇ ਉੱਪਰ ਸੋਨੇ ਦੀ ਪਰਤ ਅਤੇ ਕੇਸਰ ਲਗਾਇਆ ਗਿਆ ਹੈ।
‎ਇਸ ਦਾ 9 ਪੀਸ ਵਾਲਾ ਡੱਬਾ 9,999 ਰੁਪਏ 'ਚ ਮਿਲ ਰਿਹਾ ਹੈ। ਇਕ ਕਿਲੋ ਦੇ ਹਿਸਾਬ ਨਾਲ ਇਸ ਦੀ ਕੀਮਤ ਕਰੀਬ 1.23 ਲੱਖ ਰੁਪਏ ਹੈ। ਆਊਟਲੇਟ ਦੀ ਫਾਊਂਡਰ ਅੰਜਲੀ ਜੈਨ ਅਨੁਸਾਰ, ਇਕ ਪੀਸ ਦੀ ਕੀਮਤ 1,111 ਰੁਪਏ ਦਾ ਸ਼ੁੱਭ ਅੰਕ ਰੱਖਿਆ ਗਿਆ ਹੈ। ਇਸ ਨੂੰ ਪੁਰਾਣੇ ਦੌਰ ਦੀ ਸੋਨੇ ਦੀ ਅਸ਼ਰਫਿਓ ਤੋਂ ਪ੍ਰੇਰਿਤ ਹੋ ਕੇ ਬਣਾਇਆ ਗਿਆ ਹੈ।
‎
‎ਆਊਟਲੇਟ ਨੇ 'ਤਿਉਹਾਰ ਨਵਰਤਨ' ਨਾਂ ਨਾਲ 9 ਤਰ੍ਹਾਂ ਦੀ ਕਾਜੂ ਕਤਲੀ ਵੀ ਪੇਸ਼ ਕੀਤੀ ਹੈ। ਇਨ੍ਹਾਂ 'ਚ ਪਿਸਤਾ, ਕੇਸਰ, ਗੁਲਾਬ, ਸਟ੍ਰਾਬੇਰੀ, ਅੰਬ ਅਤੇ ਮਾਚਾ ਵਰਗੇ ਫਲੇਵਰ ਸ਼ਾਮਲ ਹਨ। ਹਰ ਸਵਾਦ ਨੂੰ ਰਵਾਇਤੀ ਰਤਨਾਂ ਨਾਲ ਜੋੜਿਆ ਗਿਆ ਹੈ। ਆਊਟਲੇਟ ਦਾ ਦਾਅਵਾ ਹੈ ਕਿ ਇਨ੍ਹਾਂ 'ਚ ਆਰਟੀਫੀਸ਼ੀਅਲ ਰੰਗਾਂ ਦੀ ਜਗ੍ਹਾ ਕੁਦਰਤੀ ਰੰਗ ਅਤੇ ਫਲੇਵਰ ਇਸਤੇਮਾਲ ਕੀਤੇ ਗਏ ਹਨ।
📲Get App