🔥 TRENDING बड़ोरा मंडी का निरीक्षण कर कलेक्टर डॉ.... संगोली रायन्ना की मूर्ति का अनावरण Meghalaya CM Clarifies: NPP Not Wiping... IMD Reports 85% Rainfall Deficit in Me... Tripura Teachers Association Alarms Ov... Computer Teachers Intensify Tripura Ca...
03 Nov 2026•
ગુજરાતી मराठी ਪੰਜਾਬੀ বাংলা
International

ਕੈਨੇਡਾ ਤੋਂ ਵੱਡੀ ਖ਼ਬਰ, ਰੇਲਗੱਡੀ ਹੇਠਾਂ ਆਇਆ ਪੰਜਾਬੀ ਨੌਜਵਾਨ ‎Tuesday, Nov 03, 2026।

✍️ Reporter: Shamsher Singh 🗓 03 Nov 2026, 01:00 PM 👁 17
Share: 💬 WhatsApp 📘 Facebook 𝕏 Post

ਕੈਨੇਡਾ ਤੋਂ ਵੱਡੀ ਖ਼ਬਰ, ਰੇਲਗੱਡੀ ਹੇਠਾਂ ਆਇਆ ਪੰਜਾਬੀ ਨੌਜਵਾਨ ‎Tuesday, Nov 03, 2026।

ਕੈਨੇਡਾ ਤੋਂ ਵੱਡੀ ਖ਼ਬਰ, ਰੇਲਗੱਡੀ ਹੇਠਾਂ ਆਇਆ ਪੰਜਾਬੀ ਨੌਜਵਾਨ
‎Tuesday, Nov 03, 2026।
‎ਇੰਟਰਨੈਸ਼ਨਲ ਡੈਸਕ- ਕੈਨੇਡਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇਕ ਨੌਜਵਾਨ ਪੰਜਾਬੀ ਟਰੱਕ ਡਰਾਈਵਰ ਦੀ ਰੇਲਗੱਡੀ ਹੇਠਾਂ ਆਉਣ ਕਰ ਕੇ ਮੌਤ ਹੋਣ ਦੀ ਦੁਖਦ ਖ਼ਬਰ ਸਾਹਮਣੇ ਆਈ ਹੈ। ਤਰਨਤਾਰਨ ਜ਼ਿਲ੍ਹੇ ਦੇ ਪੱਟੀ ਕਸਬੇ ਨਾਲ ਸਬੰਧਤ 28 ਸਾਲਾ ਸਿਮਰਨਜੀਤ ਸਿੰਘ ਪੰਜ ਸਾਲ ਪਹਿਲਾਂ ਕੈਨੇਡਾ ਪੁੱਜਾ ਸੀ ਅਤੇ ਟ੍ਰਕਿੰਗ ਇੰਡਸਟਰੀ ਵਿਚ ਕੰਮ ਕਰ ਰਿਹਾ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਬਰੈਂਪਟਨ ਵਿਖੇ ਰਹਿ ਰਿਹਾ ਸਿਮਰਨਜੀਤ ਸਿੰਘ 31 ਅਕਤੂਬਰ ਨੂੰ ਘਰੋਂ ਗਿਆ ਅਤੇ ਮੁੜ ਨਾ ਪਰਤਿਆ। ਦੋਸਤਾਂ ਵੱਲੋਂ ਲਗਾਤਾਰ ਫੋਨ ਕਾਲਜ਼ ਦਾ ਵੀ ਕੋਈ ਜਵਾਬ ਨਾ ਮਿਲਿਆ ਅਤੇ ਆਖਰਕਾਰ ਉਸ ਦੀ ਦੇਹ ਰੇਲਵੇ ਟ੍ਰੈਕ ਤੋਂ ਮਿਲਣ ਦੀ ਰਿਪੋਰਟ ਸਾਹਮਣੇ ਆਈ।
‎ਇਸ ਘਟਨਾ ਮਗਰੋਂ ਕਿਚਨਰ ਦੇ ਨਵਪ੍ਰੀਤ ਸਿੰਘ ਨੇ ਗੋਫੰਡਮੀ ਪੇਜ ਬਣਾਇਆ। ਪੇਜ ਮੁਤਾਬਕ ਸਿਮਰਨਜੀਤ ਸਿੰਘ ਅਚਨਚੇਤ ਸਦੀਵੀ ਵਿਛੋੜਾ ਦੇ ਗਿਆ, ਜਿਸ ਦੀ ਦੇਹ ਭਾਰਤ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਨਵਪ੍ਰੀਤ ਸਿੰਘ ਵੱਲੋਂ ਗੋਫੰਡਮੀ ਪੇਜ ਤਕਰੀਬਨ 6 ਦਿਨ ਪਹਿਲਾਂ ਬਣਾਇਆ ਗਿਆ, ਜਿਸ ਰਾਹੀਂ 12 ਹਜ਼ਾਰ ਡਾਲਰ ਤੋਂ ਵੱਧ ਰਕਮ ਇਕੱਤਰ ਹੋ ਚੁੱਕੀ ਹੈ। ਸਿਮਰਨਜੀਤ ਸਿੰਘ ਮਿਹਨਤੀ ਅਤੇ ਨੇਕ ਦਿਲ ਇਨਸਾਨ ਸੀ, ਜਿਸਨੇ ਆਪਣਾ ਜੀਵਨ ਆਪਣੇ ਪਰਿਵਾਰ ਦੀ ਦੇਖਭਾਲ ਲਈ ਸਮਰਪਿਤ ਕਰ ਦਿੱਤਾ ਸੀ।
‎
‎ਇਸੇ ਦੌਰਾਨ ਟੋਰਾਂਟੋ ਵਿਖੇ ਪ੍ਰਦੀਪ ਕੁਮਾਰ ਦੀ ਅਚਨਚੇਤ ਮੌਤ ਹੋਣ ਦੀ ਦੁਖ਼ਦ ਖ਼ਬਰ ਸਾਹਮਣੇ ਆਈ ਹੈ। ਸਕਾਰਬ੍ਰੋਅ ਦੇ ਅਨਿਲ ਗੋਦਾਰਾ ਵੱਲੋਂ ਸਥਾਪਤ ਗੋਫੰਡਮੀ ਪੇਜ ਮੁਤਾਬਕ ਹਰਿਆਣਾ ਨਾਲ ਸਬੰਧਤ ਪ੍ਰਦੀਪ ਕੁਮਾਰ ਫੂਡ ਡਿਲੀਵਰੀ ਡਰਾਈਵਰ ਦਾ ਕੰਮ ਕਰਦਾ ਸੀ ਅਤੇ ਪਿਛਲੇ ਚਾਰ ਸਾਲ ਵਿਚ ਇਕ ਵਾਰ ਵੀ ਇੰਡੀਆ ਨਹੀਂ ਸੀ ਗਿਆ। ਪ੍ਰਦੀਪ ਕੁਮਾਰ ਦੇ ਮਾਪੇ ਆਖਰੀ ਵਾਰ ਆਪਣੇ ਪੁੱਤ ਦਾ ਚਿਹਰਾ ਦੇਖਣਾ ਚਾਹੁੰਦੇ ਹਨ ਜਿਸ ਦੇ ਮੱਦੇਨਜ਼ਰ ਦੇਹ ਇੰਡੀਆ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ।
📲Get App