ऑटोमोबाइल
Triple Zero One...'' ! 21.31 ਲੱਖ ਵਿਕਿਆ 0001 ਨੰਬਰ, ਦੇਖੋ VIP ਨੰਬਰਾ
यहाँ देखें:
▶️ YouTube
Triple Zero One...'' ! 21.31 ਲੱਖ ਵਿਕਿਆ 0001 ਨੰਬਰ, ਦੇਖੋ VIP ਨੰਬਰਾ
Triple Zero One...'' ! 21.31 ਲੱਖ ਵਿਕਿਆ 0001 ਨੰਬਰ, ਦੇਖੋ VIP ਨੰਬਰਾਂ ਦੀ LIST
Monday, Oct 12, 2026 ।ਚੰਡੀਗੜ੍ਹ, (ਸ਼ਮਸ਼ੇਰ ਸਿੰਘ ਮਰਾੜ):- ਚੰਡੀਗੜ੍ਹ ਵਿੱਚ ਵਾਹਨਾਂ ਦੇ ਫੈਂਸੀ ਨੰਬਰਾਂ ਦਾ ਕਰੇਜ਼ ਇੱਕ ਵਾਰ ਫਿਰ ਦੇਖਣ ਨੂੰ ਮਿਲਿਆ ਹੈ। ਵਾਹਨਾਂ ਦੀ ਨਵੀਂ ਸੀਰੀਜ਼ "ਸੀ.ਐੱਚ01-ਡੀ.ਜੀ" ‘CH01-DG’ ਦੇ ਪਹਿਲੇ ਨੰਬਰ 0001 ਲਈ 21.31 ਲੱਖ ਰੁਪਏ ਦੀ ਬੋਲੀ ਲੱਗੀ ਹੈ। ਰਜਿਸਟਰਿੰਗ ਐਂਡ ਲਾਇਸੈਂਸਿੰਗ ਅਥਾਰਟੀ (ਆਰ.ਐਲ.ਏ.) ਵੱਲੋਂ 10 ਤੋਂ 12 ਅਕਤੂਬਰ ਤੱਕ ਕਰਵਾਈ ਗਈ ਈ-ਨਿਲਾਮੀ ਵਿੱਚ ਕੁੱਲ 527 ਨੰਬਰ ਵਿਕੇ, ਜਿਨ੍ਹਾਂ ਤੋਂ ਪ੍ਰਸ਼ਾਸਨ ਨੂੰ 2.97 ਕਰੋੜ ਰੁਪਏ ਦਾ ਮਾਲੀਆ ਮਿਲਿਆ।
ਨਿਲਾਮੀ ਵਿੱਚ ਸਿਰਫ਼ ਪਹਿਲੇ ਨੰਬਰ ਲਈ ਹੀ ਨਹੀਂ, ਸਗੋਂ ਹੋਰ ਪਸੰਦੀਦਾ ਨੰਬਰਾਂ ਲਈ ਵੀ ਲੱਖਾਂ ਰੁਪਏ ਦੀਆਂ ਬੋਲੀਆਂ ਲੱਗੀਆਂ। ਨਵੀਂ ਸੀਰੀਜ਼ ਦਾ ਨੰਬਰ 0007 ਦੂਜੇ ਸਥਾਨ ’ਤੇ ਰਿਹਾ, ਜਿਸ ਲਈ 11.71 ਲੱਖ ਰੁਪਏ ਦੀ ਬੋਲੀ ਲੱਗੀ। ਇਸੇ ਤਰ੍ਹਾਂ 0009 ਨੰਬਰ 10.90 ਲੱਖ ਰੁਪਏ ਵਿੱਚ ਵਿਕਿਆ। ਕਈ ਹੋਰ ਨੰਬਰਾਂ ਦੀ ਕੀਮਤ ਵੀ 5 ਲੱਖ ਰੁਪਏ ਤੋਂ ਵੱਧ ਰਹੀ।ਫੈਂਸੀ ਨੰਬਰਾਂ ਦੀ ਇਸ ਨਿਲਾਮੀ ਨੇ ਇੱਕ ਵਾਰ ਫਿਰ ਦਿਖਾਇਆ ਹੈ ਕਿ ਵਾਹਨ ਮਾਲਕਾਂ ਵਿੱਚ ਆਪਣੀ ਪਸੰਦ ਦੇ ਨੰਬਰ ਹਾਸਲ ਕਰਨ ਦਾ ਸ਼ੌਕ ਕਾਇਮ ਹੈ। ਅਜਿਹੀਆਂ ਨਿਲਾਮੀਆਂ ਪ੍ਰਸ਼ਾਸਨ ਲਈ ਮਾਲੀਆ ਇਕੱਠਾ ਕਰਨ ਦਾ ਵੀ ਅਹਿਮ ਸਾਧਨ ਹਨ।