🔥 ट्रेंडिंग प्रयागराज में कुवर दिवाकर प्रताप सिंह... पटना मंदिर में भाई ने छोटे भाई का सिर... जदयू ने मोकमा के विधायक अनंत सिंह को व... भोपाल: लोकपाल ने दीपम रायचूरा के खिलाफ... जमुई के शैलेश कुमार ने जापान में ऊँचाई... सहरसा के माँ चंडी मंदिर के पोखर में मि...
24 अक्टू. 2026•
ગુજરાતી मराठी ਪੰਜਾਬੀ বাংলা
ऑटोमोबाइल

ਪੰਜਾਬ ਰੋਡਵੇਜ਼, ਪਨਬੱਸ/PRTC ਦੇ ਕੱਚੇ ਮੁਲਾਜ਼ਮਾਂ ਦੀ ਹੜਤਾਲ ਖ਼ਤਮ! ਬੱਸ ਸਰਵਿਸ ਮੁੜ ਬਹਾਲ

✍️ रिपोर्टर: Shamsher Singh 🗓 24 अक्टू. 2026, 05:14 PM 👁 14
शेयर करें: 💬 WhatsApp 📘 Facebook 𝕏 Post

ਪੰਜਾਬ ਰੋਡਵੇਜ਼, ਪਨਬੱਸ/PRTC ਦੇ ਕੱਚੇ ਮੁਲਾਜ਼ਮਾਂ ਦੀ ਹੜਤਾਲ ਖ਼ਤਮ! ਬੱਸ ਸਰਵਿਸ ਮੁੜ ਬਹਾਲ

ਪੰਜਾਬ ਰੋਡਵੇਜ਼, ਪਨਬੱਸ/PRTC ਦੇ ਕੱਚੇ ਮੁਲਾਜ਼ਮਾਂ ਦੀ ਹੜਤਾਲ ਖ਼ਤਮ! ਬੱਸ ਸਰਵਿਸ ਮੁੜ ਬਹਾਲ
‎Saturday, Oct 24, 2026।
‎ਜਲੰਧਰ/ਚੰਡੀਗੜ੍ਹ (need24news)- ਪੰਜਾਬ ਰੋਡਵੇਜ਼ ਪਨਬੱਸ ਅਤੇ ਪੀ. ਆਰ. ਟੀ. ਸੀ. ਦੇ ਕੱਚੇ ਮੁਲਾਜ਼ਮਾਂ ਵੱਲੋਂ ਜਾਰੀ ਹੜਤਾਲ ਹੁਣ ਖ਼ਤਮ ਹੋ ਗਈ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਨਾਲ ਹੋਈ ਮੀਟਿੰਗ ਤੋਂ ਬਾਅਦ ਪੰਜਾਬ ਰੋਡਵੇਜ਼ ਪਨਬੱਸ ਅਤੇ ਪੀ. ਆਰ. ਟੀ. ਸੀ. ਦੇ ਕੱਚੇ ਮੁਲਾਜ਼ਮਾਂ ਨੇ ਹੜਤਾਲ ਖ਼ਤਮ ਕਰ ਦਿੱਤੀ ਹੈ।
‎ਸਮੂਹ ਆਗੂਆਂ ਅਤੇ ਵਰਕਰ ਸਾਥੀਆਂ ਵੱਲੋਂ ਜਥੇਬੰਦੀ ਦੇ ਸੱਦੇ 'ਤੇ 21 ਅਕਤੂਬਰ ਤੋਂ ਲਗਾਤਾਰ ਮਕੁੰਮਲ ਸਫ਼ਲ ਹੜਤਾਲ ਧਰਨੇ ਦੌਰਾਨ ਸਰਕਾਰ ਨਾਲ ਮੀਟਿੰਗਾਂ ਉਪਰੰਤ ਅੱਜ 24 ਅਕਤੂਬਰ ਨੂੰ ਮਾਨਯੋਗ ਟਰਾਸਪੋਰਟ ਮੰਤਰੀ ਪੰਜਾਬ ਨਾਲ ਪੀ. ਆਰ. ਟੀ. ਸੀ. ਹੈੱਡਆਫਿਸ ਵਿਖੇ ਪੈਨਿਲ ਮੀਟਿੰਗ ਹੋਈ।
‎ਮੀਟਿੰਗ ਵਿੱਚ ਜਥੇਬੰਦੀ ਦੀਆਂ ਮੰਨੀਆਂ ਮੰਗਾ ਨੂੰ ਤਰੁੰਤ ਲਾਗੂ ਕਰਦਿਆਂ 26, 27 ਅਕਤੂਬਰ ਤੋਂ ਟਰਾਂਸਪੋਰਟ ਮੰਤਰੀ ਪੰਜਾਬ ਆਉਟਸੋਰਸ ਮੁਲਾਜ਼ਮਾਂ ਨੂੰ ਕੰਟਰੈਕਟ ਅਤੇ ਜੁਆਇਨ ਕਰਵਾਉਣ ਲਈ ਜੁਆਇਨਿੰਗ ਪੱਤਰ ਦੇਣਗੇ ਅਤੇ ਬਾਕੀ ਮੰਗਾਂ ਸਬੰਧੀ 29 ਅਕਤੂਬਰ ਦੀ ਮੀਟਿੰਗ 'ਚ ਫਾਈਨਲ ਫ਼ੈਸਲਾ ਕਰਨ ਲਈ ਅਧਿਕਾਰੀਆਂ ਦੀਆਂ ਜ਼ਿੰਮੇਵਾਰੀਆਂ ਫਿਕਸ ਕੀਤੀਆਂ ਗਈਆਂ।
‎
‎ਜਿਸ 'ਤੇ ਜਥੇਬੰਦੀ ਵੱਲੋਂ ਹੜਤਾਲ ਧਰਨੇ ਨੂੰ ਸਮਾਪਤ ਕਰਦਿਆਂ ਬੱਸ ਸਰਵਿਸ ਬਹਾਲ ਕੀਤੀ ਗਈ ਅਤੇ ਨਾਲ ਹੀ ਸਰਕਾਰ ਨੂੰ ਚਿਤਾਵਨੀ ਦਿੰਦੀ ਕਿ ਫਾਈਨਲ 29 ਅਕਤੂਬਰ ਤੱਕ ਮੰਗਾਂ ਨੂੰ ਲਾਗੂ ਨਾ ਕੀਤਾ ਤਾਂ ਤਰੁੰਤ ਹੜਤਾਲ ਧਰਨੇ ਸਮੇਤ ਤਿਖੇ ਸ਼ਘੰਰਸ਼ ਕੀਤੇ ਜਾਣਗੇ, ਜਿਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਵਿਭਾਗ ਦੇ ਸਬੰਧਤ ਅਧਿਕਾਰੀਆਂ ਦੀ ਹੋਵੇਗੀ।
📲Get App