🔥 ट्रेंडिंग न्यूज़18 मराठी की सुपरफास्ट 100 न्यूज़... નર્મદામાં પલ્સ પોલિયો અભિયાનનો પ્રારંભ... अनंदराज अंबेडकर ने 22 नवंबर को बयान दि... उप-प्रधानमंत्रियों ने SP प्रमुख अखिलेश... ਡਿਬਰੂਗੜ੍ਹ ਜੇਲ੍ਹ ਪਹੁੰਚੇ MP ਅੰਮ੍ਰਿਤਪਾਲ ਸ... डेल्ही-एनसीआर को 2027 तक वायु प्रदूषण...
22 नव. 2026•
ગુજરાતી मराठी ਪੰਜਾਬੀ বাংলা
मनोरंजन

'ਇਹ ਡਬਲ ਸਟੈਂਡਰਡ ਮੇਰੇ ਲਈ ਹੀ ਕਿਉਂ..?'''', ਗਾਣਿਆਂ ''ਤੇ ਬੈਨ ਨੂੰ ਲੈ ਕੇ ਅਹਿਮਦਾਬਾਦ ''ਚ ਗਰਜੇ ਦਿਲਜੀਤ ਦੋਸਾਂਝ

✍️ रिपोर्टर: Shamsher Singh 🗓 22 नव. 2026, 01:29 PM 👁 30
शेयर करें: 💬 WhatsApp 📘 Facebook 𝕏 Post

'ਇਹ ਡਬਲ ਸਟੈਂਡਰਡ ਮੇਰੇ ਲਈ ਹੀ ਕਿਉਂ..?'''', ਗਾਣਿਆਂ ''ਤੇ ਬੈਨ ਨੂੰ ਲੈ ਕੇ ਅਹਿਮਦਾਬਾਦ ''ਚ ਗਰਜੇ ਦਿਲਜੀਤ ਦੋਸਾਂਝ

'ਇਹ ਡਬਲ ਸਟੈਂਡਰਡ ਮੇਰੇ ਲਈ ਹੀ ਕਿਉਂ..?'''', ਗਾਣਿਆਂ ''ਤੇ ਬੈਨ ਨੂੰ ਲੈ ਕੇ ਅਹਿਮਦਾਬਾਦ ''ਚ ਗਰਜੇ ਦਿਲਜੀਤ ਦੋਸਾਂਝ
‎Sunday, Nov 22, 2026।
‎ਮੁੰਬਈ (ਏਜੰਸੀ) - ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਨੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਹੋਏ ਆਪਣੇ ਕੰਸਰਟ ਦੌਰਾਨ ਗਾਣਿਆਂ 'ਤੇ ਲਗਾਈਆਂ ਗਈਆਂ ਪਾਬੰਦੀਆਂ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਭਾਰਤੀ ਕਲਾਕਾਰਾਂ ਪ੍ਰਤੀ "ਦੋਹਰੇ ਮਾਪਦੰਡ" ਅਪਣਾਉਣ ਦਾ ਦੋਸ਼ ਲਗਾਇਆ ਅਤੇ ਇਸ ਆਲੋਚਨਾ ਦੀ ਤੁਲਨਾ 'ਕੋਲਡਪਲੇ' ਵਰਗੇ ਅੰਤਰਰਾਸ਼ਟਰੀ ਕਲਾਕਾਰਾਂ ਨੂੰ ਮਿਲੇ ਹੁੰਗਾਰੇ ਨਾਲ ਕੀਤੀ। ਮੰਚ 'ਤੇ ਆਉਣ ਤੋਂ ਪਹਿਲਾਂ, ਦਿਲਜੀਤ ਨੇ ਦਰਸ਼ਕਾਂ ਨੂੰ ਦੱਸਿਆ ਕਿ ਇਸ ਥਾਂ 'ਤੇ ਪ੍ਰਦਰਸ਼ਨ ਕਰਨਾ ਉਨ੍ਹਾਂ ਲਈ ਕਿੰਨਾ ਖਾਸ ਹੈ। ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਵੀ ਕੀਤਾ ਜਿਨ੍ਹਾਂ ਨੇ ਉਨ੍ਹਾਂ ਦੇ ਲੰਬੇ ਸਮੇਂ ਤੋਂ ਦੇਖੇ ਸੁਪਨੇ ਨੂੰ ਸੱਚ ਕਰ ਦਿਖਾਇਆ।
‎ਉਨ੍ਹਾਂ ਕਿਹਾ, "ਸਾਨੂੰ ਮਾਣ ਹੋਣਾ ਚਾਹੀਦਾ ਹੈ ਕਿ ਅਸੀਂ ਨਰਿੰਦਰ ਮੋਦੀ ਸਟੇਡੀਅਮ ਵਿੱਚ ਹਾਂ, ਜੋ ਦੁਨੀਆ ਦਾ ਸਭ ਤੋਂ ਵੱਡਾ ਸਟੇਡੀਅਮ ਹੈ। ਅਸੀਂ ਵੈਂਬਲੇ ਵਿੱਚ ਵੀ ਪ੍ਰਰਫਾਰਮ ਕੀਤਾ ਹੈ, ਪਰ ਇਸ ਥਾਂ 'ਤੇ ਪ੍ਰਰਫਾਰਮ ਕਰਨਾ ਇੱਕ ਅਜਿਹੀ ਚੀਜ਼ ਸੀ ਜਿਸ ਦੀ ਮੈਂ ਹਮੇਸ਼ਾ ਇੱਛਾ ਰੱਖਦਾ ਸੀ। ਤੁਸੀਂ ਲੋਕਾਂ ਨੇ ਉਹ ਸੁਪਨਾ ਪੂਰਾ ਕਰ ਦਿੱਤਾ ਹੈ। ਤੁਹਾਡਾ ਬਹੁਤ-ਬਹੁਤ ਧੰਨਵਾਦ। ਮੈਂ ਤੁਹਾਨੂੰ ਪਿਆਰ ਕਰਦਾ ਹਾਂ।"
‎
‎ਗਾਇਕ ਨੇ ਪਿਛਲੇ ਸਾਲ ਇਸੇ ਸਟੇਡੀਅਮ ਵਿੱਚ ਹੋਏ 'ਕੋਲਡਪਲੇ' ਦੇ ਕੰਸਰਟ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸੇ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਨੇ ਇੱਥੇ ਪ੍ਰਫਾਰਮ ਕਰਨ ਦਾ ਫੈਸਲਾ ਕੀਤਾ ਸੀ। ਤੁਲਨਾ ਕਰਦਿਆਂ, ਉਨ੍ਹਾਂ ਨੇ ਸਵਾਲ ਕੀਤਾ ਕਿ ਜਦੋਂ ਬ੍ਰਿਟਿਸ਼ ਬੈਂਡ ਦੇ ਗੀਤਾਂ 'ਤੇ ਕੋਈ ਇਤਰਾਜ਼ ਨਹੀਂ ਉਠਾਇਆ ਗਿਆ, ਤਾਂ ਉਨ੍ਹਾਂ ਦੇ ਗੀਤਾਂ 'ਤੇ ਇਤਰਾਜ਼ ਕਿਉਂ ਜਤਾਇਆ ਜਾ ਰਿਹਾ ਹੈ?
📲Get App