🔥 TRENDING आपका एक प्यारा-सा कमेंट इस नन्हे सितार... छठ महोत्सव कि तैयारी को लेकर बैठक आयोज... 'ਜੇ ਇੰਨੀ ਹੀ ਗੱਲ ਸੀ ਤਾਂ ਤੂੰ ਵੀ...', ਤਰਖ... करौली में पंचायती राज चुनाव के चतुर्थ... સાબરકાંઠામાં 11 થી 18 નવેમ્બર દરમિયાન... Delhi Protesters Burn Sonia Gandhi’s M...
12 Nov 2026•
ગુજરાતી मराठी ਪੰਜਾਬੀ বাংলা
Business

ਪੰਜਾਬੀਆਂ ਨੂੰ ਮਹਿੰਗਾਈ ਦਾ ਇਕ ਹੋਰ ਝਟਕਾ! ਹੁਣ VERKA ਨੇ ਵੀ ਵਧਾਈਆਂ ਦੁੱਧ ਦੀਆਂ ਕੀਮਤਾਂ

✍️ Reporter: Shamsher Singh 🗓 12 Nov 2026, 08:29 PM 👁 13
Share: 💬 WhatsApp 📘 Facebook 𝕏 Post

ਪੰਜਾਬੀਆਂ ਨੂੰ ਮਹਿੰਗਾਈ ਦਾ ਇਕ ਹੋਰ ਝਟਕਾ! ਹੁਣ VERKA ਨੇ ਵੀ ਵਧਾਈਆਂ ਦੁੱਧ ਦੀਆਂ ਕੀਮਤਾਂ

ਪੰਜਾਬੀਆਂ ਨੂੰ ਮਹਿੰਗਾਈ ਦਾ ਇਕ ਹੋਰ ਝਟਕਾ! ਹੁਣ VERKA ਨੇ ਵੀ ਵਧਾਈਆਂ ਦੁੱਧ ਦੀਆਂ ਕੀਮਤਾਂ
‎Thursday, Nov 12, 2026 ।
‎ਲੁਧਿਆਣਾ (need24): ਮਦਰ ਡੇਅਰੀ ਤੇ ਅਮੂਲ ਤੋਂ ਬਾਅਦ ਹੁਣ ਵੇਰਕਾ ਵੱਲੋਂ ਵੀ ਦੁੱਧ ਦੀਆਂ ਕੀਮਤਾਂ ਵਧਾ ਦਿੱਤੀਆਂ ਗਈਆਂ ਹਨ। ਦਿ ਲੁਧਿਆਣਾ ਡਿਸਟ੍ਰਿਕਟ ਕੋ-ਆਪ੍ਰੇਟਿਵ ਮਿਲਕ ਪ੍ਰੋਡਿਊਸਰਜ਼ ਯੂਨੀਅਨ,ਵੇਰਕਾ ਲੁਧਿਆਣਾ ਡੇਅਰੀ ਵੱਲੋਂ ਵੇਰਕਾ ਦੁੱਧ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਹੈ। ਕੀਮਤਾਂ ਵਿਚ 4 ਰੁਪਏ ਪ੍ਰਤੀ ਕਿੱਲੋ ਤਕ ਦਾ ਵਾਧਾ ਕੀਤਾ ਗਿਆ ਹੈ। ਨਵੀਆਂ ਕੀਮਤਾਂ ਭਲਕੇ 13 ਨਵੰਬਰ ਸਵੇਰ ਤੋਂ ਹੀ ਲਾਗੂ ਹੋ ਜਾਣਗੀਆਂ।
‎ਡੇਅਰੀ ਪ੍ਰਬੰਧਕਾਂ ਨੇ ਸਪੱਸ਼ਟ ਕੀਤਾ ਹੈ ਕਿ ਦੁੱਧ ਦੇ ਪੈਕਟਾਂ ਦਾ ਪੁਰਾਣਾ ਸਟਾਕ ਪਿਆ ਹੋਣ ਕਰਕੇ ਦੁੱਧ ਦੇ ਪੈਕਟਾਂ ਉੱਪਰ ਪਹਿਲਾਂ ਵਾਲੇ ਰੇਟ ਹੀ ਛਪੇ ਆਉਣਗੇ। ਜਦੋਂ ਤੱਕ ਪੁਰਾਣੀ ਫਿਲਮ ਦਾ ਸਟਾਕ ਖਤਮ ਨਹੀਂ ਹੁੰਦਾ, ਉਦੋਂ ਤੱਕ ਪੈਕਟਾਂ 'ਤੇ ਪੁਰਾਣੇ ਰੇਟ ਹੀ ਛਪੇ ਰਹਿਣਗੇ, ਪਰ ਦੁੱਧ ਨਵੇਂ ਵਧੇ ਹੋਏ ਰੇਟਾਂ 'ਤੇ ਹੀ ਮਿਲੇਗਾ। ਸਮੂਹ ਵੇਰਕਾ ਡਿਸਟ੍ਰੀਬਿਊਟਰਾਂ ਅਤੇ ਡੀਲਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਖਪਤਕਾਰਾਂ ਦੀ ਜਾਣਕਾਰੀ ਅਤੇ ਸਹੂਲਤ ਵਾਸਤੇ ਇਹ ਨਵੀਂ ਰੇਟ ਲਿਸਟ ਆਪਣੀ ਦੁਕਾਨ 'ਤੇ ਢੁਕਵੀਂ ਥਾਂ 'ਤੇ ਲਗਾਉਣ।
📲Get App