🔥 TRENDING Delhi's Air Quality Plummets to 'Very... Delhi Public Grievance Hearing Conduct... CM Dr Mohan Yadav inspects ₹126.96 cr... MP MLA’s government house scandal: Cou... ਪੰਜਾਬ ''ਚ ਵੱਡੀ ਸਿਆਸੀ ਹਲਚਲ: 13 ਤਾਰੀਖ਼ ਨ... जालना शेतकरी दुहेरी संकटात: खरीप पिकां...
07 Nov 2026•
ગુજરાતી मराठी ਪੰਜਾਬੀ বাংলা
Crime

ਮਾਨਸਾ ਮੋਰਚੇ ''ਚ ਪਹੁੰਚੇ The Great Khali, ਪਰਵਿੰਦਰ ਝੋਟੇ ਦੀ ਮਾਂ ਨਾਲ ਦੁੱਖ਼ ਕੀਤਾ ਸਾਂਝਾ

✍️ Reporter: Shamsher Singh 🗓 07 Nov 2026, 08:14 PM 👁 15
Share: 💬 WhatsApp 📘 Facebook 𝕏 Post

ਮਾਨਸਾ ਮੋਰਚੇ ''ਚ ਪਹੁੰਚੇ The Great Khali, ਪਰਵਿੰਦਰ ਝੋਟੇ ਦੀ ਮਾਂ ਨਾਲ ਦੁੱਖ਼ ਕੀਤਾ ਸਾਂਝਾ

ਮਾਨਸਾ ਮੋਰਚੇ ''ਚ ਪਹੁੰਚੇ The Great Khali, ਪਰਵਿੰਦਰ ਝੋਟੇ ਦੀ ਮਾਂ ਨਾਲ ਦੁੱਖ਼ ਕੀਤਾ ਸਾਂਝਾ
‎Saturday, Nov 07, 2026।
‎ਮਾਨਸਾ (ਵੈੱਬ ਡੈਸਕ)- ਮਾਨਸਾ 'ਚ ਪਰਵਿੰਦਰ ਸਿੰਘ ਝੋਟਾ ਦੇ ਇਨਸਾਫ਼ ਲਈ ਦਿੱਤੇ ਗਏ ਧਰਨੇ 'ਚ ਅੱਜ ਅੰਤਰਰਾਸ਼ਟਰੀ ਰੈਸਲਰ 'ਦਿ ਗ੍ਰੇਟ ਖਲੀ' ਪਹੁੰਚੇ। ਇਸ ਦੌਰਾਨ ਉਨ੍ਹਾਂ ਪਰਵਿੰਦਰ ਝੋਟੇ ਦੀ ਮਾਤਾ ਅਤੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਆਪਣਾ ਦੁੱਖ਼ ਸਾਂਝਾ ਕੀਤਾ। ਮੋਰਚੇ 'ਤੇ ਪਹੁੰਚ ਕੇ ਖਲੀ ਪਰਵਿੰਦਰ ਝੋਟੇ ਦੀ ਬਜ਼ੁਰਗ ਮਾਤਾ ਕੋਲ ਬੈਠੇ ਅਤੇ ਪਰਿਵਾਰ ਨਾਲ ਗੱਲਬਾਤ ਕਰਦੇ ਹੋਏ ਕਾਫ਼ੀ ਭਾਵੁਕ ਨਜ਼ਰ ਆਏ।
‎ਦਿ ਗ੍ਰੇਟ ਖਲੀ' ਨੇ ਇਸ ਘਟਨਾ 'ਤੇ ਡੂੰਘੇ ਦੁੱਖ਼ ਦਾ ਪ੍ਰਗਟਾਵਾ ਕਰਦਿਆਂ ਪਹਿਲਾਂ ਵੀ ਸਰਕਾਰ ਤੋਂ ਮੰਗ ਕੀਤੀ ਸੀ ਕਿ ਪਰਵਿੰਦਰ ਸਿੰਘ ਝੋਟੇ ਨੂੰ 'ਸ਼ਹੀਦ' ਦਾ ਦਰਜਾ ਦਿੱਤਾ ਜਾਣਾ ਚਾਹੀਦਾ ਹੈ, ਕਿਉਂਕਿ ਉਹ ਸਮਾਜ ਨੂੰ ਨਸ਼ਾ ਮੁਕਤ ਕਰਨ ਦੀ ਲੜਾਈ ਲੜ ਰਿਹਾ ਸੀ। ਉਨ੍ਹਾਂ ਨੇ ਪਰਵਿੰਦਰ ਦੇ ਪਿਤਾ ਅਤੇ ਮਾਤਾ ਨੂੰ ਹੌਸਲਾ ਦਿੰਦੇ ਕਿਹਾ ਕਿ ਉਹ ਇਸ ਦੁੱਖ਼ ਦੀ ਘੜੀ 'ਚ ਇਕੱਲੇ ਨਹੀਂ ਹਨ ਅਤੇ ਪੂਰਾ ਪੰਜਾਬ ਉਨ੍ਹਾਂ ਦੇ ਨਾਲ ਖੜ੍ਹਾ ਹੈ।
📲Get App