🔥 ट्रेंडिंग Anant Ambani Gestures to Shah Rukh Kha... राजगढ़ के सुनील प्रजापति की स्थानीय प्... महाराष्ट्र में आज के सोने के दाम: 22 क... मुंबई रेसकोर्स ड्रग केस में कोकेन, 12... यू.पी. सुपर टीईटी 2026 सिटी स्लिप अब य... उत्तर प्रदेश ने डेटा सेंटर नीति जारी,...
23 नव. 2026•
ગુજરાતી मराठी ਪੰਜਾਬੀ বাংলা
ऑटोमोबाइल

Reels ਬਣਾਉਣ ਦੇ ਸ਼ੌਕ ਨੇ ਤਬਾਹ ਕਰਤਾ ਪਰਿਵਾਰ ! ਮਾਪਿਆਂ ਦੇ ਕੱਲੇ-ਕਹਿਰੇ ਪੁੱਤ ਦੀ ਦਰਦਨਾਕ ਮੌਤ

✍️ रिपोर्टर: Shamsher Singh 🗓 23 नव. 2026, 05:07 PM 👁 23
शेयर करें: 💬 WhatsApp 📘 Facebook 𝕏 Post

Reels ਬਣਾਉਣ ਦੇ ਸ਼ੌਕ ਨੇ ਤਬਾਹ ਕਰਤਾ ਪਰਿਵਾਰ ! ਮਾਪਿਆਂ ਦੇ ਕੱਲੇ-ਕਹਿਰੇ ਪੁੱਤ ਦੀ ਦਰਦਨਾਕ ਮੌਤ

Reels ਬਣਾਉਣ ਦੇ ਸ਼ੌਕ ਨੇ ਤਬਾਹ ਕਰਤਾ ਪਰਿਵਾਰ ! ਮਾਪਿਆਂ ਦੇ ਕੱਲੇ-ਕਹਿਰੇ ਪੁੱਤ ਦੀ ਦਰਦਨਾਕ ਮੌਤ
‎Monday, Nov 23, 2026 ।
‎ਯਮੁਨਾਨਗਰ- ਸੋਸ਼ਲ ਮੀਡੀਆ 'ਤੇ ਰੀਲ ਬਣਾਉਣ ਅਤੇ ਕੁਝ ਵੱਖਰਾ ਦਿਵਾਉਣ ਦਾ ਸ਼ੌਕ ਇਕ 15 ਸਾਲਾ ਮੁੰਡੇ ਲਈ ਜਾਨਲੇਵਾ ਸਾਬਤ ਹੋਇਆ। ਯਮੁਨਾਨਗਰ ਦੇ ਜਗਾਧਰੀ ਵਰਕਸ਼ਾਪ 'ਚ ਮਾਲ ਗੱਡੀ ਦੇ ਉੱਪਰ ਵੀਡੀਓ ਬਣਾਉਂਦੇ ਸਮੇਂ 10ਵੀਂ ਜਮਾਤ ਦਾ ਵਿਦਿਆਰਥੀ ਹਾਈਵੋਲਟੇਜ ਕਰੰਟ ਲੱਗ ਗਿਆ। ਮੁੰਡੇ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ। ਧਮਾਕੇ ਦੀ ਆਵਾਜ਼ ਸੁਣ ਕੇ, ਲੋਕ ਮੌਕੇ 'ਤੇ ਪਹੁੰਚੇ ਤਾਂ ਉਸਦੀ ਲਾਸ਼ ਬੁਰੀ ਤਰ੍ਹਾਂ ਝੁਲਸ ਚੁੱਕਿਆ ਸੀ। ਮ੍ਰਿਤਕ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ।
‎
‎ਜਾਣਕਾਰੀ ਅਨੁਸਾਰ, ਮ੍ਰਿਤਕ ਦੀ ਪਛਾਣ 15 ਸਾਲਾ ਕੇਸ਼ਵ ਵਜੋਂ ਹੋਈ ਹੈ, ਜੋ ਕਿ ਜਵਾਹਰ ਨਗਰ ਦਾ ਰਹਿਣ ਵਾਲਾ ਹੈ। ਜਾਣਕਾਰੀ ਅਨੁਸਾਰ, ਕੇਸ਼ਵ ਆਪਣੀ ਮਾਸੀ ਦੇ ਪੁੱਤਰ ਆਸ਼ੀਸ਼ ਨਾਲ ਨਵੇਂ ਕੱਪੜੇ ਖਰੀਦਣ ਲਈ ਘਰੋਂ ਨਿਕਲਿਆ ਸੀ। ਕੱਪੜੇ ਖਰੀਦਣ ਤੋਂ ਬਾਅਦ, ਦੋਵਾਂ ਨੇ ਵੀਡੀਓ ਬਣਾਉਣ ਦੀ ਯੋਜਨਾ ਬਣਾਈ ਅਤੇ ਜਗਾਧਰੀ ਵਰਕਸ਼ਾਪ ਦੇ ਸਾਹਮਣੇ ਪਹੁੰਚੇ, ਜਿੱਥੇ ਇਕ ਮਾਲ ਗੱਡੀ ਖੜੀ ਸੀ।
‎
‎ਦੱਸਿਆ ਜਾ ਰਿਹਾ ਹੈ ਕਿ ਕੇਸ਼ਵ ਮਾਲ ਗੱਡੀ ਦੇ ਉੱਪਰ ਚੜ੍ਹ ਗਿਆ, ਜਦੋਂ ਕਿ ਆਸ਼ੀਸ਼ ਹੇਠਾਂ ਖੜ੍ਹਾ ਸੀ। ਇਸੇ ਦੌਰਾਨ ਆਸ਼ੀਸ਼ ਕੋਲ ਫੋਨ ਆ ਗਿਆ ਅਤੇ ਉਹ ਗੱਲ ਕਰਨ ਲੱਗਾ, ਉਦੋਂ ਕੇਸ਼ਵ ਉੱਪਰੋਂ ਲੰਘ ਰਹੀ ਹਾਈਵੋਲਟੇਜ ਬਿਜਲੀ ਦੀ ਲਾਈਨ ਦੀ ਲਪੇਟ 'ਚ ਆ ਗਿਆ। ਜ਼ੋਰਦਾਰ ਧਮਾਕਾ ਹੋਇਆ, ਅਤੇ ਕੇਸ਼ਵ ਬੁਰੀ ਤਰ੍ਹਾਂ ਝੁਲਸ ਗਿਆ। ਮੌਕੇ 'ਤੇ ਪਹੁੰਚੇ ਲੋਕਾਂ ਨੇ ਉਸ ਦੇ ਸਰੀਰ 'ਚੋਂ ਧੂੰਆਂ ਨਿਕਲਦਾ ਦੇਖਿਆ।
‎
‎ਸੂਚਨਾ ਮਿਲਣ 'ਤੇ ਰੇਲਵੇ ਪੁਲਸ ਮੌਕੇ 'ਤੇ ਪਹੁੰਚੀ, ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ 'ਚ ਪਹੁੰਚਾਇਆ। ਕੇਸ਼ਵ 10ਵੀਂ ਜਮਾਤ ਦਾ ਵਿਦਿਆਰਥੀ ਸੀ ਅਤੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਉਸ ਦਾ ਪਿਤਾ ਇੱਕ LIC ਏਜੰਟ ਹੈ ਅਤੇ ਉਸ ਦੀ ਇਕ ਛੋਟੀ ਭੈਣ ਵੀ ਹੈ। ਬੇਟੇ ਦੀ ਅਚਾਨਕ ਮੌਤ ਨਾਲ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਰੇਲਵੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
📲Get App