🔥 TRENDING અમદાવાદ મ્યુનિસિપલ કોર્પોરેશન રસ્તા પર... लखीमपुर खीरी: आकाशीय बिजली गिरने से खे... Tamil Nadu By‑Election Results 2026: H... यातायात नियमों के उल्लंघन पर परिवहन वि... Narsinghgarh Showcases Tourism at MP T... West Bengal CM Announces Rs 242 Crore...
08 Oct 2026•
ગુજરાતી मराठी ਪੰਜਾਬੀ বাংলা
Business

UPI Payments ''ਤੇ ਵਾਧੂ ਚਾਰਜ ਦੇ ਫ਼ੈਸਲੇ ਬਾਰੇ ਵੱਡੀ ਅਪਡੇਟ! ਹੁਣ 15 ਅਕਤੂਬਰ ਤੋਂ ਨਹੀਂ ਸਗੋਂ...

✍️ Reporter: Shamsher Singh 🗓 08 Oct 2026, 09:04 PM 👁 17
Watch on: ▶️ YouTube
Share: 💬 WhatsApp 📘 Facebook 𝕏 Post

UPI Payments '' ਤੇ ਹੁਣ 15 ਅਕਤੂਬਰ ਤੋਂ ਨਹੀਂ ਸਗੋਂ...

UPI ਰਾਹੀਂ ਭੁਗਤਾਨ ਕਰਨ ’ਤੇ ਲੱਗਣ ਵਾਲੇ ਚਾਰਜ ਬਾਰੇ ਫ਼ੈਸਲਾ ਫ਼ਿਲਹਾਲ ਟਲ਼ ਸਕਦਾ ਹੈ। ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਕੇਂਦਰ ਸਰਕਾਰ 15 ਅਕਤੂਬਰ ਤੋਂ 2 ਹਜ਼ਾਰ ਰੁਪਏ ਤੋਂ ਵੱਧ ਦੇ ਯੂ. ਪੀ. ਆਈ. ਭੁਗਤਾਨ ’ਤੇ 0.4 ਫੀਸਦੀ ਮਰਚੈਂਟ ਡਿਸਕਾਊਂਟ ਰੇਟ ਲਾਗੂ ਕਰਨ ਦੇ ਫ਼ੈਸਲੇ ਨੂੰ ਅੱਗੇ ਪਾਇਆ ਜਾ ਸਕਦਾ ਹੈ।

ਤਿਉਹਾਰੀ ਸੀਜ਼ਨ ਦੌਰਾਨ ਲੋਕਾਂ ਵੱਲੋਂ ਕੀਤੀ ਜਾਣ ਵਾਲੀ ਖਰਦੀਦਦਾਰੀ ਨੂੰ ਮੁੱਖ ਰਖਦਿਆਂ, ਸਰਕਾਰ ਚਾਰਜ ਲਾਗੂ ਕਰਨ ਦੀ ਤਾਰੀਖ਼ ਅੱਗੇ ਪਾ ਸਕਦੀ ਹੈ। ਇਸ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਹਾਲਾਂਕਿ ਸਰਕਾਰ ਵੱਲੋਂ ਇਸ ਬਾਰੇ ਅਧਿਕਾਰਤ ਫ਼ੈਸਲਾ ਨਹੀਂ ਲਿਆ, ਪਰ ਇਹ ਕਿਹਾ ਜਾ ਰਿਹਾ ਹੈ ਕਿ ਸਰਕਾਰ ਵੱਲੋਂ ਅਗਲੇ ਕੁਝ ਦਿਨਾਂ ਵਿਚ ਅਜਿਹਾ ਫ਼ੈਸਲਾ ਆ ਸਕਦਾ ਹੈ। ਸਰਕਾਰ ਅਗਲੇ ਸਾਲ 1 ਜਨਵਰੀ ਤੋਂ ਇਹ ਨਵਾਂ ਨਿਯਮ ਲਾਗੂ ਕਰਨ ’ਤੇ ਵਿਚਾਰ ਕਰ ਰਹੀ ਹੈ, ਤਾਂ ਜੋ ਇਸ ਸਾਲ ਦੇ ਤਿਉਹਾਰੀ ਸੀਜ਼ਨ ਦੌਰਾਨ ਦੁਕਾਨਦਾਰਾਂ 'ਤੇ ਵਾਧੂ ਬੋਝ ਨਾ ਪਵੇ।
📲Get App