Sports
TEAM INDIA 'ਚ ਵੱਡਾ ਬਦਲਾਅ: ਧਾਕੜ ਖਿਡਾਰੀ ਦੀ 4 ਸਾਲਾਂ ਬਾਅਦ ਵਾਪਸੀ,
Watch on:
▶️ YouTube
TEAM INDIA 'ਚ ਵੱਡਾ ਬਦਲਾਅ: ਧਾਕੜ ਖਿਡਾਰੀ ਦੀ 4 ਸਾਲਾਂ ਬਾਅਦ ਵਾਪਸੀ,
TEAM INDIA 'ਚ ਵੱਡਾ ਬਦਲਾਅ: ਧਾਕੜ ਖਿਡਾਰੀ ਦੀ 4 ਸਾਲਾਂ ਬਾਅਦ ਵਾਪਸੀ, ਪੰਜਾਬ ਦਾ PLAYER ਬਾਹਰ!
Friday, Oct 16, 2026 ।
ਸਪੋਰਟਸ ਡੈਸਕ: ਵੈਸਟਇੰਡੀਜ਼ ਵਿਰੁੱਧ ਖੇਡੀ ਜਾ ਰਹੀ ਟੀ-20 ਸੀਰੀਜ਼ ਦੇ ਪੰਜਵੇਂ ਅਤੇ ਅਖ਼ੀਰਲੇ ਮੈਚ ਤੋਂ ਪਹਿਲਾਂ ਭਾਰਤੀ ਟੀਮ ਵਿਚ ਵੱਡਾ ਫੇਰਬਦਲ ਦੇਖਣ ਨੂੰ ਮਿਲਿਆ ਹੈ। ਚੋਣ ਕਮੇਟੀ ਨੇ ਵੈਸਟਇੰਡੀਜ਼ ਖ਼ਿਲਾਫ਼ 17 ਅਕਤੂਬਰ ਨੂੰ ਬੈਂਗਲੁਰੂ ਦੇ ਐੱਮ. ਚਿੰਨਾਸਵਾਮੀ ਸਟੇਡੀਅਮ ਵਿਖੇ ਹੋਣ ਵਾਲੇ ਲੜੀ ਦੇ ਪੰਜਵੇਂ ਟੀ-20 ਮੈਚ ਲਈ ਤਜ਼ਰਬੇਕਾਰ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੂੰ ਟੀਮ ਵਿੱਚ ਸ਼ਾਮਲ ਕਰ ਲਿਆ ਹੈ। ਉਨ੍ਹਾਂ ਨੇ ਭਾਰਤ ਲਈ ਆਪਣਾ ਅਖ਼ੀਰਲਾ ਅੰਤਰਰਾਸ਼ਟਰੀ ਟੀ-20 ਮੁਕਾਬਲਾ 2022 ਵਿਚ ਖੇਡਿਆ ਸੀ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਬੀ.ਸੀ.ਸੀ.ਆਈ. ਦੇ ਆਨਰੇਰੀ ਸਕੱਤਰ ਦੇਵਜੀਤ ਸੈਕੀਆ ਨੇ ਦੱਸਿਆ ਕਿ ਇਹ ਕਦਮ ਸਟਾਰ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੇ ਜ਼ਖਮੀ ਹੋਣ ਤੋਂ ਬਾਅਦ ਚੁੱਕਿਆ ਗਿਆ ਹੈ। ਹੈਦਰਾਬਾਦ ਵਿਚ ਬੁੱਧਵਾਰ ਨੂੰ ਖੇਡੇ ਗਏ ਲੜੀ ਦੇ ਚੌਥੇ ਟੀ-20 ਮੈਚ ਦੌਰਾਨ ਅਰਸ਼ਦੀਪ ਸਿੰਘ ਦੇ ਮੋਢੇ 'ਤੇ ਸੱਟ ਲੱਗ ਗਈ ਸੀ, ਜਿਸ ਕਾਰਨ ਉਹ ਅਖ਼ੀਰਲੇ ਮੈਚ ਤੋਂ ਬਾਹਰ ਹੋ ਸਕਦੇ ਹਨ। ਹਾਲਾਂਕਿ ਬੀ.ਸੀ.ਸੀ.ਆਈ. ਮੁਤਾਬਕ ਅਰਸ਼ਦੀਪ ਦੇ ਖੇਡਣ ਬਾਰੇ ਅੰਤਿਮ ਫੈਸਲਾ ਮੈਚ ਤੋਂ ਪਹਿਲਾਂ ਉਨ੍ਹਾਂ ਦੀ ਰਿਕਵਰੀ ਦੇ ਆਧਾਰ 'ਤੇ ਹੀ ਲਿਆ ਜਾਵੇਗਾ।