🔥 TRENDING सदर अस्पताल में आउटसोर्स कर्मियों के क... Vishvvidhalay metro station band h aaj सिरसा रामलीला में अश्लीलता का आरोप: बज... मोदी राठौर युवा सेना के जिला अध्यक्ष न... ब्लड सेपरेटर मशीन की स्थापना पर जोर, 1... जियो-बीपी ने पेट्रोल ₹5 और डीजल ₹3 महं...
12 Oct 2026•
ગુજરાતી मराठी ਪੰਜਾਬੀ বাংলা
Automobile

Triple Zero One...'' ! 21.31 ਲੱਖ ਵਿਕਿਆ 0001 ਨੰਬਰ, ਦੇਖੋ VIP ਨੰਬਰਾ

✍️ Reporter: Shamsher Singh 🗓 12 Oct 2026, 09:31 PM 👁 11
Watch on: ▶️ YouTube
Share: 💬 WhatsApp 📘 Facebook 𝕏 Post

Triple Zero One...'' ! 21.31 ਲੱਖ ਵਿਕਿਆ 0001 ਨੰਬਰ, ਦੇਖੋ VIP ਨੰਬਰਾ

Triple Zero One...'' ! 21.31 ਲੱਖ ਵਿਕਿਆ 0001 ਨੰਬਰ, ਦੇਖੋ VIP ਨੰਬਰਾਂ ਦੀ LIST
‎Monday, Oct 12, 2026 ।ਚੰਡੀਗੜ੍ਹ, (ਸ਼ਮਸ਼ੇਰ ਸਿੰਘ ਮਰਾੜ):- ਚੰਡੀਗੜ੍ਹ ਵਿੱਚ ਵਾਹਨਾਂ ਦੇ ਫੈਂਸੀ ਨੰਬਰਾਂ ਦਾ ਕਰੇਜ਼ ਇੱਕ ਵਾਰ ਫਿਰ ਦੇਖਣ ਨੂੰ ਮਿਲਿਆ ਹੈ। ਵਾਹਨਾਂ ਦੀ ਨਵੀਂ ਸੀਰੀਜ਼ "ਸੀ.ਐੱਚ01-ਡੀ.ਜੀ" ‘CH01-DG’ ਦੇ ਪਹਿਲੇ ਨੰਬਰ 0001 ਲਈ 21.31 ਲੱਖ ਰੁਪਏ ਦੀ ਬੋਲੀ ਲੱਗੀ ਹੈ। ਰਜਿਸਟਰਿੰਗ ਐਂਡ ਲਾਇਸੈਂਸਿੰਗ ਅਥਾਰਟੀ (ਆਰ.ਐਲ.ਏ.) ਵੱਲੋਂ 10 ਤੋਂ 12 ਅਕਤੂਬਰ ਤੱਕ ਕਰਵਾਈ ਗਈ ਈ-ਨਿਲਾਮੀ ਵਿੱਚ ਕੁੱਲ 527 ਨੰਬਰ ਵਿਕੇ, ਜਿਨ੍ਹਾਂ ਤੋਂ ਪ੍ਰਸ਼ਾਸਨ ਨੂੰ 2.97 ਕਰੋੜ ਰੁਪਏ ਦਾ ਮਾਲੀਆ ਮਿਲਿਆ।
‎ਨਿਲਾਮੀ ਵਿੱਚ ਸਿਰਫ਼ ਪਹਿਲੇ ਨੰਬਰ ਲਈ ਹੀ ਨਹੀਂ, ਸਗੋਂ ਹੋਰ ਪਸੰਦੀਦਾ ਨੰਬਰਾਂ ਲਈ ਵੀ ਲੱਖਾਂ ਰੁਪਏ ਦੀਆਂ ਬੋਲੀਆਂ ਲੱਗੀਆਂ। ਨਵੀਂ ਸੀਰੀਜ਼ ਦਾ ਨੰਬਰ 0007 ਦੂਜੇ ਸਥਾਨ ’ਤੇ ਰਿਹਾ, ਜਿਸ ਲਈ 11.71 ਲੱਖ ਰੁਪਏ ਦੀ ਬੋਲੀ ਲੱਗੀ। ਇਸੇ ਤਰ੍ਹਾਂ 0009 ਨੰਬਰ 10.90 ਲੱਖ ਰੁਪਏ ਵਿੱਚ ਵਿਕਿਆ। ਕਈ ਹੋਰ ਨੰਬਰਾਂ ਦੀ ਕੀਮਤ ਵੀ 5 ਲੱਖ ਰੁਪਏ ਤੋਂ ਵੱਧ ਰਹੀ।ਫੈਂਸੀ ਨੰਬਰਾਂ ਦੀ ਇਸ ਨਿਲਾਮੀ ਨੇ ਇੱਕ ਵਾਰ ਫਿਰ ਦਿਖਾਇਆ ਹੈ ਕਿ ਵਾਹਨ ਮਾਲਕਾਂ ਵਿੱਚ ਆਪਣੀ ਪਸੰਦ ਦੇ ਨੰਬਰ ਹਾਸਲ ਕਰਨ ਦਾ ਸ਼ੌਕ ਕਾਇਮ ਹੈ। ਅਜਿਹੀਆਂ ਨਿਲਾਮੀਆਂ ਪ੍ਰਸ਼ਾਸਨ ਲਈ ਮਾਲੀਆ ਇਕੱਠਾ ਕਰਨ ਦਾ ਵੀ ਅਹਿਮ ਸਾਧਨ ਹਨ।
📲Get App