🔥 ट्रेंडिंग Baba shyam ka janmdin KL ରାହୁଲଙ୍କ ଦମ୍ଦାର ଶତକ, ଭାରତ 80 ଓଭରରେ... मनोहर सिंह भाटी କେନ୍ଦୁଝରରେ ପୋଲ ତଳକୁ ଖସିଲା ସ୍କୁଲ୍ ଭ୍ୟାନ... ବୌଦ୍ଧରେ କପଡ଼ା ବ୍ୟବସାୟୀ ବୀରୁପାକ୍ଷ ଅଗ୍ରୱ... ରାଉରକେଲାରେ ରେଭେନ୍ୟୁ ଇନସ୍ପେକ୍ଟରଙ୍କୁ ମରଣ...
21 नव. 2026•
ગુજરાતી मराठी ਪੰਜਾਬੀ বাংলা
विदेश

ਅਮਰੀਕਾ ਦੀਆਂ ਸੜਕਾਂ ''ਤੇ ਲਾਵਾਰਸਾਂ ਵਾਂਗ ਭਟਕ ਰਿਹੈ ਜਸਨੂਰ ਸਿੰਘ; ਵੀਡੀਓ ਦੇਖ ਤੜਫਿਆ ਮਾਪਿਆਂ ਦਾ ਦਿਲ

✍️ रिपोर्टर: Shamsher Singh 🗓 21 नव. 2026, 08:15 PM 👁 27
शेयर करें: 💬 WhatsApp 📘 Facebook 𝕏 Post

ਅਮਰੀਕਾ ਦੀਆਂ ਸੜਕਾਂ ''ਤੇ ਲਾਵਾਰਸਾਂ ਵਾਂਗ ਭਟਕ ਰਿਹੈ ਜਸਨੂਰ ਸਿੰਘ; ਵੀਡੀਓ ਦੇਖ ਤੜਫਿਆ ਮਾਪਿਆਂ ਦਾ ਦਿਲ

ਅਮਰੀਕਾ ਦੀਆਂ ਸੜਕਾਂ ''ਤੇ ਲਾਵਾਰਸਾਂ ਵਾਂਗ ਭਟਕ ਰਿਹੈ ਜਸਨੂਰ ਸਿੰਘ; ਵੀਡੀਓ ਦੇਖ ਤੜਫਿਆ ਮਾਪਿਆਂ ਦਾ ਦਿਲ
‎Saturday, Nov 21, 2026 ।
‎ਇੰਟਰਨੈਸ਼ਨਲ ਡੈਸਕ- ਸੁਨਹਿਰੀ ਭਵਿੱਖ ਦੀ ਆਸ ਵਿੱਚ ਅਮਰੀਕਾ ਗਏ ਇੱਕ ਭਾਰਤੀ ਨੌਜਵਾਨ ਦੀ ਦਰਦਨਾਕ ਵੀਡੀਓ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਹਰਿਆਣਾ ਦੇ ਕੈਥਲ ਦਾ ਰਹਿਣ ਵਾਲਾ ਜਸਨੂਰ ਸਿੰਘ 3 ਸਾਲ ਪਹਿਲਾਂ ਅਮਰੀਕਾ ਗਿਆ ਸੀ। ਹਾਲਾਂਕਿ ਕੁੱਝ ਸਮੇਂ ਬਾਅਦ ਉਹ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਗਿਆ। ਉਸਦੀ ਮਾਨਸਿਕ ਹਾਲਤ ਇੰਨੀ ਖਰਾਬ ਹੋ ਚੁੱਕੀ ਹੈ ਕਿ ਉਹ ਹੁਣ ਪਾਗਲਾਂ ਵਾਂਗ ਅਮਰੀਕਾ ਦੀਆਂ ਸੜਕਾਂ 'ਤੇ ਘੁੰਮ ਰਿਹਾ ਹੈ, ਜਿਸ ਦੀਆਂ ਕੁੱਝ ਵੀਡੀਓਜ਼ ਵੀ ਜਸਨੂਰ ਦੇ ਪਰਿਵਾਰ ਨੂੰ ਉਨ੍ਹਾਂ ਦੇ ਜਾਣ-ਪਛਾਣ ਵਾਲਿਆਂ ਨੇ ਭੇਜੀਆਂ ਹਨ।
‎ਅਮਰੀਕਾ ਤੋਂ ਸਾਹਮਣੇ ਆਈਆਂ ਵੀਡੀਓਜ਼ ਵੇਖਣ ਮਗਰੋਂ ਹੁਣ ਜਸਨੂਰ ਦੇ ਪਰਿਵਾਰ ਵੱਲੋਂ ਆਪਣੇ ਪੁੱਤਰ ਦੀ ਵਾਪਸੀ ਲਈ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਸੰਪਰਕ ਕੀਤਾ ਗਿਆ ਹੈ। ਸੰਤ ਸੀਚੇਵਾਲ ਨੇ ਪਰਿਵਾਰ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਭਾਰਤੀ ਐਂਬੈਸੀ ਅਤੇ ਅਮਰੀਕਾ ਦੀਆਂ ਸਥਾਨਕ ਸੰਸਥਾਵਾਂ ਨਾਲ ਰਾਬਤਾ ਕਾਇਮ ਕਰਕੇ ਜਸਨੂਰ ਨੂੰ ਲੱਭਣ ਅਤੇ ਵਾਪਸ ਭਾਰਤ ਲਿਆਉਣ ਦੀ ਪੂਰੀ ਕੋਸ਼ਿਸ਼ ਕਰਨਗੇ।
📲Get App