🔥 TRENDING Haryana Food Safety Lab Backlog: Nearl... *कोतवाली सदर पुलिस ने अवैध तमंचा-कारतू... CCTV Shows Woman Tricking Shopkeeper,... Avengers: Doomsday Trailer Hits 563 Mi... Man Kills Accused’s Mother in Revenge... ਦੁਖਦ ਖਬਰ: ਜਲੰਧਰ ਦੇ ਮਸ਼ਹੂਰ ਸੇਠੀ ਟੈਲੀਕਾਮ...
25 Nov 2026•
ગુજરાતી मराठी ਪੰਜਾਬੀ বাংলা
Politics

ਪੰਜਾਬ ’ਚ ਬਣਨ ਲੱਗੇ ਨਵੇਂ ਸਿਆਸੀ ਸਮੀਕਰਨ, ਗਠਜੋੜ ਦੀ ਵਾਪਸੀ ਨਾਲ ਬਦਲੇਗਾ ਚੋਣਾਂ ਦਾ ਰੰਗ

✍️ Reporter: Shamsher Singh 🗓 25 Nov 2026, 10:25 AM 👁 27
Share: 💬 WhatsApp 📘 Facebook 𝕏 Post

ਪੰਜਾਬ ’ਚ ਬਣਨ ਲੱਗੇ ਨਵੇਂ ਸਿਆਸੀ ਸਮੀਕਰਨ, ਗਠਜੋੜ ਦੀ ਵਾਪਸੀ ਨਾਲ ਬਦਲੇਗਾ ਚੋਣਾਂ ਦਾ ਰੰਗ

ਪੰਜਾਬ ’ਚ ਬਣਨ ਲੱਗੇ ਨਵੇਂ ਸਿਆਸੀ ਸਮੀਕਰਨ, ਗਠਜੋੜ ਦੀ ਵਾਪਸੀ ਨਾਲ ਬਦਲੇਗਾ ਚੋਣਾਂ ਦਾ ਰੰਗ
‎Wednesday, Nov 25, 2026 ।
‎
‎ਚੰਡੀਗੜ੍ਹ (ssm) : ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਰਮਿਆਨ ਨਵੇਂ ਗਠਜੋੜ ਦੇ ਐਲਾਨ ਨੇ ਇਕ ਵਾਰ ਫਿਰ ਪੰਜਾਬ ਦੀ ਸਿਆਸਤ ’ਚ ਪੁਰਾਣੇ ਸਿਆਸੀ ਸਮੀਕਰਨਾਂ ਨੂੰ ਚਰਚਾ ’ਚ ਲਿਆਂਦਾ ਹੈ। ਨਾਲ ਹੀ ਸੂਬੇ ’ਚ ਨਵੇਂ ਸਿਆਸੀ ਸਮੀਕਰਨ ਵੀ ਬਣਨ ਲੱਗੇ ਹਨ। ਦੋਵਾਂ ਪਾਰਟੀਆਂ ਦੇ ਮੁੜ ਇਕੱਠ ਨੂੰ ਸਿਰਫ਼ ਇੱਕ ਚੋਣ ਸਮਝੌਤੇ ਵਜੋਂ ਨਹੀਂ, ਸਗੋਂ ਪੰਜਾਬ ਦੀ ਸਿਆਸਤ ’ਚ ਗੁਆਚੇ ਆਧਾਰ ਨੂੰ ਮੁੜ ਹਾਸਲ ਕਰਨ ਦੀ ਕੋਸ਼ਿਸ਼ ਵਜੋਂ ਵੀ ਵੇਖਿਆ ਜਾ ਰਿਹਾ ਹੈ। ਮੰਗਲਵਾਰ ਨਵੀਂ ਦਿੱਲੀ ’ਚ ਦੋਹਾਂ ਪਾਰਟੀਆਂ ਦੇ ਚੋਟੀ ਦੇ ਆਗੂਆਂ ਦੀ ਮੌਜੂਦਗੀ ’ਚ ਸਿਰਫ਼ ਗਠਜੋੜ ਦਾ ਐਲਾਨ ਕੀਤਾ ਗਿਆ ਪਰ ਸੀਟਾਂ ਦੀ ਵੰਡ ਬਾਰੇ ਅਜੇ ਕੋਈ ਫ਼ੈਸਲਾ ਨਹੀਂ ਲਿਆ ਗਿਆ। ਇਹ ਮੁੱਦਾ ਆਉਣ ਵਾਲੇ ਦਿਨਾਂ ’ਚ ਦੋਵਾਂ ਪਾਰਟੀਆਂ ਦਰਮਿਆਨ ਚਰਚਾ ਦਾ ਇਕ ਮੁੱਖ ਵਿਸ਼ਾ ਬਣ ਸਕਦਾ ਹੈ। ਗਠਜੋੜ ਦੇ ਐਲਾਨ ’ਚ ਸਭ ਤੋਂ ਅਹਿਮ ਸਿਆਸੀ ਸੰਦੇਸ਼ ਅਕਾਲੀ ਦਲ ਲਈ ਵੱਡੇ ਭਰਾ ਦੀ ਭੂਮਿਕਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜਿਨ੍ਹਾਂ ਪਹਿਲਾਂ ਭਾਜਪਾ ਲਈ ਵੱਡੇ ਭਰਾ ਦੀ ਭੂਮਿਕਾ ’ਤੇ ਜ਼ੋਰ ਦਿੱਤਾ ਸੀ, ਨੇ ਸਪੱਸ਼ਟ ਤੌਰ 'ਤੇ ਕਿਹਾ ਸੀ ਕਿ ਜੇਕਰ ਗਠਜੋੜ ਸਰਕਾਰ ਬਣਦੀ ਹੈ ਤਾਂ ਮੁੱਖ ਮੰਤਰੀ ਵੀ ਵੱਡੇ ਭਰਾ ਵਾਲੀ ਪਾਰਟੀ ’ਚੋਂ ਹੀ ਹੋਵੇਗਾ। ਅਕਾਲੀ ਦਲ ਨੂੰ ਲੀਡਰਸ਼ਿਪ ਦੀ ਭੂਮਿਕਾ ਦੇਣ ਦੇ ਫ਼ੈਸਲੇ ਨੂੰ ਪੰਜਾਬ ’ਚ ਇਸ ਦੀ ਖੇਤਰੀ ਪਛਾਣ ਤੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਸਿਆਸੀ ਆਧਾਰ ਦੀ ਮਾਨਤਾ ਵਜੋਂ ਵੇਖਿਆ ਜਾ ਰਿਹਾ ਹੈ। ਇਹ ਸੁਖਬੀਰ ਸਿੰਘ ਬਾਦਲ ਲਈ ਵੀ ਅਹਿਮ ਹੈ ਕਿਉਂਕਿ ਗਠਜੋੜ ਦੇ ਅੰਦਰ ਲੀਡਰਸ਼ਿਪ ਦਾ ਸਵਾਲ ਉਨ੍ਹਾਂ ਦੀ ਸਿਆਸੀ ਪ੍ਰਵਾਨਗੀ ਅਤੇ ਪਾਰਟੀ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ। ਹਾਲਾਂਕਿ ਸੀਟਾਂ ਦੀ ਵੰਡ ਦੇ ਸਮੀਕਰਨ ਨੂੰ ਅਜੇ ਅੰਤਿਮ ਰੂਪ ਨਹੀਂ ਦਿੱਤਾ ਗਿਆ। ਦੋਵੇਂ ਪਾਰਟੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ’ਤੇ ਮਿਲ ਕੇ ਚੋਣਾਂ ਲੜਨਗੀਆਂ। ਹਰੇਕ ਪਾਰਟੀ ਲਈ ਸੀਟਾਂ ਦੀ ਸਹੀ ਗਿਣਤੀ ਗੱਲਬਾਤ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ। ਪਿਛਲੇ ਗੱਠਜੋੜ ’ਚ ਅਕਾਲੀ ਦਲ ਨੇ 94 ਸੀਟਾਂ ਅਤੇ ਭਾਜਪਾ ਨੇ 23 ਸੀਟਾਂ 'ਤੇ ਚੋਣ ਲੜੀ ਸੀ। ਸੂਤਰਾਂ ਦਾ ਕਹਿਣਾ ਹੈ ਕਿ ਇਸ ਵਾਰ ਭਾਜਪਾ ਆਪਣੀ ਸਿਆਸੀ ਸਥਿਤੀ ਅਤੇ ਪਿਛਲੇ ਕੁੱਝ ਸਾਲਾਂ ’ਚ ਆਪਣੀਆਂ ਵਧੀਆਂ ਚੋਣ ਇੱਛਾਵਾਂ ਦੇ ਆਧਾਰ 'ਤੇ ਦੁੱਗਣੀਆਂ ਸੀਟਾਂ ਦੀ ਮੰਗ ਕਰ ਰਹੀ ਹੈ।
📲Get App