🔥 TRENDING સરોલી રિંગ રોડની જર્જરિત હાલત: વાહનચાલ... रानीगंज पुलिस ने 50 लीटर देसी शराब के... આજરોજ અમરેલી નગરપાલિકા ખાતે पटना में नवरात्रि की द्वितीया तिथि पर... बारिश के कारण गाँव का पुल टूटा, आवागमन... અમરેલીની સ્કેટિંગ પ્લેયર રાજવી ધડૂક ખે...
12 Oct 2026•
ગુજરાતી मराठी ਪੰਜਾਬੀ বাংলা
ਪੰਜਾਬ ''ਚ SIR ਮਗਰੋਂ Final ਵੋਟਰ ਸੂਚੀ ਜਾਰੀ,
National

ਪੰਜਾਬ ''ਚ SIR ਮਗਰੋਂ Final ਵੋਟਰ ਸੂਚੀ ਜਾਰੀ,

✍️ Reporter: Shamsher Singh 🗓 12 Oct 2026, 07:50 PM 👁 9
Share: 💬 WhatsApp 📘 Facebook 𝕏 Post

ਪੰਜਾਬ ''ਚ SIR ਮਗਰੋਂ Final ਵੋਟਰ ਸੂਚੀ ਜਾਰੀ,

ਪੰਜਾਬ ''ਚ SIR ਮਗਰੋਂ Final ਵੋਟਰ ਸੂਚੀ ਜਾਰੀ,
‎Monday, Oct 12, 2026 ।
‎
‎ਚੰਡੀਗੜ੍ਹ (need24news): ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਭਾਰਤੀ ਚੋਣ ਕਮਿਸ਼ਨ ਵੱਲੋਂ ਸੂਬੇ ਵਿਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਤਹਿਤ ਤਿਆਰ ਕੀਤੀ ਗਈ ਅੰਤਿਮ ਵੋਟਰ ਸੂਚੀ ਪ੍ਰਕਾਸ਼ਿਤ ਕਰ ਦਿੱਤੀ ਗਈ ਹੈ। ਇਹ ਸੂਚੀ ਚੋਣ ਕਮਿਸ਼ਨ ਦੀਆਂ ਅਧਿਕਾਰਤ ਵੈੱਬਸਾਈਟ 'ਤੇ ਉਪਲਬਧ ਹੈ।
‎ਅੰਤਿਮ ਵੋਟਰ ਸੂਚੀ ਅਨੁਸਾਰ ਪੰਜਾਬ ਵਿਚ ਹੁਣ ਕੁੱਲ 2,01,00,727 (2.01 ਕਰੋੜ) ਰਜਿਸਟਰਡ ਵੋਟਰ ਹਨ। ਇਸ ਵਿਚ 1,03,76,026 ਮਰਦ ਵੋਟਰ, 97,24,195 ਔਰਤ ਵੋਟਰ ਅਤੇ 506 ਥਰਡ-ਜੈਂਡਰ ਵੋਟਰ ਸ਼ਾਮਲ ਹਨ। ਰਿਵੀਜ਼ਨ ਦੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਸੂਬੇ ਵਿੱਚ 2,14,61,043 ਵੋਟਰ ਸਨ, ਜਿਸ ਤੋਂ ਬਾਅਦ ਕੁੱਲ ਵੋਟਰਾਂ ਦੀ ਗਿਣਤੀ ਵਿਚ ਕਰੀਬ 6.3 ਫੀਸਦੀ ਦੀ ਗਿਰਾਵਟ ਆਈ ਹੈ।
‎
‎ਚੋਣ ਕਮਿਸ਼ਨ ਵੱਲੋਂ 25 ਜੂਨ ਤੋਂ 3 ਅਗਸਤ 2026 ਤੱਕ ਘਰ-ਘਰ ਜਾ ਕੇ ਵੋਟਰਾਂ ਦੀ ਪੜਤਾਲ ਕੀਤੀ ਗਈ ਸੀ। ਇਸ ਪੜਤਾਲ ਦੌਰਾਨ 1.93 ਕਰੋੜ ਤੋਂ ਵੱਧ (90.37%) ਵੋਟਰਾਂ ਨੇ ਆਪਣੇ ਫਾਰਮ ਭਰੇ। ਕਰੀਬ 20.66 ਲੱਖ (9.63%) ਵੋਟਰਾਂ ਦੇ ਫਾਰਮ ਨਹੀਂ ਭਰੇ ਗਏ ਸਨ। ਇਨ੍ਹਾਂ ਵਿਚੋਂ ਕਈ ਵੋਟਰ ਪੱਕੇ ਤੌਰ 'ਤੇ ਸੂਬੇ ਤੋਂ ਬਾਹਰ ਚਲੇ ਗਏ, ਕਈਆਂ ਦੀ ਮੌਤ ਹੋ ਗਈ ਸੀ ਤੇ ਕੁੱਝ ਵੋਟਰ ਲਾਪਤਾ ਸਨ। ਅਗਸਤ ਮਹੀਨੇ ਜਾਰੀ ਕੀਤੀ ਗਈ ਡਰਾਫਟ ਸੂਚੀ ਵਿੱਚ ਵੋਟਰਾਂ ਦੀ ਗਿਣਤੀ 1.94 ਕਰੋੜ (1,93,94,435) ਸੀ, ਜਿਸ ਤੋਂ ਬਾਅਦ ਨਵੇਂ ਫਾਰਮਾਂ ਰਾਹੀਂ 7,97,263 ਨਵੇਂ ਵੋਟਰ ਜੋੜੇ ਗਏ ਹਨ। ਵੋਟਿੰਗ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਪੋਲਿੰਗ ਸਟੇਸ਼ਨਾਂ ਦੀ ਗਿਣਤੀ 24,453 ਤੋਂ ਵਧਾ ਕੇ 25,332 ਕਰ ਦਿੱਤੀ ਗਈ ਹੈ।
📲Get App