🔥 TRENDING Sarpanch's Brother Allegedly Murdered... Amritsar Village Head's Brother Murder... Chennai Express Hits Tractor on Tracks... वाराणसी में स्नातक-शिक्षक MLC चुनाव पर... mathura वृंदावन - कांग्रेस में वापसी प... হাওড়া জেলার খালনা গ্রামে লক্ষ্মী পূজা...
26 Oct 2026•
ગુજરાતી मराठी ਪੰਜਾਬੀ বাংলা
Politics

ਸੀ.ਐਮ ਮਾਨ ਨੇ PRTC ਦੇ ਬੇੜੇ 'ਚ ਸ਼ਾਮਲ ਕੀਤੀਆਂ 100 ਨਵੀਆਂ ਬੱਸਾਂ।

✍️ Reporter: Shamsher Singh 🗓 26 Oct 2026, 10:45 PM 👁 11
Share: 💬 WhatsApp 📘 Facebook 𝕏 Post

ਸੀ.ਐਮ ਮਾਨ ਨੇ PRTC ਦੇ ਬੇੜੇ 'ਚ ਸ਼ਾਮਲ ਕੀਤੀਆਂ 100 ਨਵੀਆਂ ਬੱਸਾਂ।

ਸੀ.ਐਮ ਮਾਨ ਨੇ PRTC ਦੇ ਬੇੜੇ 'ਚ ਸ਼ਾਮਲ ਕੀਤੀਆਂ 100 ਨਵੀਆਂ ਬੱਸਾਂ।
‎26oct 2026:ਪਟਿਆਲਾ, 26 ਅਕਤੂਬਰ - ਪੰਜਾਬ ਦੇ ਪਬਲਿਕ ਟ੍ਰਾਂਸਪੋਰਟ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਪੀਆਰਟੀਸੀ ਦੇ ਬੇੜੇ 'ਚ 100 ਨਵੀਆਂ ਬੱਸਾਂ ਸ਼ਾਮਲ ਕੀਤੀਆਂ ਗਈਆਂ ਹਨ। ਪਟਿਆਲਾ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਨ੍ਹਾਂ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਸਰਕਾਰ ਮੁਤਾਬਕ, ਇਨ੍ਹਾਂ ਬੱਸਾਂ ਨਾਲ ਸੂਬੇ ਦੇ ਪਿੰਡਾਂ ਤੇ ਛੋਟੇ ਕਸਬਿਆਂ ਨੂੰ ਸ਼ਹਿਰਾਂ ਨਾਲ ਜੋੜਨ 'ਚ ਮਦਦ ਮਿਲੇਗੀ ਤੇ ਲੋਕਾਂ ਨੂੰ ਆਵਾਜਾਈ ਦੀਆਂ ਬਿਹਤਰ ਸਹੂਲਤਾਂ ਮਿਲਣਗੀਆਂ।
‎ਮੁੱਖ ਮੰਤਰੀ ਨੇ ਕਿਹਾ ਕਿ ਨਵੀਆਂ ਬੱਸਾਂ ਕੰਮਕਾਜੀ ਲੋਕਾਂ ਤੇ ਵਿਦਿਆਰਥੀਆਂ ਲਈ ਕਾਫ਼ੀ ਲਾਹੇਵੰਦ ਸਾਬਤ ਹੋਣਗੀਆਂ। ਇਸ ਦੇ ਨਾਲ ਹੀ ਇਨ੍ਹਾਂ ਬੱਸਾਂ ਰਾਹੀਂ ਡਰਾਈਵਰਾਂ ਤੇ ਕੰਡਕਟਰਾਂ ਲਈ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਏ ਹਨ। ਉਨ੍ਹਾਂ ਦੱਸਿਆ ਕਿ ਅਗਲੇ ਮਹੀਨੇ ਬੇੜੇ 'ਚ 309 ਹੋਰ ਵੱਡੀਆਂ ਬੱਸਾਂ ਸ਼ਾਮਲ ਕੀਤੀਆਂ ਜਾਣਗੀਆਂ, ਜਿਸ ਨਾਲ ਜਨਤਕ ਆਵਾਜਾਈ ਦੀ ਸਹੂਲਤ 'ਚ ਹੋਰ ਸੁਧਾਰ ਹੋਵੇਗਾ।
📲Get App