🔥 ट्रेंडिंग કારંજ પોલીસ દ્વારા ઢાલગરવાડમાં કાકા-ભત... झेंझी फार्मास्युटिकलमधील कामगारांचे न्... MD ડ્રગ્સ 41 લાખની કિંમતનું કબ્જો, મધ્... BBMP Faces 15-Day Deadline to Repair B... पूर्व मणिपुर मुख्यमंत्री बिरेन सिंह का... कोफ़ी विद करन सीज़न 9 का प्रीमियर 14 अ...
13 अक्टू. 2026•
ગુજરાતી मराठी ਪੰਜਾਬੀ বাংলা
ਪੰਜਾਬ ’ਚ SIR ’ਚ ਕੱਟੇ ਸਾਢੇ 13 ਲੱਖ ਤੋਂ ਵੱਧ ਨਾਂ, ਫਾਈਨਲ ਵੋਟਰ ਸੂਚੀ ਜਾਰੀ: CEO ਅਨਿੰਦਿਤਾ ਮਿੱਤਰਾ
जीवनशैली

ਪੰਜਾਬ ’ਚ SIR ’ਚ ਕੱਟੇ ਸਾਢੇ 13 ਲੱਖ ਤੋਂ ਵੱਧ ਨਾਂ, ਫਾਈਨਲ ਵੋਟਰ ਸੂਚੀ ਜਾਰੀ: CEO ਅਨਿੰਦਿਤਾ ਮਿੱਤਰਾ

✍️ रिपोर्टर: Shamsher Singh 🗓 13 अक्टू. 2026, 11:52 AM 👁 21
शेयर करें: 💬 WhatsApp 📘 Facebook 𝕏 Post

ਪੰਜਾਬ ’ਚ SIR ’ਚ ਕੱਟੇ ਸਾਢੇ 13 ਲੱਖ ਤੋਂ ਵੱਧ ਨਾਂ, ਫਾਈਨਲ ਵੋਟਰ ਸੂਚੀ ਜਾਰੀ: CEO ਅਨਿੰਦਿਤਾ ਮਿੱਤਰਾ

ਪੰਜਾਬ ’ਚ SIR ’ਚ ਕੱਟੇ ਸਾਢੇ 13 ਲੱਖ ਤੋਂ ਵੱਧ ਨਾਂ, ਫਾਈਨਲ ਵੋਟਰ ਸੂਚੀ ਜਾਰੀ: CEO ਅਨਿੰਦਿਤਾ ਮਿੱਤਰਾ
‎Monday, Oct 12, 2026
‎ਚੰਡੀਗੜ੍ਹ/ਜਲੰਧਰ (ਸ਼ਮਸ਼ੇਰ ਸਿੰਘ ਮਰਾੜ) - ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ 14 ਮਈ ਦੇ ਨੋਟੀਫਿਕੇਸ਼ਨ ਦੇ ਮੱਦੇਨਜ਼ਰ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ (ਐੱਸ. ਆਈ. ਆਰ.) 2026 ਦੀ ਪ੍ਰਕਿਰਿਆ ਪੰਜਾਬ ’ਚ 25 ਜੂਨ 2026 ਤੋਂ ਸ਼ੁਰੂ ਕੀਤੀ ਗਈ ਸੀ। ਪੰਜਾਬ ਨੂੰ ਇਸ ਵਿਸ਼ੇਸ਼ ਸਰਸਰੀ ਸੁਧਾਈ, 2026 ਦੇ ਤੀਜੇ ਗੇੜ ’ਚ ਸ਼ਾਮਲ ਕੀਤਾ ਗਿਆ ਸੀ। ਇਸ ਦੇ ਤਹਿਤ ਅੱਜ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਦੀਆਂ ਅੰਤਿਮ ਵੋਟਰ ਸੂਚੀਆਂ ਪ੍ਰਕਾਸ਼ਿਤ ਕਰ ਦਿੱਤੀਆਂ ਗਈਆਂ ਹਨ।ਮੁੱਖ ਚੋਣ ਅਧਿਕਾਰੀ ਪੰਜਾਬ, ਅਨਿੰਦਿਤਾ ਮਿਤਰਾ ਨੇ ਦੱਸਿਆ ਕਿ
‎ਪੰਜਾਬ ’ਚ 9 ਜੂਨ 2026 ਤੱਕ ਕੁੱਲ 2,14,61,043 ਰਜਿਸਟਰਡ ਵੋਟਰ ਸਨ, ਜਿਨ੍ਹਾਂ ’ਚ 1,11,76,866 ਮਰਦ, 1,02,83,478 ਮਹਿਲਾ ਅਤੇ 699 ਥਰਡ ਜੈਂਡਰ ਵੋਟਰ ਸ਼ਾਮਲ ਸਨ। ਨੋਟਿਸ ਪੜਾਅ/ਦਾਅਵਿਆਂ ਅਤੇ ਇਤਰਾਜ਼ਾਂ ਦੇ ਨਿਪਟਾਰੇ (13 ਅਗਸਤ ਤੋਂ 8 ਅਕਤੂਬਰ 2026) ਦੌਰਾਨ ਅਨ-ਮੈਪਡ ਵੋਟਰਾਂ ਅਤੇ ਖਾਮੀਆਂ ਵਾਲੇ ਵੋਟਰਾਂ ਨੂੰ ਨੋਟਿਸ ਜਾਰੀ ਕੀਤੇ ਗਏ। ਨੋਟਿਸ ਜਾਰੀ ਕਰ ਕੇ 35,49,036 ਵੋਟਰਾਂ ’ਚੋਂ 86,038 ਵੋਟਰਾਂ ਨੂੰ ਵਿਆਪਕ ਜਾਂਚ ਅਤੇ ਸਪੀਕਿੰਗ ਆਰਡਰ ਦੇ ਜ਼ਰੀਏ ਅਯੋਗ ਕਰਾਰ ਦਿੱਤਾ ਗਿਆ।
‎
‎2,14,61,043 ਵੋਟਰ ਹੁਣ ਐੱਸ. ਆਈ. ਆਰ. ਤੋਂ ਬਾਅਦ 2,01,00,727 ਰਹਿ ਗਏ ਹਨ, ਜਿਸ ਕਰ ਕੇ ਪੰਜਾਬ ’ਚ 13,60,316 ਵੋਟਰ ਘਟੇ ਹਨ। ਖਰੜਾ ਸੂਚੀ ਦੇ ਕੁੱਲ 1,93,94,435 ਵੋਟਰਾਂ ਦੀ ਤੁਲਨਾ ’ਚ ਅੰਤਿਮ ਸੂਚੀ ’ਚ ਵੋਟਰਾਂ ਦੀ ਗਿਣਤੀ ਵਧ ਕੇ 2,01,00,727 ਹੋ ਗਈ ਹੈ, ਜੋ 3.64 ਫੀਸਦੀ ਦਾ ਵਾਧਾ ਦਰਸਾਉਂਦੀ ਹੈ। ਅੰਤਿਮ ਸੂਚੀ ਦੇ ਕੁੱਲ 2,01,00,727 ਵੋਟਰਾਂ ’ਚ 1,03,76,026 ਮਰਦ, 97,24,195 ਮਹਿਲਾ ਅਤੇ 506 ਥਰਡ ਜੈਂਡਰ ਵੋਟਰ ਸ਼ਾਮਲ ਹਨ। ਸੇਵਾ ਵੋਟਰਾਂ ਨਾਲ ਸਬੰਧਤ ਵਿਸ਼ੇਸ਼ ਸੰਖੇਪ ਪੁਨਰ-ਨਿਰੀਖਣ ਦੀ ਅੰਤਿਮ ਵੋਟਰ ਸੂਚੀ (ਯੋਗਤਾ ਮਿਤੀ 1 ਅਕਤੂਬਰ 2026 ਦੇ ਆਧਾਰ ’ਤੇ) ਅੱਜ ਪ੍ਰਕਾਸ਼ਿਤ ਕਰ ਦਿੱਤੀ ਗਈ ਹੈ।
📲Get App