🔥 TRENDING राजस्थान में शुष्क मौसम के बीच चक्रवात... नोएडा के भंगेल सलारपुर में भट्ठा कालोन... Haryana Launches Mission SAFALTA to Bo... Haryana Issues Warning to Private Medi... 73-Year-Old Haryana Tourist Dies in Sr... Smriti Irani Warns Social Media Can't...
27 Oct 2026•
ગુજરાતી मराठी ਪੰਜਾਬੀ বাংলা
International

ਹਵਾਈ ਯਾਤਰੀਆਂ ਲਈ ਵੱਡੀ ਖ਼ਬਰ: ਜਹਾਜ਼ ''ਚ ਮਿਲੇਗਾ Starlink ਦਾ ਹਾਈ-ਸਪੀਡ ਇੰਟਰਨੈੱਟ

✍️ Reporter: Shamsher Singh 🗓 27 Oct 2026, 08:40 AM 👁 17
Share: 💬 WhatsApp 📘 Facebook 𝕏 Post

ਹਵਾਈ ਯਾਤਰੀਆਂ ਲਈ ਵੱਡੀ ਖ਼ਬਰ: ਜਹਾਜ਼ ''ਚ ਮਿਲੇਗਾ Starlink ਦਾ ਹਾਈ-ਸਪੀਡ ਇੰਟਰਨੈੱਟ

ਹਵਾਈ ਯਾਤਰੀਆਂ ਲਈ ਵੱਡੀ ਖ਼ਬਰ: ਜਹਾਜ਼ ''ਚ ਮਿਲੇਗਾ Starlink ਦਾ ਹਾਈ-ਸਪੀਡ ਇੰਟਰਨੈੱਟ
‎Tuesday, Oct 27, 2026।
‎ਲੰਡਨ : ਹਵਾਈ ਜਹਾਜ਼ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਬ੍ਰਿਟੇਨ ਦੀ ਬਜਟ ਏਅਰਲਾਈਨ 'ਈਜ਼ੀਜੈੱਟ' ਨੇ ਆਪਣੇ ਜਹਾਜ਼ਾਂ ਵਿੱਚ ਹਾਈ-ਸਪੀਡ ਇੰਟਰਨੈੱਟ ਦੀ ਸੁਵਿਧਾ ਦੇਣ ਲਈ ਐਲਨ ਮਸਕ ਦੀ ਕੰਪਨੀ 'ਸਪੇਸਐਕਸ' ਦੇ 'ਸਟਾਰਲਿੰਕ' ਨਾਲ ਇਤਿਹਾਸਕ ਸਮਝੌਤਾ ਕੀਤਾ ਹੈ। ਇਸ ਡੀਲ ਤਹਿਤ ਸਾਲ 2027 ਤੋਂ ਈਜ਼ੀਜੈੱਟ ਦੀਆਂ ਉਡਾਣਾਂ ਵਿੱਚ ਯਾਤਰੀ ਹਵਾਈ ਜਹਾਜ਼ ਦੇ ਅੰਦਰ ਹੀ ਹਾਈ-ਸਪੀਡ ਇੰਟਰਨੈੱਟ ਦੀ ਵਰਤੋਂ ਕਰ ਸਕਣਗੇ।
‎ਕੰਪਨੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਜਹਾਜ਼ਾਂ ਵਿੱਚ ਸਟਾਰਲਿੰਕ ਇੰਟਰਨੈੱਟ ਸਿਸਟਮ ਲਗਾਉਣ ਦਾ ਕੰਮ 2027 ਦੀ ਪਹਿਲੀ ਛਮਾਹੀ (First Half) ਵਿੱਚ ਸ਼ੁਰੂ ਹੋਵੇਗਾ। ਕੰਪਨੀ ਦਾ ਟੀਚਾ 2028 ਦੀ ਸ਼ੁਰੂਆਤ ਤੱਕ ਆਪਣੇ ਏਅਰਬੱਸ ਜਹਾਜ਼ਾਂ—ਜਿਨ੍ਹਾਂ ਵਿੱਚ A320, A320neo ਅਤੇ A321neo ਸ਼ਾਮਲ ਹਨ—ਵਿੱਚ ਇਹ ਸੁਵਿਧਾ ਪੂਰੀ ਤਰ੍ਹਾਂ ਲਾਗੂ ਕਰਨਾ ਹੈ।
‎ਸਟਾਰਲਿੰਕ ਇੰਟਰਨੈੱਟ ਦੀ ਮਦਦ ਨਾਲ ਯਾਤਰੀ ਉਡਾਣ ਦੌਰਾਨ ਆਪਣੇ ਮੋਬਾਈਲ, ਟੈਬਲੇਟ ਜਾਂ ਲੈਪਟਾਪ 'ਤੇ ਵੈੱਬਸਾਈਟ ਬ੍ਰਾਊਜ਼ਿੰਗ, ਵੀਡੀਓ ਦੇਖਣ, ਆਨਲਾਈਨ ਗੇਮਾਂ ਖੇਡਣ ਅਤੇ ਆਪਣੇ ਪਰਿਵਾਰ ਨਾਲ ਜੁੜੇ ਰਹਿਣ ਦੇ ਯੋਗ ਹੋਣਗੇ। ਇਸ ਤੋਂ ਇਲਾਵਾ ਯਾਤਰੀ ਆਪਣੀ ਉਡਾਣ ਨਾਲ ਜੁੜੀ ਜਾਣਕਾਰੀ, ਮੌਸਮ ਅਤੇ ਪਹੁੰਚਣ ਵਾਲੇ ਸ਼ਹਿਰ ਦੇ ਸੈਰ-ਸਪਾਟਾ ਸਥਾਨਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕਰ ਸਕਣਗੇ।
📲Get App