🔥 TRENDING डीसीओ की कार्रवाई : 2 लाख रुपए की नकली... ભુજ-ખાવડા માર્ગ પર ગમખ્વાર અકસ્માત બાદ... दौड़, खो-खो और म्यूजिकल चेयर प्रतियोगि... दिग्गजो ं के प्रचार के बाद भी भाजपा को... van nhi dii hospital valo naa 🥺 बलिया-छपरा रेलखंड पर लगातार पत्थरबाजी,...
22 Nov 2026•
ગુજરાતી मराठी ਪੰਜਾਬੀ বাংলা
Health

ਪੰਜਾਬ ''ਚ ਇਸ ਦਵਾਈ ''ਤੇ ਮੁਕੰਮਲ ਪਾਬੰਦੀ, ਕੈਮਿਸਟਾਂ ਨੂੰ ਨਵੇਂ ਹੁਕਮ ਜਾਰੀ, ਮਰੀਜ਼ਾਂ ਦੀ ਵਧੀ ਟੈਨਸ਼ਨ

✍️ Reporter: Shamsher Singh 🗓 22 Nov 2026, 07:24 PM 👁 25
Share: 💬 WhatsApp 📘 Facebook 𝕏 Post

ਪੰਜਾਬ ''ਚ ਇਸ ਦਵਾਈ ''ਤੇ ਮੁਕੰਮਲ ਪਾਬੰਦੀ, ਕੈਮਿਸਟਾਂ ਨੂੰ ਨਵੇਂ ਹੁਕਮ ਜਾਰੀ, ਮਰੀਜ਼ਾਂ ਦੀ ਵਧੀ ਟੈਨਸ਼ਨ

ਪੰਜਾਬ ''ਚ ਇਸ ਦਵਾਈ ''ਤੇ ਮੁਕੰਮਲ ਪਾਬੰਦੀ, ਕੈਮਿਸਟਾਂ ਨੂੰ ਨਵੇਂ ਹੁਕਮ ਜਾਰੀ, ਮਰੀਜ਼ਾਂ ਦੀ ਵਧੀ ਟੈਨਸ਼ਨ
‎Sunday, Nov 22, 2026 ।
‎ਚੰਡੀਗੜ੍ਹ : ਪੰਜਾਬ 'ਚ ਪ੍ਰੈਗਾਬਲਿਨ ਦਵਾਈ ਦੀ ਵਿਕਰੀ ਅਤੇ ਭੰਡਾਰਨ ਕਰਨ 'ਤੇ ਪੂਰੀ ਤਰ੍ਹਾਂ ਪਾਬੰਦੀ ਲਾਈ ਗਈ ਹੈ। ਫੂਡ ਐਂਡ ਡਰੱਗਜ਼ ਐਡਮਿਨੀਸਟ੍ਰੇਸ਼ਨ ਦੇ ਜੁਆਇੰਟ ਕਮਿਸ਼ਨਰ (ਡਰੱਗਜ਼) ਸੰਜੀਵ ਕੁਮਾਰ ਵਲੋਂ 20 ਨਵੰਬਰ ਨੂੰ ਜਾਰੀ ਹੁਕਮਾਂ ਮੁਤਾਬਕ ਹੁਣ ਕੋਈ ਵੀ ਥੋਕ ਜਾ ਪ੍ਰਚੂਨ ਦਵਾਈ ਵਿਕਰੇਤਾ ਬਿਨਾਂ ਲਾਇਸੈਂਸਿੰਗ ਅਥਾਰਟੀ ਦੀ ਪਹਿਲਾਂ ਮਨਜ਼ੂਰੀ ਤੋਂ 75 ਐੱਮ. ਜੀ. ਤੋਂ ਵੱਧ ਤਾਕਤ ਵਾਲੀ ਪ੍ਰੈਗਾਬਲਿਨ ਦਵਾਈ ਨਹੀਂ ਰੱਖ ਸਕੇਗਾ। ਇਸ ਦੇ ਤਹਿਤ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਹਦੂਦ ਅੰਦਰ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਪ੍ਰੈਗਾਬਲਿਨ ਸਾਲਟ ਦੇ ਵੇਚੇ ਗਏ ਕੈਪਸੂਲ ਅਤੇ ਗੋਲੀਆਂ ਦੇ ਬਿੱਲ ਆਦਿ ਦੇ ਰਿਕਾਰਡ ਮੇਨਟੇਨ ਕਰਨ ਅਤੇ ਸਿਰਫ ਡਾਕਟਰ ਦੀ ਤਜਵੀਜ਼ ਸਲਿੱਪ ਰਾਹੀਂ ਹੀ ਵੇਚਣ ਦੇ ਹੁਕਮ ਦਿੱਤੇ ਗਏ ਹਨ। ਇਹ ਹੁਕਮ 29 ਦਸੰਬਰ, 2026 ਤੱਕ ਲਾਗੂ ਰਹਿਣਗੇ। ਦਰਅਸਲ ਪੰਜਾਬ ਸਰਕਾਰ ਵਲੋਂ ਇਹ ਫ਼ੈਸਲਾ ਇਸ ਦਵਾਈ ਦੀ ਨਸ਼ੇ ਵਜੋਂ ਦੁਰਵਰਤੋਂ ਰੋਕਣ ਲਈ ਲਿਆ ਗਿਆ ਹੈ।
‎ਪੰਜਾਬ 'ਚ ਦਵਾਈਆਂ ਦੀ ਨਸ਼ੇ ਵਜੋਂ ਵਰਤੋਂ ਨੂੰ ਲੈ ਕੇ ਵੱਧ ਰਹੀਆਂ ਚਿੰਤਾਵਾਂ ਅਤੇ ਪਰਵਿੰਦਰ ਝੋਟਾ ਦੇ ਕਤਲ ਮਾਮਲੇ ਤੋਂ ਬਾਅਦ ਇਹ ਮੁੱਦਾ ਮੁੜ ਚਰਚਾ 'ਚ ਆਇਆ ਹੈ। ਇਸ ਦੇ ਨਾਲ ਹੀ ਸਰਕਾਰ ਦਾ ਕਹਿਣਾ ਹੈ ਕਿ ਲੋੜਵੰਦ ਮਰੀਜ਼ਾਂ ਨੂੰ ਦਵਾਈ ਦੀ ਸਪਲਾਈ ਜਾਰੀ ਰੱਖਣ ਲਈ ਚੋਣਵੇਂ ਮੈਡੀਕਲ ਸਟੋਰਾਂ ਨੂੰ ਇਸ ਦੀ ਵਿਕਰੀ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਫ਼ੈਸਲੇ ਨਾਲ ਉਨ੍ਹਾਂ ਮਰੀਜ਼ਾਂ ਦੀ ਟੈਨਸ਼ਨ ਵੱਧ ਗਈ ਹੈ, ਜੋ ਡਾਕਟਰਾਂ ਦੀ ਸਲਾਹ 'ਤੇ ਵੱਧ ਤਾਕਤ ਦੀ ਪ੍ਰੈਗਾਬਲਿਨ ਦਵਾਈ ਲੈ ਰਹੇ ਹਨ। ਇਕ ਪੰਜਾਬੀ ਅਖ਼ਬਾਰ ਦੀ ਖ਼ਬਰ ਮੁਤਾਬਕ ਸਟੇਟ ਕੈਮਿਸਟ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਸੁਦਰਸ਼ਨ ਚੌਧਰੀ ਮੁਤਾਬਕ ਸ਼ੂਗਰ ਕਾਰਨ ਨਸਾਂ ਦੀ ਬੀਮਾਰੀ ਤੋਂ ਪੀੜਤ ਮਰੀਜ਼ਾਂ ਨੂੰ ਡਾਕਟਰ ਰੋਜ਼ਾਨਾ 900 ਐੱਮ. ਜੀ. ਤੱਕ ਇਹ ਦਵਾਈ ਲਿਖ ਰਹੇ ਹਨ।
‎ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਮਰੀਜ਼ ਦਵਾਈ ਲੈਣ ਲਈ ਹਿਮਾਚਲ ਪ੍ਰਦੇਸ਼ ਦੇ ਮੈਡੀਕਲ ਸਟੋਰਾਂ 'ਤੇ ਵੀ ਜਾਂਦੇ ਰਹੇ ਹਨ, ਜਿੱਥੇ ਇਸ ਦਵਾਈ ਦੀ ਵਿਕਰੀ 'ਤੇ ਅਜਿਹੀਆਂ ਪਾਬੰਦੀਆਂ ਨਹੀਂ ਹਨ। ਨਵੇਂ ਹੁਕਮਾਂ ਕਾਰਨ ਮਰੀਜ਼ਾਂ ਨੂੰ ਹੁਣ ਦਵਾਈ ਲੈਣ ਲਈ ਸੀਮਤ ਗਿਣਤੀ ਦੇ ਮਨਜ਼ੂਰਸ਼ੁਦਾ ਮੈਡੀਕਲ ਸਟੋਰਾਂ 'ਤੇ ਨਿਰਭਰ ਰਹਿਣਾ ਪਵੇਗਾ। ਇਸ ਨਾਲ ਛੋਟੇ ਕਸਬਿਆਂ ਅਤੇ ਪੇਂਡੂ ਇਲਾਕਿਆਂ 'ਚ ਰਹਿਣ ਵਾਲੇ ਮਰੀਜ਼ਾਂ ਨੂੰ ਵਧੇਰੇ ਮੁਸ਼ਕਲ ਆ ਸਕਦੀ ਹੈ।
📲Get App